ਅੰਮ੍ਰਿਤਸਰ (ਸੰਜੀਵ) - ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਪਾਕਿ ਤੋਂ ਆਈ ਪੰਜ ਕਰੋੜ ਦੀ ਹੈਰੋਇਨ ਸਣੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸਿਮਰਨਜੀਤ ਸਿੰਘ ਸਿਮਰ, ਸਰਬਜੀਤ ਸਿੰਘ ਸਾਬਾ ਅਤੇ ਸੁਰਜੀਤ ਮਸੀ ਵਜੋਂ ਹੋਈ ਹੈ। ਕਾਬੂ ਕੀਤੇ ਤਸਕਰਾਂ ਤੋਂ ਪੁਲਸ ਨੇ ਹੈਰੋਇਨ ਤੋਂ ਇਲਾਵਾ 23 ਲੱਖ ਰੁਪਏ ਦੀ ਡਰੱਗ ਮਨੀ, ਇਕ 32 ਬੋਰ ਦੀ ਪਿਸਤੋਲ ਅਤੇ 61 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਥਾਣਾ ਅਜਨਾਲਾ ਦੀ ਪੁਲਸ ਨੇ ਤਸਕਰਾਂ ਦੇ ਖਿਲਾਫ ਐੱਨ.ਡੀ.ਪੀ.ਐੱਸ.ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ। ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਦਿਹਾਂਤੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਪੁਲਸ ਨੇ ਤਸਕਰਾਂ ਦੀ ਇਕ ਚਿੱਟੇ ਰੰਗ ਦੀ ਸਵੀਫਟ ਗੱਡੀ ਪੀ.ਬੀ.02 6001 ਨੂੰ ਵੀ ਕਬਜ਼ੇ 'ਚ ਲਿਆ ਹੈ। ਪੁੱਛਗਿੱਛ ਦੌਰਾਨ ਉਕਤ ਮੁਲਜ਼ਮਾਂ ਤੋਂ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
'ਸੁਨੀਲ ਜਾਖੜ' ਤੋਂ ਬਿਨਾ ਕਾਂਗਰਸ ਮਨਾਵੇਗੀ ਰਾਜੀਵ ਗਾਂਧੀ ਦਾ ਜਨਮਦਿਨ
NEXT STORY