ਨੂਰਪੁਰਬੇਦੀ (ਭੰਡਾਰੀ) - ਇਕ ਧੋਖੇਬਾਜ਼ ਏਜੰਟ ਵੱਲੋਂ ਇਕ ਕੰਪਨੀ 'ਚ ਟਰਾਲਾ ਡਰਾਈਵਰ ਰਖਵਾਉਣ ਦਾ ਝਾਂਸਾ ਦੇ ਕੇ ਸਾਊਦੀ ਅਰਬ ਭੇਜੇ ਗਏ 3 ਨੌਜਵਾਨਾਂ ਨੂੰ ਉਥੋਂ ਦੇ ਇਕ ਤਬੇਲੇ 'ਚ ਬੰਧੂਆ ਮਜ਼ਦੂਰ ਬਣਾ ਕੇ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਨੂਰਪੁਰਬੇਦੀ ਨਾਲ ਸੰਬੰਧਤ ਪਿੰਡ ਮਵਾ ਆਬਾਦੀ ਬਾਹਤੀਆਂ ਦੇ ਇਨ੍ਹਾਂ 3 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਸਗਲੀ ਰਾਮ ਪੁੱਤਰ ਕਾਂਸ਼ੀ ਰਾਮ, ਸੋਮਨਾਥ ਪੁੱਤਰ ਕਾਂਸ਼ੀ ਰਾਮ ਤੇ ਚੰਨਣ ਰਾਮ ਪੁੱਤਰ ਹਾਕਮ ਰਾਮ ਨੇ ਜ਼ਿਲਾ ਪੁਲਸ ਮੁਖੀ ਰੂਪਨਗਰ ਦੇ ਦਫ਼ਤਰ ਵਿਖੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਅਸੀਂ ਆਪਣੇ ਪੁੱਤਰਾਂ ਅਜੇ ਸਿੰਘ ਪੁੱਤਰ ਸਗਲੀ ਰਾਮ, ਜਸਵੀਰ ਸਿੰਘ ਪੁੱਤਰ ਸੋਮਨਾਥ ਤੇ ਸੁਰੇਸ਼ ਕੁਮਾਰ ਪੁੱਤਰ ਚੰਨਣ ਰਾਮ ਨੂੰ ਨੰਗਲ ਦੇ ਇਕ ਏਜੰਟ ਨਾਲ ਸਾਊਦੀ ਅਰਬ ਦੀ ਇਕ ਕੰਪਨੀ 'ਚ ਬਤੌਰ ਟਰਾਲਾ ਡਰਾਈਵਰ ਭੇਜਣ ਦੀ ਗੱਲ ਕੀਤੀ ਸੀ। ਇਸ ਕੰਮ ਲਈ ਏਜੰਟ ਨੂੰ ਬਾਕਾਇਦਾ ਤੈਅ ਕੀਤੀ ਰਕਮ ਵੀ ਅਦਾ ਕਰ ਦਿੱਤੀ ਗਈ ਸੀ।
ਏਜੰਟ ਨੇ ਸਾਡੇ ਲੜਕਿਆਂ ਨੂੰ 17 ਨਵੰਬਰ ਨੂੰ ਸਾਊਦੀ ਅਰਬ ਭੇਜ ਦਿੱਤਾ ਪਰ ਉਥੇ ਪਹੁੰਚਣ 'ਤੇ ਇਕ ਵਿਅਕਤੀ ਤਿੰਨਾਂ ਨੂੰ ਏਅਰਪੋਰਟ ਤੋਂ ਇਕ ਜੰਗਲ 'ਚ ਬਣੇ ਤਬੇਲੇ 'ਚ ਛੱਡ ਆਇਆ, ਜਿਥੇ ਉਨ੍ਹਾਂ ਤੋਂ ਜਬਰਨ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾ ਰਿਹਾ ਹੈ, ਜਦਕਿ ਸੰਬੰਧਤ ਏਜੰਟ ਦਾ ਕਹਿਣਾ ਹੈ ਕਿ ਮੈਂ ਨੌਜਵਾਨਾਂ ਨੂੰ ਸਾਊਦੀ ਅਰਬ ਭੇਜਣਾ ਸੀ ਤੇ ਮੈਂ ਭੇਜ ਦਿੱਤਾ ਹੈ, ਹੁਣ ਮੈਂ ਕੁਝ ਨਹੀਂ ਕਰ ਸਕਦਾ।
ਉਨ੍ਹਾਂ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਧੋਖੇਬਾਜ਼ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਸਾਡੇ ਬੱਚਿਆਂ ਨੂੰ ਇਨਸਾਫ਼ ਦਿਵਾਇਆ ਜਾਵੇ।
ਤਬੇਲੇ 'ਚੋਂ ਭੱਜੇ ਨੌਜਵਾਨ ਜੰਗਲ 'ਚ ਹੋ ਰਹੇ ਨੇ ਖੱਜਲ-ਖੁਆਰ-ਆਪਣੇ ਮਾਪਿਆਂ ਨੂੰ ਇਕ ਵੀਡੀਓ ਭੇਜ ਕੇ ਨੌਜਵਾਨਾਂ ਨੇ ਦੱਸਿਆ ਕਿ ਜਿਸ ਤਬੇਲੇ 'ਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉਥੋਂ ਦਾ ਮਾਲਕ ਉਨ੍ਹਾਂ ਤੋਂ ਨਾ ਸਿਰਫ ਘਰ ਦਾ ਕੰਮ ਕਰਵਾਉਂਦਾ ਸੀ, ਸਗੋਂ ਬੱਕਰੇ-ਬੱਕਰੀਆਂ ਵੱਢਣ, ਊਠ ਚਰਾਉਣ ਤੇ ਲੱਕੜਾਂ ਵੱਢਣ ਸਮੇਤ ਕਈ ਹੋਰ ਗਲਤ ਕੰਮ ਕਰਨ ਲਈ ਮਜਬੂਰ ਕਰਦਾ ਸੀ। ਇਨ੍ਹਾਂ ਹਾਲਾਤ 'ਚ ਉਹ ਉਥੋਂ ਭੱਜ ਗਏ ਤੇ ਜੰਗਲ 'ਚ ਨੰਗੇ ਪੈਰ ਭੁੱਖੇ-ਪਿਆਸੇ ਸਮਾਂ ਬਤੀਤ ਕਰ ਰਹੇ ਹਨ, ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।
125 ਪੇਟੀਆਂ ਸ਼ਰਾਬ ਬਰਾਮਦ
NEXT STORY