ਮੋਗਾ (ਕਸ਼ਿਸ਼): ਟਰੈਵਲ ਏਜੰਟਾਂ ਦੁਆਰਾ ਠੱਗੀ ਦੇ ਅਨੇਕਾਂ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਸ ਵਿਚ ਇਕ ਟਰੈਵਲ ਏਜੰਟ ਦੁਆਰਾ ਇਕ ਪਰਿਵਾਰ ਤੋਂ ਵਿਦੇਸ਼ ਭੇਜਣ ਦੇ ਨਾਂ 'ਤੇ 16 ਲੱਖ ਰੁਪਏ ਦੀ ਠੱਗੀ ਮਾਰੀ ਗਈ। ਟਰੈਵਲ ਏਜੰਟ ਦੀ ਗੁੰਡਾਗਰਦੀ ਇੱਥੇ ਖ਼ਤਮ ਨਹੀਂ ਹੋਈ। ਇਸ ਤੋਂ ਬਾਅਦ ਜਦੋਂ ਪੀੜਤ ਪਰਿਵਾਰ ਦੇ ਲੋਕ ਆਪਣੇ ਪੈਸੇ ਲੈਣ ਲਈ ਟਰੈਵਲ ਏਜੰਟ ਦੇ ਕਹਿਣ 'ਤੇ ਮੋਗਾ ਦੀ ਅੰਮ੍ਰਿਤਸਰ ਰੋਡ 'ਤੇ ਸਥਿਤ ਦਫ਼ਤਰ ਪਹੁੰਚੇ, ਤਾਂ ਟਰੈਵਲ ਏਜੰਟ ਨੇ ਦੋ ਲੋਕਾਂ ਨੂੰ ਆਪਣੇ ਦਫ਼ਤਰ ਵਿਚ ਬੈਠਣ ਦੀ ਗੱਲ ਕਹਿ ਕੇ ਦਫ਼ਤਰ ਦੇ ਸ਼ਟਰ ਨੂੰ ਬਾਹਰੋਂ ਤਾਲਾ ਲਗਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: 'ਆਪ' ਆਗੂ ਦੇ ਘਰ 'ਤੇ 'ਬੰਬ' ਹਮਲਾ! ਵੇਖੋ ਹਮਲੇ ਦੀ Live ਵੀਡੀਓ
ਟਰੈਵਲ ਏਜੰਟ ਦੇ ਦਫ਼ਤਰ ਵਿਚ ਬੰਧਕ ਲੋਕਾਂ ਦੁਆਰਾ ਪੁਲਸ ਹੈਲਪਲਾਈਨ 112 ਸਮੇਤ ਆਪਣੇ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਪਿੰਡ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕੀਤਾ ਗਿਆ। ਇਸ ਤੋਂ ਬਾਅਦ ਇਹ ਲੋਕ ਮੋਗਾ ਪਹੁੰਚ ਕੇ ਦੇਰ ਸ਼ਾਮ ਤੱਕ ਸੜਕ 'ਤੇ ਧਰਨਾ-ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਬਾਅਦ ਨਾਈਟ ਡਿਊਟੀ 'ਤੇ ਤਾਇਨਾਤ ਡੀ.ਐੱਸ.ਪੀ. ਧਰਮਕੋਟ ਰਮਨਦੀਪ ਸਿੰਘ ਅਤੇ ਥਾਣਾ ਸਿਟੀ-1 ਦੇ ਮੁਖੀ ਵਰੁਣ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਦੋਵੇਂ ਲੋਕਾਂ ਨੂੰ ਰਿਹਾਅ ਕਰਵਾਇਆ। ਘਟਨਾ 28 ਅਗਸਤ ਰਾਤ ਦੀ ਹੈ, ਪਰ ਹੁਣ ਜਦੋਂ ਪੀੜਤ ਪੱਖ ਵੱਲੋਂ ਮਾਮਲੇ ਦੀ ਵੀਡੀਓ ਮੀਡੀਆ ਨਾਲ ਸਾਂਝੀ ਕੀਤੀ ਗਈ, ਤਾਂ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਪੀੜਤ ਪੱਖ ਨੇ ਜਿੱਥੇ ਇਨਸਾਫ਼ ਦੀ ਗੁਹਾਰ ਲਗਾਈ ਹੈ ਉੱਥੇ ਹੀ ਇੰਸੈਕਟਰ ਵਰੁਣ ਕੁਮਾਰ ਦਾ ਕਹਿਣਾ ਹੈ ਕਿ ਪੀੜਤ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - Breaking News: ਹੜ੍ਹਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਪੀੜਤ ਗੁਰਨੂਰ ਸਿੰਘ ਸਮੇਤ ਉਸਦੇ ਹੋਰ ਜਾਣਕਾਰਾਂ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਨਦੀਪ ਕੌਰ ਅਤੇ ਉਸ ਦੇ ਸਾਥੀ ਸੁਖਦੇਵ ਸਿੰਘ ਦੁਆਰਾ ਉਨ੍ਹਾਂ ਤੋਂ ਵਿਦੇਸ਼ ਭੇਜਣ ਦੇ ਨਾਂ 'ਤੇ ਕੁੱਲ 16 ਲੱਖ ਰੁਪਏ ਲਏ ਗਏ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ, ਤਾਂ ਉਨ੍ਹਾਂ ਨੇ ਟਰੈਵਲ ਏਜੰਟ ਤੋਂ ਪੈਸੇ ਵਾਪਸ ਮੰਗੇ। ਜਿਸ 'ਤੇ ਉਕਤ ਟਰੈਵਲ ਏਜੰਟ ਨੇ 28 ਅਗਸਤ ਨੂੰ ਉਨ੍ਹਾਂ ਨੂੰ ਆਪਣੇ ਪੈਸੇ ਵਾਪਸ ਦੇਣ ਲਈ ਮੋਗਾ ਬੁਲਾਇਆ ਸੀ। ਪਰ ਗੁਰਨੂਰ ਸਿੰਘ ਦੇ ਮੁਤਾਬਕ, ਜਿਵੇਂ ਹੀ ਉਹ ਲੋਕ ਆਪਣੇ ਪੈਸੇ ਵਾਪਸ ਲੈਣ ਲਈ ਟਰੈਵਲ ਏਜੰਟ ਦੇ ਦਫ਼ਤਰ ਪਹੁੰਚੇ, ਤਾਂ ਸੁਖਦੇਵ ਸਿੰਘ ਨੇ ਉਨ੍ਹਾਂ ਨੂੰ ਤੀਜੀ ਮੰਜ਼ਿਲ 'ਤੇ ਸਥਿਤ ਕੰਪਨੀ ਦੇ ਦਫ਼ਤਰ ਵਿਚ ਬੈਠਣ ਲਈ ਕਿਹਾ। ਜਿਵੇਂ ਹੀ ਉਹ ਲੋਕ ਤੀਜੀ ਮੰਜ਼ਿਲ 'ਤੇ ਗਏ, ਸੁਖਦੇਵ ਸਿੰਘ ਨੇ ਦਫ਼ਤਰ ਨੂੰ ਬਾਹਰੋਂ ਤਾਲਾ ਲਗਾ ਕੇ ਫ਼ਰਾਰ ਹੋ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਹੈਲਪਲਾਈਨ 112 ਸਮੇਤ ਆਪਣੇ ਪਿੰਡ ਦੇ ਲੋਕਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦੇਰ ਸ਼ਾਮ ਪਹੁੰਚੇ ਲੋਕਾਂ ਨੇ ਸੜਕ 'ਤੇ ਧਰਨਾ ਵੀ ਦਿੱਤਾ ਅਤੇ ਉਸ ਤੋਂ ਬਾਅਦ ਇਕ ਡੀ.ਐੱਸ.ਪੀ. ਅਤੇ ਥਾਣਾ ਮੁਖੀ ਨੇ ਆ ਕੇ ਉਨ੍ਹਾਂ ਨੂੰ ਰਿਹਾਅ ਕਰਵਾਇਆ। ਮੀਡੀਆ ਦੇ ਸਾਹਮਣੇ ਇਸ ਮਾਮਲੇ ਦੇ ਸ਼ਿਕਾਇਤਕਰਤਾ ਗੁਰਨੂਰ ਸਿੰਘ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਟਰੈਵਲ ਏਜੰਟਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਸਿਰਫ਼ ਕੁਝ ਘੰਟੇ ਬਾਕੀ! ਨਾ ਕੀਤਾ ਇਹ ਕੰਮ ਤਾਂ ਫ਼ਿਰ ਪੈ ਸਕਦੈ ਪਛਤਾਉਣਾ
ਇਸ ਸਬੰਧੀ ਜਦੋਂ ਥਾਣਾ ਸਿਟੀ-1 ਦੇ ਮੁਖੀ ਇੰਸਪੈਕਟਰ ਵਰੁਣ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 112 'ਤੇ ਸ਼ਿਕਾਇਤ ਆਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਇਮੀਗ੍ਰੇਸ਼ਨ ਵਾਲਿਆਂ ਤੋਂ ਪੈਸੇ ਲੈਣੇ ਸਨ। ਜਦੋਂ ਉਹ ਪੈਸੇ ਲੈਣ ਲਈ ਟਰੈਵਲ ਏਜੰਟ ਦੇ ਦਫ਼ਤਰ ਗਏ, ਤਾਂ ਟਰੈਵਲ ਏਜੰਟ ਉਨ੍ਹਾਂ ਨੂੰ ਅੰਦਰ ਬਿਠਾ ਕੇ ਦਫ਼ਤਰ ਨੂੰ ਬਾਹਰੋਂ ਤਾਲਾ ਲਗਾ ਕੇ ਚੱਲ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਪਾਰਸ਼ਦ ਅਤੇ ਹੋਰ ਮੋਹਤਬਰ ਲੋਕਾਂ ਦੇ ਸਹਿਯੋਗ ਨਾਲ ਬੰਦੀ ਲੋਕਾਂ ਨੂੰ ਰਿਹਾਅ ਕਰਵਾਇਆ ਗਿਆ। ਥਾਣਾ ਮੁਖੀ ਵਰੁਣ ਕੁਮਾਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਮੁੜ ਵਧ ਸਕਦੈ ਘੱਗਰ ਦਰਿਆ ਦਾ ਪਾਣੀ, Alert ਜਾਰੀ
NEXT STORY