ਅੰਮ੍ਰਿਤਸਰ(ਸੁਮੀਤ ਖੰਨਾ)—ਇਰਾਕ 'ਚ ਫਸੇ 39 ਭਾਰਤੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਹੁਣ ਟੁੱਟਦੀਆਂ ਨਜ਼ਰ ਆ ਰਹੀਆਂ ਹਨ। ਇਹ ਨੇ ਅੰਮ੍ਰਿਤਸਰ ਦੇ ਉਹ 2 ਪਰਿਵਾਰ ਜਿਨ੍ਹਾਂ ਦੇ ਲਾਡਲੇ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਇਰਾਕ ਗਏ ਹੋਏ ਸਨ ਪਰ ਪਿਛਲੇ 3 ਸਾਲਾਂ ਤੋਂ ਇਨ੍ਹਾਂ ਦੀ ਕੋਈ ਖਬਰ ਨਹੀਂ ਆਈ। ਇਹ ਪਰਿਵਾਰ ਸਿਰਫ ਇਸ ਆਸਰੇ ਜੀਅ ਰਿਹਾ ਸੀ ਕਿ ਉਨ੍ਹਾਂ ਦੇ ਪਤੀ, ਭਰਾ, ਪਿਤਾ ਇਰਾਕ 'ਚ ਸਹੀ ਅਤੇ ਠੀਕ-ਠਾਕ ਹਨ ਪਰ ਇਰਾਕ ਦੇ ਰਾਜਦੂਤ ਫਖਰ ਅਲ ਈਸਾ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਉਨ੍ਹਾਂ ਕੋਲ ਇਨ੍ਹਾਂ 39 ਭਾਰਤੀ ਨੌਜਵਾਨਾਂ ਦੇ ਸਬੰਧ 'ਚ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਇਸ ਬਿਆਨ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ, ਜੋ ਇਨ੍ਹਾਂ ਦੇ ਵਾਪਸ ਆਉਂਣ ਦੀ ਆਸ ਲੱਗਾ ਕੇ ਬੈਠੇ ਹਨ। ਪੀੜਤ ਪਰਿਵਾਰ ਸਰਕਾਰ ਤੋਂ ਸਚਾਈ ਸਾਹਮਣੇ ਲਿਆਉਣ ਦੀ ਅਪੀਲ ਕਰ ਰਹੇ ਹਨ।
ਦਰਜਨਾਂ ਭਾਰਤੀਆਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਨਿਸ਼ਾਨ ਸਿੰਘ ਅਤੇ ਰਣਜੀਤ ਸਿੰਘ ਜੋ ਇਰਾਕ 'ਚ ਫਸੇ ਹੋਏ ਹਨ। ਇਹ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਸਲਾਮਤੀ ਦੀ ਖਬਰ ਉਡੀਕ ਕਰ ਰਹੇ ਹਨ।
ਜਲਦ ਹੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਵਲੋਂ ਤੇਜ਼ਾਬ ਪੀੜਤਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ
NEXT STORY