ਫਿਰੋਜ਼ਪੁਰ (ਸਤੀਸ਼)- ਜੀਰਾ ਵਿਖੇ ਇਕ ਵਾਰ ਫਿਰ ਅੱਗ ਦਾ ਤਾਂਡਲ ਵੇਖਣ ਨੂੰ ਮਿਲਿਆ ਹੈ। ਜੀਰਾ ਦੇ ਨੈਸ਼ਨਲ ਹਾਈਵੇਅ ਨੰਬਰ 54 'ਤੇ ਸਥਿਤ ਪਿੰਡ ਧੰਨਾ ਸ਼ਹੀਦ ਰਟੋਲ ਰੋਹੀ ਅਤੇ ਮਈਆਂ ਵਾਲਾ ਦੀ ਕਰੀਬ 50 ਏਕੜ ਕਣਕ ਦੀ ਫ਼ਸਲ ਅਤੇ 100 ਏਕੜ ਦੇ ਕਰੀਬ ਕਣਕ ਦਾ ਨਾੜ ਅੱਗ ਦੀ ਚਪੇਟ 'ਚ ਆਉਣ ਕਾਰਨ ਸੜ ਕੇ ਸਵਾਹ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਚਸ਼ਮਦੀਦਾਂ ਨੇ ਦੱਸਿਆ ਕਿ ਇਕ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਅਤੇ ਤੇਜ਼ ਹਨ੍ਹੇਰੀ ਦੇ ਚਲਦਿਆਂ ਅੱਗ ਨੇ ਇਕਦਮ ਇੰਨੀ ਤੇਜ਼ ਰਫ਼ਤਾਰ ਫੜ ਲਈ ਕਿ ਥੋੜ੍ਹੇ ਹੀ ਸਮੇਂ ਵਿੱਚ ਅੱਗ ਨੇ ਤਿੰਨ ਤੋਂ ਚਾਰ ਪਿੰਡਾਂ ਦੀ ਖੜ੍ਹੀ ਕਣਕ ਦੀ ਫ਼ਸਲ ਅਤੇ ਕਣਕ ਦੇ ਨਾੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਇਹ ਵੀ ਪੜ੍ਹੋ: ਨਵੀਂ ਮੁਸੀਬਤ 'ਚ ਘਿਰਣਗੇ ਪੰਜਾਬ ਵਾਸੀ! ਬੰਦ ਹੋਣ ਜਾ ਰਹੇ ਨੇ ਇਹ ਰਸਤੇ, ਜਾਰੀ ਹੋਈ ਡੈੱਡਲਾਈਨ
ਉਨ੍ਹਾਂ ਦੱਸਿਆ ਕਿ ਅੱਗ ਦੇ ਇਸ ਤਾਂਡਵ ਦੌਰਾਨ ਸੜਕ ਤੋਂ ਬਾਈਕ 'ਤੇ ਸਵਾਰ ਹੋ ਕੇ ਲੰਘ ਰਹੇ ਦੋ ਨੌਜਵਾਨ ਵੀ ਇਸ ਅੱਗ ਦੀ ਚਪੇਟ ਵਿੱਚ ਆ ਗਏ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਦੀ ਅੱਗ ਵਿੱਚ ਝੁਲਸਣ ਕਾਰਨ ਮੌਕੇ 'ਤੇ ਮੌਤ ਹੋ ਗਈ ਅਤੇ ਦੂਜੇ ਨੌਜਵਾਨ ਨੂੰ ਲੋਕਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ. ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗ ਦੇ ਇਸ ਤਾਂਡਵ ਤੋਂ ਸੜਕ 'ਤੇ ਸਥਿਤ ਇਕ ਪੈਟਰੋਲ ਪੰਪ ਦਾ ਵਾਲ-ਵਾਲ ਬਚਾਅ ਹੋ ਗਿਆ।

ਇਹ ਵੀ ਪੜ੍ਹੋ: ਨਵੇਂ ਵਿਵਾਦ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੋਸਟ ਕੀਤੀ ਅਜਿਹੀ ਵੀਡੀਓ ਕਿ ਮਚ ਗਈ ਤਰਥੱਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
150 ਕਿੱਲੇ 'ਚ ਮੱਚ ਗਏ ਅੱਗ ਦੇ ਭਾਂਬੜ, ਟਰੈਕਟਰ-ਟਰਾਲੇ ਸਣੇ ਮੋਟਰਸਾਈਕਲ ਵੀ ਆਏ ਲਪੇਟ 'ਚ
NEXT STORY