ਨਵੀਂ ਦਿੱਲੀ - Valentine's Day 'ਤੇ ਹਰ ਕੋਈ ਆਪਣੇ ਪਾਰਟਨਰ ਨੂੰ ਖੁਸ਼ ਕਰਨ ਲਈ ਕੋਈ ਨਾ ਕੋਈ ਖਾਸ ਤੋਹਫ਼ਾ ਦੇਣ ਦੀ ਯੋਜਨਾ ਬਣਾਉਂਦਾ ਹੈ ਪਰ ਸਾਵਧਾਨ! ਕਈ ਵਾਰ ਸਾਡੀ ਇਕ ਛੋਟੀ ਜਿਹੀ ਗਲਤੀ ਜਾਂ ਗਲਤ ਤੋਹਫ਼ੇ ਦੀ ਚੋਣ ਪਿਆਰੇ ਰਿਸ਼ਤੇ ਵਿਚ ਦੂਰੀਆਂ ਪੈਦਾ ਕਰ ਸਕਦੀ ਹੈ। ਕੁਝ ਖਾਸ ਮਾਨਤਾਵਾਂ ਅਨੁਸਾਰ, ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਵੈਲੇਨਟਾਈਨ ਡੇਅ 'ਤੇ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਤੋਹਫ਼ੇ ਪਾ ਸਕਦੇ ਨੇ ਰਿਸ਼ਤੇ 'ਚ ਦੂਰੀ :-
ਪਰਫਿਊਮ
- ਮੰਨਿਆ ਜਾਂਦਾ ਹੈ ਕਿ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਪਰਫਿਊਮ ਗਿਫ਼ਟ ਕਰਨਾ ਸ਼ੁਭ ਨਹੀਂ ਹੁੰਦਾ। ਜਿਵੇਂ ਪਰਫਿਊਮ ਦੀ ਖੁਸ਼ਬੂ ਸਮੇਂ ਦੇ ਨਾਲ ਉੱਡ ਜਾਂਦੀ ਹੈ, ਉਵੇਂ ਹੀ ਰਿਸ਼ਤੇ 'ਚ ਵੀ ਪਿਆਰ ਕਮਜ਼ੋਰ ਪੈ ਸਕਦਾ ਹੈ ਅਤੇ ਦੂਰੀਆਂ ਆ ਸਕਦੀਆਂ ਹਨ।
ਘੜੀ
- ਧਾਰਮਿਕ ਮਾਨਤਾਵਾਂ ਅਨੁਸਾਰ ਪਾਰਟਨਰ ਨੂੰ ਘੜੀ ਤੋਹਫ਼ੇ ਵਜੋਂ ਨਹੀਂ ਦੇਣੀ ਚਾਹੀਦੀ। ਘੜੀ ਨੂੰ ਸਮਾਂ ਬੰਨ੍ਹਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਸ ਨਾਲ ਰਿਸ਼ਤੇ 'ਚ ਤਣਾਅ ਪੈਦਾ ਹੋ ਸਕਦਾ ਹੈ ਅਤੇ ਇਹ ਤੁਹਾਡੀ ਕਿਸਮਤ 'ਤੇ ਵੀ ਨਕਾਰਾਤਮਕ ਅਸਰ ਪਾ ਸਕਦੀ ਹੈ।
ਗਲਤਫਹਿਮੀਆਂ ਤੋਂ ਬਚੋ
- ਮਾਨਤਾਵਾਂ ਅਨੁਸਾਰ ਇਨ੍ਹਾਂ ਚੀਜ਼ਾਂ ਨੂੰ ਤੋਹਫ਼ੇ 'ਚ ਦੇਣ ਨਾਲ ਰਿਸ਼ਤੇ 'ਚ ਤਣਾਅ ਜਾਂ ਗਲਤਫਹਿਮੀਆਂ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ, ਜੇਕਰ ਤੁਸੀਂ ਵੀ ਇਸ ਵੈਲੇਨਟਾਈਨ ਡੇਅ 'ਤੇ ਕੁਝ ਖਾਸ ਦੇਣ ਦੀ ਸੋਚ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ।
Kitchen Tips : ਕੀ ਤੁਹਾਡੀ ਰੋਟੀ ਵੀ ਗੋਲ ਨਹੀਂ ਬਣਦੀ? ਅਪਣਾਓ ਇਹ ‘ਸੁਪਰ ਟ੍ਰਿਕਸ’
NEXT STORY