ਸੰਗਰੂਰ (ਰਵੀ): ਸੰਗਰੂਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਫ਼ਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਉਨ੍ਹਾਂ ਨੇ ਇਹ ਸ਼ਰਾਬ ਕਿੱਥੋਂ ਲਈ ਸੀ, ਪਰ ਸੂਤਰਾਂ ਮੁਤਾਬਕ ਉਨ੍ਹਾਂ ਨੇ ਪਿੰਡਾਂ ਵਿਚ ਵਿਕਣ ਵਾਲੀ ਸ਼ਰਾਬ ਹੀ ਪੀਤੀ ਸੀ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ ਪੁਲਸ ਦਾ ਐਕਸ਼ਨ, ਅਫ਼ਸਰਾਂ ਸਣੇ 250 ਮੁਲਾਜ਼ਮਾਂ ਨੇ ਕੀਤੀ ਰੇਡ (ਵੀਡੀਓ)
ਮੁੱਢਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਗੁੱਜਰਾਂ ਵਿਚ ਚਾਰੋ ਦੋਸਤਾਂ ਨੇ ਰਾਤ ਨੂੰ ਇਕੱਠੇ ਬਹਿ ਕੇ ਸ਼ਰਾਬ ਪੀਤੀ ਸੀ। ਰਾਤ ਨੂੰ ਉਹ ਘਰ ਜਾ ਕੇ ਸੌ ਗਏ ਪਰ ਸਵੇਰੇ ਉੱਠੇ ਹੀ ਨਹੀਂ। ਮ੍ਰਿਤਕਾਂ ਵਿਚੋਂ 2 ਦੀ ਉਮਰ 32-32 ਸਾਲ, 1 ਦੀ 42 ਸਾਲ ਅਤੇ ਇਕ ਦੀ 50 ਸਾਲ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਪ੍ਰਸ਼ਾਸਨ ਸਵੇਰੇ ਹੀ ਮੌਕੇ 'ਤੇ ਪਹੁੰਚ ਗਿਆ ਸੀ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸੰਗਰੂਰ ਦੇ ਭੇਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈ-ਰਿਕਸ਼ਾ ਚਲਾਉਣ ਵਾਲੇ ਦੇਣ ਧਿਆਨ, ਅਦਾ ਕਰਨੀ ਪਵੇਗੀ ਇਹ ਫ਼ੀਸ
NEXT STORY