ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ 4 ਸੀਨੀਅਰ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਕੁੱਝ ਸਮਾਂ ਪਹਿਲਾਂ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਬਤੌਰ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਤੇ ਮੈਡੀਕਲ ਸੁਪਰਡੈਂਟ ਵਜੋਂ ਪਦ-ਉੱਨਤ ਕੀਤਾ ਸੀ। ਸਰਕਾਰ ਨੇ ਹੁਣ ਉਕਤ ਚਾਰੇ ਅਫ਼ਸਰਾਂ ਦੀਆਂ ਨਵੀਂ ਜਗ੍ਹਾ ’ਤੇ ਬਦਲੀਆਂ ਤੇ ਤਾਇਨਾਤੀਆਂ ਕੀਤੀਆਂ ਹਨ।
ਜਾਣਕਾਰੀ ਅਨੁਸਾਰ ਰੂਪਨਗਰ ਦੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਡਿਪਟੀ ਡਾਇਰੈਕਟਰ ਲਾਇਆ ਗਿਆ ਹੈ। ਡਾ. ਹਰੀਪਾਲ ਸਿੰਘ ਨੂੰ ਬਰਨਾਲਾ ਦਾ ਸਿਵਲ ਸਰਜਨ, ਡਾ. ਪ੍ਰਭਜੋਤ ਰੰਧਾਵਾ ਨੂੰ ਰੂਪਨਗਰ ਦਾ ਸਿਵਲ ਸਰਜਨ ਅਤੇ ਡਾ. ਰਾਜੀਵ ਪਰਾਸ਼ਰ ਨੂੰ ਫ਼ਿਰੋਜ਼ਪੁਰ ਦਾ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ।
ਜਸਬੀਰ ਜੱਸੀ ਵਲੋਂ ਕੀਰਤਨ ਕਰਨ 'ਤੇ ਜੱਥੇਦਾਰ ਗੜਗੱਜ ਨੇ ਜਤਾਇਆ ਇਤਰਾਜ਼, ਸਿਰਫ਼ 'ਪੂਰਨ ਸਿੱਖ' ਹੀ ਕਰ ਸਕਦਾ ਹੈ ਗੁਰਬਾਣੀ
NEXT STORY