ਬਠਿੰਡਾ, (ਵਰਮਾ)- ਕੋਰੋਨਾ ਮਹਾਮਾਰੀ ਦਿਨੋਂ-ਦਿਨ ਵਿਕਰਾਲ ਰੂਪ ਧਾਰ ਰਹੀ ਹੈ। ਅੱਜ ਜ਼ਿਲ੍ਹੇ ’ਚ ਕੋਰੋਨਾ ਕਾਰਣ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਏਅਰਫੋਰਸ ਸਟੇਸ਼ਨ ਸਮੇਤ ਹੋਰ ਇਲਾਕਿਆਂ ਦੇ 47 ਮਾਮਲੇ ਸਾਹਮਣੇ ਆਏ ਹਨ। 45 ਸਾਲਾ ਔਰਤ ਜਿਸ ਨੂੰ ਲਿਵਰ ਇਨਫੈਕਸ਼ਨ ਸੀ ਤੇ ਕੈਂਸਰ ਤੋਂ ਪੀੜਤ ਸੀ, ਨੂੰ ਥਕਾਵਟ, ਸਾਹ ਲੈਣ ਵਿਚ ਮੁਸ਼ਕਿਲ ਸੀ ਅਤੇ ਬੁਖਾਰ ਵੀ ਸੀ। ਸਿਵਲ ਹਸਪਤਾਲ ਵਿਚ ਉਸਦੀ ਜਾਂਚ ਕੀਤੀ ਗਈ ਤਾਂ ਉਹ ਕੋੋਰੋਨਾ ਪਾਜ਼ੇਟਿਵ ਆਈ ਤਾਂ ਉਸ ਨੂੰ ਸਿਵਲ ਹਸਪਤਾਲ ਦੇ ਆਈਸੋਲੇਟ ਵਾਰਡ ਵਿਚ ਰੱਖਿਆ ਗਿਆ। ਕੈਂਸਰ ਹੋਣ ਦੇ ਕਾਰਨ ਔਰਤ ਦੀ ਰਿਕਵਰੀ ਵਿਚ ਮੁਸ਼ਕਿਲ ਆ ਰਹੀ ਸੀ ਅਤੇ ਉਸਦੀ ਹਾਲਤ ਲਗਾਤਾਰ ਵਿਗਡ਼ਦੀ ਗਈ ਅਤੇ ਸੋਮਵਾਰ ਨੂੰ ਉਸ ਨੇ ਦਮ ਤੋਡ਼ ਦਿੱਤਾ। ਦੂਸਰੀ ਮੌਤ 65 ਸਾਲ ਦੀ ਇਕ ਔਰਤ ਦੀ ਹੋਈ ਜਿਸ ਨੂੰ ਤੇਜ਼ ਬੁਖਾਰ, ਸਾਹ ਲੈਣ ਵਿਚ ਮੁਸ਼ਕਿਲ ਅਤੇ ਪੇਟ ’ਚ ਇਨਫੈਕਸਨ ਸੀ ਜਾਂਚ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਟੈਸਟ ਵਿਚ ਉਹ ਪਾਜ਼ੇਟਿਵ ਪਾਈ ਗਈ ਜਿਸ ਨੂੰ ਕੋਵਿਡ ਸੈਂਟਰ ਵਿਚ ਭਰਤੀ ਕੀਤਾ ਗਿਆ। ਬਾਅਦ ਵਿਚ 8 ਸਤੰਬਰ ਨੂੰ ਨਿੱਜੀ ਹਸਪਤਾਲ ’ਚ ਰੈਫ਼ਰ ਕੀਤਾ ਗਿਆ ਅਤੇ 15 ਸਤੰਬਰ ਨੂੰ ਉਸਦੀ ਰਿਪੋਰਟ ਨੈਗੇਟਿਵ ਆਈ ਅਤੇ ਹਸਪਤਾਲ ਵਿਚ ਛੁੱਟੀ ਦੇ ਦਿੱਤੀ ਗਈ। ਬੀਤੇ ਦਿਨ ਉਸ ਦੀ ਹਾਲਤ ਇਕਦਮ ਖਰਾਬ ਹੋ ਗਈ ਉਸ ਨੂੰ ਫਿਰ ਨਿੱਜੀ ਹਪਸਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਸੋਮਵਾਰ ਨੂੰ ਉਸ ਨੇ ਦਮ ਤੋਡ਼ ਦਿੱਤਾ। 74 ਸਾਲਾ ਵਿਅਕਤੀ ਦੀ ਵੀ ਹਿਸਟਰੀ ਉਕਤ ਔਰਤ ਨਾਲ ਮਿਲਦੀ-ਜੁਲਦੀ ਸੀ। ਤਿੰਨ ਸਤੰਬਰ ਨੂੰ ਸਿਵਲ ਹਸਪਤਾਲ ਵਿਚ ਉਸ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਜਿਸ ਨੂੰ ਹਪਸਤਾਲ ਦੇ ਡੀ. ਆਰ. ਡੀ. ਸੈਂਟਰ ਵਿਚ ਰੱÎਖਿਆ ਗਿਆ। ਬਾਅਦ ਵਿਚ ਉਸ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 18 ਦਿਨ ਬਾਅਦ ਉਸਦੀ ਸੋਮਵਾਰ ਨੂੰ ਮੌਤ ਹੋ ਗਈ। ਇਨ੍ਹਾਂ ਸਾਰਿਆਂ ਦਾ ਅੰਤਿਮ ਸਸਕਾਰ ਨੋਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਅਤੇ ਉਨ੍ਹਾ ਦੀ ਟੀਮ ਵਲੋਂ ਕੀਤਾ ਗਿਆ।
ਉੱਥੇ ਹੀ ਜ਼ਿਲੇ ਵਿਚ ਸੋਮਵਾਰ ਨੂੰ ਕੈਂਟ ਇਲਾਕੇ ਵਿਚ 13-ਏ ਏਅਰਫੋਰਸ ਇਲਾਕੇ ਵਿਚ ਪੰਚ ਸੁਰਖਪੀਰ ਰੋਡ ਬਠਿੰਡਾ ਦੀ ਗਲੀ ਨੰਬਰ 13 ਵਿਚ 1 ਕੋਰੋਨਾ ਪਾਜ਼ੇਟਿਵ ਕੇਸ ਮਿਲਿਆ ਹੈ। ਓਧਰ ਏਮਜ ਵਿਚ 2, ਵਾਰਡ ਨੰਬਰ 8 ਗਿੱਦਡ਼ਬਾਹਾ ਵਿਚ 1, ਥਾਣਾ ਸਦਰ ਵਿਚ 1, ਡੀ. ਬਲਾਕ ਸ਼ੁਸ਼ਾਂਤ ਸਿਟੀ ਵਿਚ 2, ਪ੍ਰੈਗਮਾ ਹਸਪਤਾਲ ਵਿਚ 1, ਧਨ ਸਿੰਘ ਵਾਲਾ ਗਿੱਲ ਪੱਤੀ ’ਚ 1, ਗੁਰੂ ਨਾਨਕਪੁਰਾ ਵਿਚ 1, ਹੋਮਲੈਂਡ ਵਿਚ 1,ਤੁੰਗਵਾਲੀ ਵਿਚ 1, ਗਨੇਸ਼ਾ ਬਸਤੀ ਵਿਚ 1, ਗ੍ਰੀਨ ਇਨਕਲੇਵ ਵਿਚ 1, ਪੰਚਵਟੀ ਨਗਰ ਵਿਚ 1, ਜੈ ਸਿੰਘ ਵਾਲਾ ਵਿਚ 1, ਸੈਂਟਰਲ ਜੇਲ ਵਿਚ 3, ਆਦੇਸ਼ ਕੈਂਪ ਵਿਚ 3, ਬੁਰਜ ਹਰੀ ਸਿੰਘ ਵਿਚ 1, ਰਾਮਪੁਰਾ ਵਿਚ 1, ਕਾਂਗਡ਼ ਵਿਚ 1, ਸੁਖਾਨੰਦ ਮੋਗਾ ਵਿਚ 1, ਅਕਲੀਆ ਜਲਾਲ ਵਿਚ 1, ਮਾਡਲ ਟਾਊੁਨ ਫੇਸ 2 ਵਿਚ 1, ਗਨੇਸ਼ਾ ਬਸਤੀ ਗਲੀ ਨੰਬਰ 4 ਵਿਚ 1 ਕੇਸ ਕੇਸ ਪਾਜ਼ੇਟਿਵ ਪਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਰਿਪੋਰਟ ਅਨੁਸਾਰ, ਸੋਮਵਾਰ ਨੂੰ ਇਹ ਅੰਕੜਾ 89 ਤੱਕ ਪਹੁੰਚ ਗਿਆ ਸੀ, ਜਿਸ ’ਚ ਤਿੰਨ ਮੌਤਾਂ ਹੋਈਆਂ ਸਨ। ਹੁਣ ਤੱਕ ਕੋਰੋਨਾ ਵਾਸਤੇ ਕੁੱਲ 52384 ਨਮੂਨੇ ਲਏ ਗਏ ਸਨ ਜਿੰਨ੍ਹਾਂ ਦੇ 5071 ਪਾਜ਼ੇਟਿਵ ਕੇਸ ਸਨ। 3308 ਕੋਰੋਨਾ ਦੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਨਵੇਂ ਮਾਮਲੇ 132 ਆਏ ਜਦੋਂ ਕਿ 87 ਲੋਕ ਸਿਹਤਮੰਦ ਘਰ ਵਾਪਸ ਚਲੇ ਗਏ। ਚੰਗੀ ਖ਼ਬਰ ਇਹ ਰਹੀ ਕਿ 668 ਨੈਗੇਟਿਵ ਰਿਪੋਰਟਾਂ ਮਿਲੀਆਂ। ਕੁੱਲ 1018 ਮਾਮਲੇ ਪੈਂਡਿੰਗ ਹਨ ਜਦਕਿ 656 ਮਾਮਲਿਆਂ ਦੀ ਰਿਪੋਰਟ ਹੋਰਨਾਂ ਦੇ ਜ਼ਿਲਿਆਂ ’ਚ ਕੀਤੀ ਗਈ ਹੈ।
ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਕਾਰਣ 3 ਹੋਰ ਮਰੀਜ਼ਾਂ ਦੀ ਮੌਤ, 104 ਪਾਜ਼ੇਟਿਵ
NEXT STORY