ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਵਿਖੇ ਇਨੀਂ ਦਿਨੀਂ ਸਾਢੇ 4 ਤੋਂ 5 ਫੁੱਟ ਲੰਬਾ ਘੀਆ ਬਣਿਆ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪਿੰਡ ਰੋੜੂਆਣਾ ਦੇ ਨਿਵਾਸੀ ਸਾਬਕਾ ਸੰਮਤੀ ਮੈਂਬਰ ਚੌਧਰੀ ਕਮਲਜੀਤ ਸਿੰਘ ਰੋੜੂਆਣਾ ਦੇ ਘਰ ’ਚ ਬੇਲਾਂ ਨੂੰ ਲੱਗਿਆ ਕਰੀਬ ਸਾਢੇ 4 ਤੋਂ 5 ਫੁੱਟ ਲੰਬਾ ਦੇਸੀ ਘੀਆ ਵੇਖ ਕੇ ਹੈਰਾਨ ਰਹਿ ਗਏ।
ਦੱਸਣਯੋਗ ਹੈ ਕਿ ਚੌਧਰੀ ਕਮਲਜੀਤ ਸਿੰਘ ਦੇ ਘਰ ’ਚ ਲੱਗਿਆ ਉਕਤ ਘੀਆ ਜਿਸ ਨੂੰ ਲੌਕੀ ਵੀ ਕਿਹਾ ਜਾਂਦਾ ਹੈ, ਇਕ ਪੌਸ਼ਟਿਕ ਸਬਜ਼ੀ ਹੈ। ਜਿਸ ਨਾਲ ਨਾ ਸਿਰਫ਼ ਡਾਕਟਰਾਂ ਦੀ ਰਾਏ ਅਨੁਸਾਰ ਵਿਅਕਤੀ ਦਾ ਵਜ਼ਨ ਹੀ ਘੱਟਦਾ ਹੈ, ਸਗੋਂ ਮਰੀਜ਼ਾਂ ਲਈ ਵੀ ਡਾਕਟਰਾਂ ਵੱਲੋਂ ਇਸੇ ਸਬਜ਼ੀ ਨੂੰ ਵਧੇਰੇ ਤਵੱਜੋ ਦਿੰਦਿਆਂ ਸਿਹਤ ਲਈ ਸਭ ਤੋਂ ਵੱਧ ਲਾਹੇਵੰਦ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ-ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 3 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ
ਇਸ ਸਬਜ਼ੀ ’ਚ ਵਿਟਾਮਿਨ-ਬੀ, ਵਿਟਾਮਿਨ-ਸੀ, ਸੋਡੀਅਮ ਅਤੇ ਆਇਰਨ ਸਹਿਤ ਕਈ ਹੋਰ ਪੌਸ਼ਟਿਕ ਤੱਤ ਭਾਰੀ ਮਾਤਰਾ ’ਚ ਪਾਏ ਜਾਂਦੇ ਹਨ। ਇਹ ਸਬਜ਼ੀ ਗੋਲ ਅਤੇ ਲੰਬੀ ਦੋਵੇਂ ਪ੍ਰਕਾਰ ਦੀ ਹੁੰਦੀ ਹੈ। ਮਗਰ ਚੌ. ਕਮਲਜੀਤ ਸਿੰਘ ਰੋਡ਼ੂਆਣਾ ਦੇ ਘਰ ਲੱਗੀ ਉਕਤ ਘੀਏ ਦੀ ਸਬਜ਼ੀ ਜੋ ਅਕਸਰ 2 ਕੁ ਫੁੱਟ ਤੱਕ ਲੰਬੀ ਦੇਖਣ ਨੂੰ ਮਿਲਦੀ ਹੈ, ਉਹ ਸਾਢੇ 4 ਤੋਂ 5 ਫੁੱਟ ਤੱਕ ਲੰਬੀ ਹੈ। ਜੋ ਇਸ ਸਮੇਂ ਪਿੰਡ ਵਾਸੀਆਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਘਰ ਦੇ ਜੀਅ ਖੁਦ ਇੰਨੀ ਲੰਬੀ ਘੀਏ ਦੀ ਸਬਜ਼ੀ ਵੇਖ ਕੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਉਕਤ ਘੀਆ ਦੇਸੀ ਹੈ ਅਤੇ ਜਿਸ ਵਿਚੋਂ ਕੁਝ ਦਾ ਸਾਈਜ਼ 5 ਫੁੱਟ ਤੋਂ ਵੀ ਵੱਧ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ- ਅਧਿਆਪਕ ਦਿਵਸ ਮੌਕੇ CM ਭਗਵੰਤ ਮਾਨ ਦਾ ਅਧਿਆਪਕਾਂ ਨੂੰ ਲੈ ਕੇ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਵੱਢੀਆਂ ਦੋ ਔਰਤਾਂ
NEXT STORY