ਚੰਡੀਗੜ੍ਹ (ਸੁਸ਼ੀਲ) : ਦਿੱਲੀ ਤੋਂ ਨਸ਼ੀਲਾ ਪਦਾਰਥ ਲਿਆ ਕੇ ਟ੍ਰਾਈਸਿਟੀ ’ਚ ਸਪਲਾਈ ਕਰਨ ਵਾਲੇ ਨਾਈਜੀਰੀਅਨ ਤਸਕਰ ਗਿਰੋਹ ਦੇ ਤਿੰਨ ਮੁਲਜ਼ਮਾਂ ਨੂੰ ਕ੍ਰਾਈਮ ਬ੍ਰਾਂਚ ਟੀਮ ਨੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਨਾਈਜੀਰੀਆ ਦੇ ਇਮੋਰੂ ਡੈਮੀਅਨ, ਓਕੋਏ ਨਨਮਦੀ ਤੇ ਤੌਫੇ ਯੂਸਫ਼ ਵਜੋਂ ਹੋਈ ਹੈ। ਕ੍ਰਾਈਮ ਬ੍ਰਾਂਚ ਨੇ ਇਮੋਰੂ ਤੋਂ 62.60 ਗ੍ਰਾਮ ਐਮਫੈਟੇਮਿਨ, ਓਕੋਏ ਤੋਂ 35.80 ਗ੍ਰਾਮ ਕੋਕੀਨ ਤੇ 05.73 ਗ੍ਰਾਮ ਐਮਫੈਟੇਮਿਨ, ਕਾਰ ਤੇ ਤੌਫੇ ਤੋਂ 34.85 ਗ੍ਰਾਮ ਕੋਕੀਨ ਬਰਾਮਦ ਕੀਤੀ। ਇਮੋਰੂ ਤੇ ਟੌਫੇ ਖਰੜ ਦੇ ਖੂਨੀ ਮਾਜਰਾ ਤੇ ਓਕੋਏ ਨਨਮਦੀ ਦਿੱਲੀ ’ਚ ਰਹਿੰਦਾ ਸੀ। ਤਿੰਨੋਂ ਤਸਕਰ ਮੈਡੀਕਲ ਤੇ ਸਟੱਡੀ ਵੀਜ਼ੇ ’ਤੇ ਭਾਰਤ ਆਏ ਸਨ। ਤਿੰਨਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਨਸ਼ਾ ਤਸਕਰ ਇਕ-ਦੂਜੇ ਨਾਲ ਸਿੱਧਾ ਸੰਪਰਕ ਨਹੀਂ ਕਰਦੇ ਸਨ, ਉਨ੍ਹਾਂ ਦਾ ਹੈਂਡਲ ਵਿਦੇਸ਼ ’ਚ ਬੈਠਾ ਹੈ ਤੇ ਵ੍ਹਟਸਐਪ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਦਾ ਸੀ। ਉਹ ਟ੍ਰਾਈਸਿਟੀ ਦੇ ਨੌਜਵਾਨਾਂ ਨੂੰ ਨਸ਼ਾ ਵੇਚਦੇ ਸੀ ਤੇ ਮੁੱਖ ਤੌਰ ’ਤੇ ਦਿੱਲੀ ਤੋਂ ਨਸ਼ਾ ਮੰਗਵਾਉਂਦੇ ਸੀ ਤੇ ਖਰੜ ’ਚ ਰਹਿਣ ਵਾਲੇ ਨਾਈਜੀਰੀਅਨ ਵਿਦਿਆਰਥੀਆਂ ਦੇ ਨੈੱਟਵਰਕ ਦਾ ਫ਼ਾਇਦਾ ਉਠਾਉਂਦੇ ਸੀ।
ਇਸ ਤਰ੍ਹਾਂ ਅੜਿੱਕੇ ਆਏ ਮੁਲਜ਼ਮ
ਐੱਸ. ਪੀ. ਕ੍ਰਾਈਮ ਜਸਬੀਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸਤਵਿੰਦਰ ਨੂੰ ਸੂਚਨਾ ਮਿਲੀ ਸੀ ਕਿ ਨਾਈਜੀਰੀਅਨ ਗਿਰੋਹ ਦੇ ਮੈਂਬਰ ਦਿੱਲੀ ਤੋਂ ਨਸ਼ੀਲਾ ਪਦਾਰਥ ਲਿਆ ਕੇ ਟ੍ਰਾਈਸਿਟੀ ’ਚ ਵੇਚਦੇ ਹਨ। ਇਕ ਨਾਈਜੀਰੀਅਨ ਨਸ਼ੀਲਾ ਪਦਾਰਥ ਸਪਲਾਈ ਕਰਨ ਲਈ ਚੰਡੀਗੜ੍ਹ ਆ ਰਿਹਾ ਹੈ। ਸੂਚਨਾ ਮਿਲਦੇ ਹੀ ਏ. ਐੱਸ. ਆਈ. ਨਸੀਬ ਸਿੰਘ ਤੇ ਹੈੱਡ ਕਾਂਸਟੇਬਲ ਵਰਿੰਦਰ ਨੇ ਨਾਈਜੀਰੀਅਨ ਨੂੰ ਫੜ੍ਹ ਲਿਆ। ਮੁਲਜ਼ਮ ਦੀ ਪਛਾਣ ਇਮੋਰੂ ਡੈਮੀਅਨ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ 62.60 ਗ੍ਰਾਮ ਐਮਫੈਟੇਮਿਨ ਬਰਾਮਦ ਹੋਈ। ਪੁੱਛਗਿੱਛ ’ਚ ਪਤਾ ਲੱਗਾ ਕਿ ਉਹ ਖੂਨੀਮਾਜਰਾ ’ਚ ਰਹਿੰਦਾ ਹੈ ਅਤੇ ਟ੍ਰਾਈਸਿਟੀ ’ਚ ਨਸ਼ਾ ਸਪਲਾਈ ਕਰਦਾ ਹੈ। ਉਹ ਦਿੱਲੀ ਤੋਂ ਨਸ਼ੀਲਾ ਪਦਾਰਥ ਲਿਆਉਂਦਾ ਹੈ। ਕ੍ਰਾਈਮ ਬ੍ਰਾਂਚ ਟੀਮ ਨੇ ਇਮੋਰੂ ਡੈਮੀਅਨ ਦਾ ਰਿਮਾਂਡ ਹਾਸਲ ਕਰਕੇ ਨਾਈਜੀਰੀਅਨ ਓਕੋਏ ਨੂੰ ਕਾਰ ਸਮੇਤ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਦੋਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਤੀਜਾ ਸਾਥੀ ਖੂਨੀਮਾਜਰਾ ’ਚ ਨਸ਼ਾ ਵੇਚਦਾ ਹੈ। ਪੁਲਸ ਟੀਮ ਨੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਤੌਫੇ ਨੂੰ ਫੜ੍ਹਿਆ ਤੇ ਉਸ ਤੋਂ 34.85 ਗ੍ਰਾਮ ਕੋਕੀਨ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਮੋਰੂ ਡੈਮਿਅਨ ਤੇ ਤੌਫੇ ਯੂਸਫ਼ ਦਿੱਲੀ ਤੋਂ ਓਕੋਏ ਨਨਮਦੀ ਤੋਂ ਨਸ਼ੀਲਾ ਪਦਾਰਥ ਲੈ ਕੇ ਆਉਂਦੇ ਸਨ। ਇਸ ਤੋਂ ਬਾਅਦ ਮਹਿੰਗੇ ਮੁੱਲ ’ਤੇ ਟ੍ਰਾਈਸਿਟੀ ’ਚ ਵੇਚਦੇ ਸੀ।
ਤਸਕਰਾਂ ਦੀ ਪ੍ਰੋਫਾਈਲ
ਇਮੋਰੂ : 2021 ਵਿਚ ਮੈਡੀਕਲ ਵੀਜ਼ੇ ’ਤੇ ਭਾਰਤ ਆਇਆ। ਅਕਤੂਬਰ 2024 ’ਚ ਖੂਨੀਮਾਜਰਾ ’ਚ ਰਹਿਣ ਲੱਗਾ। ਇਸ ਤੋਂ ਬਾਅਦ ਉਹ ਵਾਪਸ ਨਹੀਂ ਗਿਆ ਤੇ ਖਰੜ ’ਚ ਰਹਿ ਕੇ ਨਸ਼ੇ ਦਾ ਧੰਦਾ ਕਰਨ ਲੱਗਾ।
ਓਕੋਏ: 2021 ’ਚ ਮੈਡੀਕਲ ਵੀਜ਼ੇ ’ਤੇ ਭਾਰਤ ਆਇਆ ਤੇ ਫਿਰ ਇੱਥੇ ਹੀ ਰਹਿਣ ਲਗਾ। ਉਹ ਨਵੀਂ ਦਿੱਲੀ ਦੇ ਵਿਜੇ ਲਕਸ਼ਮੀ ਪਾਰਕ ਦੇ ਪਲਾਟ ਨੰਬਰ 30 ’ਚ ਰਹਿਣ ਲੱਗਾ। ਉਹ ਦਿੱਲੀ ਵਿਚ ਰਹਿ ਕੇ ਸਾਥੀਆਂ ਨੂੰ ਨਸ਼ੀਲਾ ਪਦਾਰਥ ਪਹੁੰਚਾਉਂਦਾ ਸੀ।
ਤੌਫੇ: 2023 ’ਚ ਬਿਜ਼ਨੈੱਸ ਵੀਜ਼ੇ ’ਤੇ ਭਾਰਤ ਆਇਆ। ਉਹ ਖਰੜ ਦੇ ਅੰਬਿਕਾ ਇਨਕਲੇਵ ’ਚ ਰਹਿਣ ਲੱਗਾ।
ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਜਥੇਦਾਰ ਦੇ ਨਿਰਦੇਸ਼
NEXT STORY