ਚੰਡੀਗੜ੍ਹ (ਪ੍ਰੀਕਸ਼ਿਤ) : ਰਾਮ ਦਰਬਾਰ ਵਿਖੇ ਮਜ਼ਦੂਰ ਦੀ ਕੁੱਟਮਾਰ, 2 ਹਜ਼ਾਰ ਰੁਪਏ ਤੇ ਦਸਤਾਵੇਜ਼ ਖੋਹਣ ਦੇ ਮਾਮਲੇ ’ਚ ਸੈਕਟਰ-31 ਥਾਣਾ ਪੁਲਸ ਨੇ 4ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਰਾਮ ਦਰਬਾਰ ਵਾਸੀ ਸਤਪਾਲ ਉਰਫ਼ ਬਾਬੂ (20), ਆਕਾਸ਼ ਉਰਫ਼ ਬਿੱਲਾ (19), ਹੱਲੋਮਾਜਰਾ ਦੀਪ ਕੰਪਲੈਕਸ ਦੇ ਅੰਜੀਦ ਉਰਫ਼ ਛੈਲਾ (19) ਤੇ ਰਾਮ ਦਰਬਾਰ ਫੇਜ਼-2 ਦੇ ਰਾਹੁਲ (29) ਵਜੋਂ ਹੋਈ ਹੈ।
ਹੱਲੋਮਾਜਰਾ ਦੇ ਨਸੀਰੂਦੀਨ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਫੇਜ਼-2 ’ਚ ਮਜ਼ਦੂਰੀ ਕਰਦਾ ਹੈ। ਵੀਰਵਾਰ ਨੂੰ ਰਾਮ ਦਰਬਾਰ ਦੇ ਮੰਦਰ ਨੇੜੇ ਸੈਰ ਕਰ ਰਿਹਾ ਸੀ। ਇਸ ਦੌਰਾਨ ਰੇਲਵੇ ਟਰੈਕ ਤੋਂ ਆ ਰਹੇ ਚਾਰ ਜਣਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ’ਚ ਕਰੀਬ 2 ਹਜ਼ਾਰ ਰੁਪਏ ਅਤੇ ਕੁੱਝ ਦਸਤਾਵੇਜ਼ ਸਨ। ਸੈਕਟਰ-31 ਥਾਣਾ ਪੁਲਸ ਨੇ ਪੀੜਤ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਸ ਨੇ 24 ਘੰਟਿਆਂ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਪਰਸ ਅਤੇ ਦਸਤਾਵੇਜ਼ ਬਰਾਮਦ ਕੀਤੇ। ਪੁਲਸ ਅਨੁਸਾਰ ਸਾਰੇ ਮੁਲਜ਼ਮ ਮਜ਼ਦੂਰ ਹਨ, ਜਿਨ੍ਹਾਂ ’ਚੋਂ ਤਿੰਨ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਆਕਾਸ਼ ਦਾ ਅਪਰਾਧਿਕ ਰਿਕਾਰਡ ਹੈ। ਉਸ ਨੂੰ ਨਵੰਬਰ ’ਚ ਸਨੈਚਿੰਗ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਕੂਲੀ ਬੱਚਿਆਂ ਨੂੰ ਲੈ ਕੇ ਹੈਰਾਨ ਕਰਦਾ ਖ਼ੁਲਾਸਾ, ਹੋਸ਼ ਉਡਾਉਣ ਵਾਲੀ ਰਿਪੋਰਟ ਆਈ ਸਾਹਮਣੇ
NEXT STORY