ਅਬੋਹਰ (ਸੁਨੀਲ) : ਥਾਣਾ ਬਹਾਵਵਾਲਾ ਪੁਲਸ ਅਤੇ ਸਿਟੀ ਪੁਲਸ ਸਟੇਸ਼ਨ ਨੰਬਰ-1 ਦੀ ਪੁਲਸ ਨੇ 4 ਨੌਜਵਾਨਾਂ ਨੂੰ ਨਸ਼ੇ ਵਾਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਸਹਾਇਕ ਸਬ-ਇੰਸਪੈਕਟਰ ਪ੍ਰਗਟ ਸਿੰਘ ਪੁਲਿਸ ਪਾਰਟੀ ਸਮੇਤ ਡਿਫੈਂਸ ਰੋਡ ਪਿੰਡ ਸੀਤੋ ਗੁੰਨੋ ਨੇੜੇ ਮੌਜੂਦ ਸਨ ਕਿ ਸਾਦੁਲ ਸ਼ਹਿਰ ਤਰਫੋਂ ਇਕ ਕਾਰ ਆਈ। ਇਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਉਨ੍ਹਾਂ ਨੂੰ ਸ਼ੱਕ ਕੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ 800 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।
ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਰਵੀ ਸਿੰਘ ਪੁੱਤਰ ਕਾਲੂ ਰਾਮ ਵਾਸੀ ਅਮਰਪੁਰਾ ਹਾਲਬਾਦ ਰਾਮਸਰਾ, ਗੁਰਨਾਮ ਸਿੰਘ ਉਰਫ਼ ਗਾਮੀ ਪੁੱਤਰ ਗੁਰਦਿਆਲ ਸਿੰਘ ਵਾਸੀ ਖੁੱਬਣ ਅਤੇ ਕੁਲਦੀਪ ਕੁਮਾਰ ਉਰਫ਼ ਦੀਪੂ ਪੁੱਤਰ ਮਨਜੀਤ ਕੁਮਾਰ ਵਾਸੀ ਰਾਮਸਰਾ ਵਜੋਂ ਹੋਈ ਹੈ। ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਸਿਟੀ ਪੁਲਸ ਸਟੇਸ਼ਨ ਨੰਬਰ-1 ਨੇ ਇੱਕ ਨੌਜਵਾਨ ਨੂੰ 170 ਨਸ਼ੇ ਵਾਲੀਆਂ ਗੋਲੀਆਂ ਅਤੇ 18000 ਪ੍ਰੇਗਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਸਹਾਇਕ ਸਬ-ਇੰਸਪੈਕਟਰ ਰਾਜਵੀਰ ਸਿੰਘ ਪੁਲਿਸ ਪਾਰਟੀ ਦੇ ਨਾਲ ਲਿੰਕ ਰੋਡ ਗੋਬਿੰਦਗੜ੍ਹ ਨੇੜੇ ਰੇਲਵੇ ਕਰਾਸਿੰਗ ’ਤੇ ਮੌਜੂਦ ਸਨ। ਜਦੋਂ ਇੱਕ ਨੌਜਵਾਨ ਕਾਰ ਵਿੱਚੋਂ ਬਾਹਰ ਆਇਆ ਅਤੇ ਭੱਜਣ ਲੱਗ ਪਿਆ। ਪੁਲਸ ਨੇ ਉਸ ਨੂੰ ਫੜ੍ਹ ਲਿਆ ਅਤੇ ਉਸਦੀ ਜੇਬ ਦੀ ਤਲਾਸ਼ੀ ਲਈ ਤਾਂ 170 ਨਸ਼ੇ ਵਾਲੀਆਂ ਗੋਲੀਆਂ ਮਿਲੀਆਂ। ਜਦੋਂ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਦੇ ਅੰਦਰ ਰੱਖੇ ਡੱਬਿਆਂ ਵਿੱਚੋਂ ਕੁੱਲ 18000 ਪ੍ਰੀਗਾ ਕੈਪਸੂਲ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਕੁਲਵੀਰ ਸਿੰਘ ਉਰਫ਼ ਬਬਲੂ ਪੁੱਤਰ ਬੰਤਾ ਸਿੰਘ ਵਾਸੀ ਢਾਣੀ ਡੰਡੇਵਾਲੀ ਨੇਡ਼ੇ ਰੇਲਵੇ ਲਾਈਨ ਵਜੋਂ ਹੋਈ ਹੈ। ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਸਕਰਨ ਸਿੰਘ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਨਿਯੁਕਤ
NEXT STORY