ਬਹਿਰਾਈਚ (ਯੂਪੀ) : ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿੱਚ ਆਪਣੇ ਭਰਾ ਦੇ ਕਤਲ ਦੇ ਦੋਸ਼ ਵਿੱਚ ਜ਼ਮਾਨਤ 'ਤੇ ਬਾਹਰ ਆਏ ਇੱਕ ਵਿਅਕਤੀ ਨੇ ਆਪਣੀ ਵਿਧਵਾ ਭਾਬੀ ਅਤੇ ਉਸ ਦੀਆਂ ਤਿੰਨ ਧੀਆਂ ਦਾ ਸ਼ਰੇਆਮ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਕਤ ਵਿਅਕਤੀ ਨੂੰ ਕਤਲ ਦੇ ਦੋਸ਼ ਵਿੱਚ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੁਮਨ ਅਤੇ ਉਸ ਦੀਆਂ ਧੀਆਂ ਦੀ ਲਾਸ਼ਾਂ ਦੀ ਭਾਲ ਕਰ ਰਹੀ ਹੈ।
ਪੜ੍ਹੋ ਇਹ ਵੀ - ਸਕੂਲ 'ਚ ਵੱਡੀ ਵਾਰਦਾਤ: 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਰ 'ਤਾ ਕਤਲ, ਭੜਕੇ ਮਾਪੇ, ਮਚੀ ਤਰਥੱਲੀ
ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਪੀ (ਦਿਹਾਤੀ) ਦੁਰਗਾ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਬਹਿਰਾਈਚ ਦੇ ਰਾਮਾਈਪੁਰਵਾ ਪਿੰਡ ਦਾ ਰਹਿਣ ਵਾਲਾ ਅਨਿਰੁੱਧ ਕੁਮਾਰ 2018 ਵਿੱਚ ਆਪਣੇ ਭਰਾ ਸੰਤੋਸ਼ ਕੁਮਾਰ ਨੂੰ ਜਾਇਦਾਦ ਦੇ ਵਿਵਾਦ ਕਾਰਨ ਮਾਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸੀ। ਕਤਲ ਤੋਂ ਕੁਝ ਮਹੀਨਿਆਂ ਬਾਅਦ ਜਦੋਂ ਉਹ ਜ਼ਮਾਨਤ ਮਿਲਣ ਤੋਂ ਬਾਅਦ ਬਾਹਰ ਆਇਆ ਤਾਂ ਅਨਿਰੁੱਧ ਆਪਣੇ ਭਰਾ ਦੀ ਪਤਨੀ ਸੁਮਨ (36) ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕਰਕੇ ਉਸ ਨਾਲ ਰਹਿਣ ਲੱਗ ਪਿਆ।
ਪੜ੍ਹੋ ਇਹ ਵੀ - ਵੱਡਾ ਝਟਕਾ : ਰਾਸ਼ਨ ਕਾਰਡ ਤੋਂ ਕੱਟੇ ਜਾਣਗੇ 1.17 ਕਰੋੜ ਲੋਕਾਂ ਦੇ ਨਾਮ!
ਅਧਿਕਾਰੀ ਨੇ ਦੱਸਿਆ ਕਿ ਸੁਮਨ ਦੀਆਂ 3 ਧੀਆਂ ਹਨ। ਸੁਮਨ ਆਪਣੇ ਪਤੀ ਦੇ ਕਤਲ ਕੇਸ ਵਿੱਚ ਇੱਕ ਮੁੱਖ ਗਵਾਹ ਸੀ, ਇਸ ਲਈ ਅਨਿਰੁੱਧ ਉਸਨੂੰ ਆਪਣੀ ਗਵਾਹੀ ਬਦਲਣ ਲਈ ਕਹਿ ਰਿਹਾ ਸੀ ਪਰ ਸੁਮਨ ਨੇ ਅਨਿਰੁੱਧ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਤਿਵਾੜੀ ਨੇ ਕਿਹਾ ਕਿ ਹਾਲ ਹੀ ਵਿੱਚ ਸੁਮਨ ਆਪਣੀਆਂ ਤਿੰਨ ਧੀਆਂ ਨਾਲ ਆਪਣੇ ਨਾਨਕੇ ਘਰ ਆਈ ਸੀ ਅਤੇ 19 ਅਗਸਤ ਨੂੰ ਸੁਮਨ ਦੀ ਮਾਂ ਰਾਮਪਤਾ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਧੀ ਅਤੇ ਤਿੰਨੋਂ ਕੁੜੀਆਂ 14 ਅਗਸਤ ਤੋਂ ਲਾਪਤਾ ਹਨ। ਐਸਐਸਪੀ ਨੇ ਕਿਹਾ ਕਿ ਸੁਮਨ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਅਨਿਰੁੱਧ ਅਤੇ ਉਸਦੇ ਇੱਕ ਸਾਥੀ ਨੇ ਚਾਰਾਂ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕੀਤਾ ਸੀ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੋਤੀਪੁਰ ਇਲਾਕੇ ਦੇ ਗਾਈਘਾਟ ਪੁਲ ਤੋਂ ਅਨਿਰੁੱਧ ਨੂੰ ਗ੍ਰਿਫ਼ਤਾਰ ਕੀਤਾ।
ਪੜ੍ਹੋ ਇਹ ਵੀ - Breaking: ਮੁੱਖ ਮੰਤਰੀ 'ਤੇ ਹਮਲਾ! ਸਟੇਜ 'ਤੇ ਚੜ੍ਹ ਮਾਰਿਆ ਥੱਪੜ, ਦਿੱਲੀ ਪੁਲਸ 'ਚ ਮਚੀ ਤਰਥੱਲੀ
ਪੁਲਸ ਦੇ ਅਨੁਸਾਰ ਪੁੱਛਗਿੱਛ ਦੌਰਾਨ ਅਨਿਰੁੱਧ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਸਾਥੀ ਦੀ ਮਦਦ ਨਾਲ 14 ਅਗਸਤ ਨੂੰ ਸੁਮਨ ਅਤੇ ਤਿੰਨਾਂ ਕੁੜੀਆਂ ਨੂੰ ਮਿਹੀਪੁਰਵਾ ਸ਼ਹਿਰ ਬੁਲਾਇਆ ਸੀ। ਫਿਰ ਉਹ ਉਨ੍ਹਾਂ ਨੂੰ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਖਮਹਰੀਆ ਖੇਤਰ ਵਿੱਚ ਸ਼ਾਰਦਾ ਨਦੀ ਦੇ ਇੱਕ ਪੁਲ 'ਤੇ ਲੈ ਗਿਆ ਅਤੇ ਉਨ੍ਹਾਂ ਨੂੰ ਨਦੀ ਵਿੱਚ ਧੱਕ ਦਿੱਤਾ। ਏਐਸਪੀ ਨੇ ਕਿਹਾ ਕਿ ਪੁਲਸ ਨੇ ਸੁਮਨ ਅਤੇ ਕੁੜੀਆਂ ਦੇ ਕੱਪੜੇ, ਇੱਕ ਕੁੜੀ ਦੀ ਜੁੱਤੀ, ਅਪਰਾਧ ਦੌਰਾਨ ਵਰਤਿਆ ਮੋਟਰਸਾਈਕਲ ਝਾੜੀਆਂ ਤੋਂ ਬਰਾਮਦ ਕਰ ਲਿਆ। ਹਾਲਾਂਕਿ, ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ ਹਨ। ਏਐਸਪੀ ਨੇ ਕਿਹਾ ਕਿ ਅਨਿਰੁੱਧ ਦਾ ਸਾਥੀ ਫ਼ਰਾਰ ਹੈ, ਜਿਸ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਪੜ੍ਹੋ ਇਹ ਵੀ - Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ 'ਚ ਹੋਵੇਗਾ ਵੱਡਾ ਬਦਲਾਅ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੱਡੀ ਖ਼ਬਰ : ਰਾਜ ਸਭਾ 'ਚ ਔਨਲਾਈਨ ਗੇਮਜ਼ ਪ੍ਰਮੋਸ਼ਨ ਤੇ ਰੈਗੂਲੇਸ਼ਨ ਬਿੱਲ ਪਾਸ, ਕਾਰਵਾਈ ਅਣਮਿੱਥੇ ਸਮੇਂ ਤੱਕ ਮੁਲਤਵੀ
NEXT STORY