ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਬੱਚਿਆਂ ਨੂੰ ਚੋਰੀ ਕਰਨ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੇ ਪਿੰਡ ਬੜੀ ਹਵੇਲੀ ਦੇ ਮਸਜ਼ਿਦ ਦੇ ਬਾਹਰ ਸਾਧੂ ਦੇ ਭੇਸ 'ਚ ਤਿੰਨ ਵਿਅਕਤੀ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੱਕੀ ਹਾਲਾਤ 'ਚ ਘੁੰਮਦੇ ਦੇਖ ਲੋਕਾਂ ਨੇ ਫੜ ਪਹਿਲਾਂ ਇਨ੍ਹਾਂ ਨੂੰ ਫੜ ਕੇ ਕੁਟਾਪਾ ਚਾੜ੍ਹਿਆ ਅਤੇ ਫਿਰ ਬਾਅਦ 'ਚ ਪੁਲਸ ਦੇ ਹਵਾਲੇ ਕਰ ਦਿੱਤਾ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਕੁੱਲ ਪੰਜ ਵਿਅਕਤੀ ਸਨ, ਜੋ ਕਿ ਮੋਢਿਆਂ 'ਤੇ ਇੰਨੀ ਜ਼ਿਆਦਾ ਗਰਮੀ 'ਚ ਵੀ ਕੰਬਲ ਲੈ ਕੇ ਘੁੰਮ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕੋਲੋ ਜੋ ਬੈਗ ਸਨ, ਉਨ੍ਹਾਂ 'ਚ ਕੁਝ ਦਵਾਈਆਂ ਵੀ ਸਨ। ਇਨ੍ਹਾਂ ਪੰਜ ਵਿਅਕਤੀਆਂ 'ਚੋਂ ਦੋ ਵਿਅਕਤੀ ਭੱਜਣ 'ਚ ਸਫਲ ਹੋ ਗਏ ਜਦਕਿ ਤਿੰਨ ਵਿਅਕਤੀਆਂ ਨੂੰ ਮੌਕੇ 'ਤੇ ਫੜ ਕੁਟਾਪਾ ਚਾੜ੍ਹ ਕੇ ਪੁਲਸ ਦੇ ਹਵਾਲੇ ਕੀਤਾ ਗਿਆ। ਫਿਲਹਾਲ ਪੁਲਸ ਨੇ ਤਿੰਨਾਂ ਨੂੰ ਕਾਬੂ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੈਸ਼-ਏ-ਮੁਹੰਮਦ ਨੇ ਲਈ ਪੰਜਾਬ 'ਚ ਅੱਤਵਾਦੀ ਧਮਾਕੇ ਕਰਨ ਦੀ ਸੁਪਾਰੀ
NEXT STORY