ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ ਨਸ਼ੇ ਦੀ ਹਾਲਤ 'ਚ ਘੁੰਮਦੇ ਇੱਕ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੀਰਬਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਬੱਸ ਅੱਡਾ ਪਿੰਡ ਮਾਹੂਆਣਾ ਕੋਲ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਡਿੱਗਦਾ ਹੋਇਆ ਦਿਖਾਈ ਦਿੱਤਾ।
ਪੁਲਸ ਵੱਲੋਂ ਲਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਹੂਆਣਾ ਬੋਦਲਾ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਫਾਜ਼ਿਲਕਾ ਤੋਂ ਡੋਪ ਟੈਸਟ ਕਰਵਾਇਆ ਗਿਆ, ਜੋ ਪੋਜ਼ੀਟਿਵ ਆਉਣ 'ਤੇ ਉਸ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ, ਨਾਕਾਬੰਦੀ ਤੇ ਚੈਕਿੰਗ ਸਖ਼ਤ
NEXT STORY