ਬਠਿੰਡਾ (ਸੁਖਵਿੰਦਰ) : ਜ਼ਿਲ੍ਹੇ 'ਚ ਚੱਲ ਰਹੇ 44 ਆਯੁਸ਼ਮਾਨ ਸਿਹਤ ਕੇਂਦਰ ਲੋਕਾਂ ਲਈ ਵਰਦਾਨ ਤੋਂ ਘੱਟ ਨਹੀ। ਸੂਬਾ ਸਰਕਾਰ ਇਨ੍ਹਾਂ ਆਯੁਸ਼ਮਾਨ ਸਿਹਤ ਕੇਂਦਰਾਂ ’ਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਜਿਸ ’ਚ 46 ਤਰ੍ਹਾਂ ਦੇ ਮੁਫ਼ਤ ਲੈਬ ਟੈਸਟ ਅਤੇ 107 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਸਮੇਂ ਸਿਰ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਮੇਂ ਸਿਰ ਟੀਕਾਕਰਨ ਕਰਵਾ ਸਕਣ ਅਤੇ ਉੱਚ ਜੋਖਮ ਵਾਲੀਆਂ ਮਾਵਾਂ ਦੀ ਸਹੀ ਦੇਖਭਾਲ ਯਕੀਨੀ ਬਣਾ ਸਕਣ।
ਸਟਾਫ਼ ਸਮੇਂ-ਸਮੇਂ ’ਤੇ ਮਾਂ ਦਿਵਸ ਅਤੇ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਮੁਹਿੰਮ ਤੇ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੀਆਂ ਸੱਸਾਂ ਨੂੰ ਸਲਾਹ ਵੀ ਦਿੰਦਾ ਹੈ। ਆਯੁਸ਼ਮਾਨ ਸਿਹਤ ਕੇਂਦਰ ਦੇ ਦੌਰੇ ਦੌਰਾਨ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਜ਼ਿਲ੍ਹੇ ਦੇ 42 ਆਯੁਸ਼ਮਾਨ ਸਿਹਤ ਕੇਂਦਰਾਂ ’ਤੇ ਗਰਭਵਤੀ ਔਰਤਾਂ ਲਈ 46 ਟੈਸਟ ਮੁਫ਼ਤ ਕੀਤੇ ਜਾਂਦੇ ਹਨ, ਜਦੋਂ ਕਿ 107 ਤਰ੍ਹਾਂ ਦੀਆਂ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਮੁਕਤਸਰ ਸਾਹਿਬ ਪੁਲਸ ਨੇ ਤਕਸਰ ਦੀ 5 ਲੱਖ 60 ਹਜ਼ਾਰ ਦੀ ਪ੍ਰਾਪਰਟੀ ਕੀਤੀ ਫਰੀਜ਼
NEXT STORY