ਬਠਿੰਡਾ (ਸੁਖਵਿੰਦਰ) : ਪੁਲਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਕੈਪਸੂਲ ਅਤੇ ਗੋਲੀਆ ਬਰਾਮਦ ਕਰਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੋਤਵਾਲੀ ਪੁਲਸ ਵਲੋਂ ਸੰਤਪੁਰਾ ਰੋਡ ਤੋਂ ਮੁਲਜ਼ਮ ਸੰਨੀ ਕੁਮਾਰ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ 60 ਕੈਪਸੂਲ ਪ੍ਰੈਗਾਬਲਿਨ ਦੇ ਬਰਾਮਦ ਕੀਤੇ ਹਨ। ਇਸੇ ਥਾਣੇ ਵਲੋਂ ਦਾਣਾ ਮੰਡੀ ਤੋਂ ਮੁਲਜ਼ਮ ਹੈਪੀ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ 150 ਕੈਪਸੂਲ ਪ੍ਰੈਗਾਬਲਿਨ ਦੇ ਬਰਾਮਦ ਕੀਤੇ ਹਨ।
ਪੁਲਸ ਵਲੋਂ ਉਕਤ ਮੁਲਜ਼ਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਉਧਰ ਮੌੜ ਪੁਲਸ ਵਲੋਂ ਦਾਣਾ ਮੰਡੀ ਵਿਖੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਵਲੋਂ ਮੁਲਜ਼ਮ ਸੰਦੀਪ ਸਿੰਘ ਵਾਸੀ ਘੁੰਮਣ ਕਲਾਂ ਨੂੰ ਗ੍ਰਿਫ਼ਤਾਰ ਕਰਕੇ 30 ਗੋਲੀਆ ਐਲਪਰਾਜੋਲਮ ਅਤੇ 300 ਕੈਪਸੂਲ ਪ੍ਰੈਗਾਬਲਿਨ ਦੇ ਬਰਾਮਦ ਕੀਤੇ ਹਨ, ਜਦਕਿ ਉਸਦਾ ਸਾਥੀ ਸਚਿਨ ਕੁਮਾਰ ਵਾਸੀ ਮੌੜ ਮੰਡੀ ਪੁਲਸ ਦੇ ਹੱਥ ਨਹੀ ਲੱਗ ਸਕਿਆ।
ਫੋਕਲ ਪੁਆਇੰਟ 'ਚ ਭਿਆਨਕ ਹਾਦਸਾ! ਐਕਟਿਵਾ 'ਤੇ ਸਵਾਰ 19 ਸਾਲਾ ਮੁੰਡੇ ਦੀ ਦਰਦਨਾਕ ਮੌਤ
NEXT STORY