ਸਪੋਰਟਸ ਡੈਸਕ : 36ਵੀਆਂ ਰਾਸ਼ਟਰੀ ਖੇਡਾਂ ’ਚ ਸਰਵਿਸਿਜ਼ ਨੇ ਜੇਤੂ ਝੰਡਾ ਲਹਿਰਾਇਆ। ਕੇਰਲ ਦਾ ਤੈਰਾਕ ਸਾਜਨ ਪ੍ਰਕਾਸ਼ ਬੈਸਟ ਪਲੇਅਰ (ਪੁਰਸ਼) ਤੇ ਕਰਨਾਟਕ ਦੀ ਹਾਸ਼ਿਕਾ ਰਾਮਚੰਦਰ ਬੈਸਟ ਪਲੇਅਰ (ਮਹਿਲਾ) ਚੁਣੀ ਗਈ ਪਰ ਇਨ੍ਹਾਂ ਪੂਰੀਆਂ ਖੇਡਾਂ ਵਿਚ 10 ਸਾਲ ਦਾ ਸ਼ੌਰਯਜੀਤ ਖੈਰੇ ਸਭ ਤੋਂ ਚਰਚਾ ਵਿਚ ਰਿਹਾ। ਖੇਡਾਂ ਤੋਂ ਠੀਕ ਪਹਿਲਾਂ ਪਿਤਾ ਨੂੰ ਗੁਆ ਚੁੱਕੇ ਸ਼ੌਰਯਜੀਤ ਨੇ ਰਾਸ਼ਟਰੀ ਖੇਡਾਂ ਦੀ ਮਲਖੰਬ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਸੀ। ਪ੍ਰਤੀਯੋਗਿਤਾ ਵਿਚ ਤਮਗਾ ਹਾਸਲ ਕਰ ਕੇ ਉਹ ਵਾਇਰਲ ਸਟਾਰ ਦਾ ਦਰਜਾ ਹਾਸਲ ਕਰ ਚੁੱਕਾ ਸੀ। ਬੇਹੱਦ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਸ਼ਟਰੀ ਖੇਡਾਂ ਤੋਂ ਕੁਝ ਦਿਨ ਪਹਿਲਾਂ ਹੀ ਸ਼ੌਰਯਜੀਤ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਸ਼ੌਰਯਾਜੀਤ ਤਦ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਸੀ। 30 ਸਤੰਬਰ ਨੂੰ ਉਸ ਨੂੰ ਖਬਰ ਮਿਲੀ ਕਿ ਉਸਦੇ ਪਿਤਾ ਨਹੀਂ ਰਹੇ। 10 ਸਾਲ ਦੇ ਸ਼ੌਰਯਜੀਤ ਕੋਲ ਦੋ ਬਦਲ ਸਨ- ਜਾ ਤਾਂ ਉਹ ਖੇਡਾਂ ਵਿਚੋਂ ਹਟ ਜਾਵੇ ਜਾਂ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਰਾਸ਼ਟਰੀ ਖੇਡਾਂ ਵਿਚ ਉਤਰੇ। ਸ਼ੌਰਯਾ ਪਿੱਛੇ ਨਹੀਂ ਹਟਿਆ। ਉਸ ਨੇ ਖੇਡਾਂ ਨੂੰ ਚੁਣਿਆ। ਇਸ ਕੰਮ ਵਿਚ ਸ਼ੌਰਯ ਦਾ ਉਸਦੀ ਮਾਂ ਤੇ ਉਸਦੇ ਕੋਚ ਨੇ ਹੌਸਲਾ ਵਧਾਇਆ।
ਇਹ ਖ਼ਬਰ ਵੀ ਪੜ੍ਹੋ : ਗਲੋਬਲ ਹੰਗਰ ਰਿਪੋਰਟ ’ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ, ਕਿਹਾ-ਇੰਡੈਕਸ ਭੁੱਖਮਰੀ ਦਾ ਗ਼ਲਤ ਪੈਮਾਨਾ
ਸ਼ੌਰਯਜੀਤ ਨੇ ਪਹਿਲੇ ਹੀ ਰਾਊਂਡ ਤਮਗਾ ਪੱਕਾ ਕਰ ਲਿਆ ਸੀ ਅਤੇ ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਸੀ। ਸ਼ੌਰਯ ਇਹ ਦੇਖ ਕੇ ਬੇਹੱਦ ਖੁਸ਼ ਹੋਇਆ। ਉਸ ਨੇ ਕਿਹਾ, ‘‘ਜਿਸ ਤਰ੍ਹਾਂ ਨਾਲ ਲੋਕਾਂ ਨੇ ਮੇਰਾ ਹੌਸਲਾ ਵਧਾਇਆ, ਉਹ ਦੇਖ ਕੇ ਕਾਫੀ ਮਾਣ ਮਹਿਸੂਸ ਹੋਇਆ। ਇਹ ਮੇਰੇ ਪਿਤਾ ਦਾ ਸੁਫ਼ਨਾ ਸੀ ਕਿ ਮੈਂ ਨੈਸ਼ਨਲ ਖੇਡਾਂ ਵਿਚ ਹਿੱਸਾ ਲਵਾਂ ਤੇ ਸੋਨ ਤਮਗਾ ਜਿੱਤਾ। ਮੈਂ ਇਸ ਨੂੰ ਜ਼ਰੂਰ ਪੂਰਾ ਕਰਾਂਗਾ। ਫਿਲਹਾਲ, ਨੈਸ਼ਨਲ ਖੇਡਾਂ ਵਿਚ 36 ਰਾਜਾਂ ਦੇ 8 ਹਜ਼ਾਰ ਤੋਂ ਵੀ ਵੱਧ ਐਥਲੀਟਾਂ ਨੇ ਹਿੱਸਾ ਲਿਆ ਸੀ। ਮਾਣਯੋਗ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਲਗਾਤਾਰ ਚੌਥੀ ਵਾਰ ਵੱਕਾਰੀ ਰਾਜਾ ਭਾਲਿੰਦਰ ਸਿੰਘ ਟਰਾਫੀ ਹਾਈਬ੍ਰਿਡ ਸੇਵਾ ਦਲ ਅਰਥਾਤ ਸਰਿਵਿਸਜ਼ ਨੂੰ ਪ੍ਰਦਾਨ ਕੀਤੀ।
ਇਹ ਖ਼ਬਰ ਵੀ ਪੜ੍ਹੋ : ਵੇਰਕਾ ਤੇ ਅਮੂਲ ਤੋਂ ਬਾਅਦ ਮਦਰ ਡੇਅਰੀ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ
ਟਰੈਕ ਐਂਡ ਫੀਲਡ ਈਵੈਂਟ ’ਚ 38 ਰਿਕਾਰਡ ਬਣੇ
ਨੈਸ਼ਨਲ ਖੇਡਾਂ ਦੇ ਟਰੈਕ ਐਂਡ ਫੀਲਡ ਈਵੈਂਟ ਵਿਚ 38 ਤੇ ਅਥਲੈਟਿਕਸ ਵਿਚ 36 ਰਾਸ਼ਟਰੀ ਰਿਕਾਰਡ ਬਣੇ। ਤਾਮਿਲਨਾਡੂ ਦੀ ਰੋਜੀ ਮੀਨਾ ਪਾਲਰਾਜ (ਮਹਿਲਾ ਪੋਲ ਵਾਲਟ) ਤੇ ਐੱਨ. ਅਜੀਤ (ਵੇਟਲਿਫਟਰ ਪੁਰਸ਼ 73 ਕਿ. ਗ੍ਰਾ., ਕਲੀਨ ਐਂਡ ਜਰਕ) ਨੇ ਵੀ ਰਾਸ਼ਟਰੀ ਰਿਕਾਰਡ ਬਣਾਏ। ਖੇਡਾਂ ਦਾ ਆਯੋਜਕ ਗੁਜਰਾਤ 13 ਸੋਨ, 15 ਚਾਂਦੀ ਤੇ 21 ਕਾਂਸੀ ਦੇ ਨਾਲ ਕੁਲ 49 ਤਮਗੇ ਜਿੱਤਣ ਵਿਚ ਸਫਲ ਰਿਹਾ। ਇਸ ਵਾਰ 29 ਟੀਮਾਂ ਅਜਿਹੀਆਂ ਹਨ, ਜਿਨ੍ਹਾਂ ਨੇ ਘੱਟ ਤੋਂ ਘੱਟ ਇਕ ਵਾਰ ਸੋਨ ਤਮਗਾ ਜਿੱਤਿਆ।
ਰਾਸ਼ਟਰੀ ਖੇਡਾਂ 2022 ਦੀ ਅੰਕ ਸੂਚੀ
ਕ੍ਰਮ. ਟੀਮ ਸੋਨ ਚਾਂਦੀ ਕਾਂਸੀ ਕੁਲ
1. ਸਰਵਿਸਿਜ 61 35 32 128
2. ਮਹਾਰਾਸ਼ਟਰ 39 38 63 140
3. ਹਰਿਆਣਾ 38 38 40 116
4. ਕਰਨਾਟਕ 27 38 40 116
5. ਤਾਮਿਲਨਾਡੂ 25 22 27 74
6. ਕੇਰਲ 23 18 13 54
7. ਮੱਧ ਪ੍ਰਦੇਸ਼ 20 25 21 66
8. ਉੱਤਰ ਪ੍ਰਦੇਸ਼ 20 18 18 56
9. ਮਣੀਪੁਰ 20 10 20 50
10. ਪੰਜਾਬ 19 32 25 76
ਕੁਲਦੀਪ ਧਾਲੀਵਾਲ ਨੇ ਲਗਾਇਆ ਆਨਲਾਈਨ ਜਨਤਾ ਦਰਬਾਰ, 35 ਸ਼ਿਕਾਇਤਾਂ ਦਾ ਮੌਕੇ 'ਤੇ ਕੀਤਾ ਨਿਪਟਾਰਾ
NEXT STORY