ਚੰਡੀਗੜ੍ਹ (ਪਾਲ) - ਸਮੇਂ ਦੇ ਨਾਲ-ਨਾਲ ਬੇਸ਼ੱਕ ਪੀ. ਜੀ. ਆਈ. ਵਿਚ ਨਵੀਂ ਤਕਨੀਕ ਮਰੀਜ਼ਾਂ ਦੇ ਨਾਲ-ਨਾਲ ਡਾਕਟਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੀ ਹੈ ਪਰ 50 ਸਾਲ ਪੁਰਾਣੇ ਪੀ. ਜੀ. ਆਈ. ਵਿਚ ਲੱਗੇ 12 ਹਜ਼ਾਰ ਹੈਰੀਟੇਜ ਪੱਖੇ ਅੱਜ ਪੀ. ਜੀ. ਆਈ. ਦੀ ਸ਼ਾਨ ਵਧਾ ਰਹੇ ਹਨ। ਸਿਰਫ਼ 200 ਜਾਂ 300 ਰੁਪਏ ਵਿਚ ਖਰੀਦੇ ਗਏ। ਇਨ੍ਹਾਂ ਸਾਧਾਰਨ ਪੱਖਿਆਂ ਨੂੰ ਅੱਜ ਹੈਰੀਟੇਜ ਦਾ ਦਰਜਾ ਮਿਲਿਆ ਹੋਇਆ ਹੈ। ਸਾਰੇ ਐਡਵਾਂਸ ਸੈਂਟਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਨਹਿਰੂ ਹਸਪਤਾਲ ਦੀ ਬਿਲਡਿੰਗ ਵਿਚ 6 ਹਜ਼ਾਰ ਤੇ ਰਿਸਰਚ ਹੈਰੀਟੇਜ ਬਲਾਕ ਏ ਤੇ ਰਿਸਰਚ ਬਲਾਕ ਬੀ ਵਿਚ ਵੀ 6 ਹਜ਼ਾਰ ਹੈਰੀਟੇਜ ਪੱਖਿਆਂ ਨੇ ਆਪਣੀ ਵੱਖਰੀ ਹੀ ਪਛਾਣ ਬਣਾਈ ਹੋਈ ਹੈ।
ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਇਹ ਪੱਖੇ ਭਾਵੇਂ 50 ਸਾਲ ਪੁਰਾਣੇ ਹੋ ਚੁੱਕੇ ਹਨ ਪਰ ਨਵੇਂ ਪੱਖਿਆਂ ਜਿੰਨਾ ਹੀ ਕੰਮ ਕਰਦੇ ਹਨ। ਮਾਰਕੀਟ ਵਿਚ ਇਹ ਪੱਖੇ ਹੁਣ ਨਾਂਹ ਦੇ ਬਰਾਬਰ ਮਿਲਦੇ ਹਨ। ਇਨ੍ਹਾਂ ਪੱਖਿਆਂ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਦਿਨ-ਰਾਤ ਚਲਾਉਣ ਤੋਂ ਬਾਅਦ ਵੀ ਇਹ ਹੀਟ ਪੈਦਾ ਨਹੀਂ ਕਰਦੇ। ਇਸ ਨੂੰ ਦੇਖਦਿਆਂ ਅੱਜ ਇਨ੍ਹਾਂ ਪੱਖਿਆ ਦੀ ਵਰਤੋਂ ਸਮੁੰਦਰੀ ਜਹਾਜ਼ਾਂ ਵਿਚ ਕੀਤੀ ਜਾਂਦੀ ਹੈ।
ਪੀ. ਜੀ. ਆਈ. ਐਡਵਾਂਸ ਸੈਂਟਰਾਂ ਤੇ ਦੂਸਰੇ ਵਿਭਾਗਾਂ ਵਿਚ ਲੱਗੇ ਪੱਖਿਆਂ ਦੇ ਜੀਵਨ ਚੱਕਰ ਦੀ ਗੱਲ ਕਰੀਏ ਤਾਂ ਇਹ ਸਿਰਫ਼ ਇਕ ਸਾਲ ਤਕ ਹੀ ਰਹਿੰਦਾ ਹੈ, ਜਿਸ ਤੋਂ ਬਆਦ ਇਨ੍ਹਾਂ ਵਿਚ ਖਰਾਬੀ ਆਉਣ ਲੱਗਦੀ ਹੈ ਤੇ ਇਨ੍ਹਾਂ ਨੂੰ ਬਦਲਣਾ ਪੈਂਦਾ ਹੈ।
7 ਤੋਂ 8 ਹਜ਼ਾਰ 'ਚ ਵਿਕ ਰਹੇ ਹੈਰੀਟੇਜ ਪੱਖੇ
ਪੀ. ਜੀ. ਆਈ. 'ਚ ਸੰਨ 2000 ਵਿਚ ਨਵੇਂ ਪੱਖੇ ਲੱਗਣੇ ਸ਼ੁਰੂ ਹੋ ਗਏ ਸਨ। ਵਿਭਾਗ ਦੀ ਮੰਨੀਏ ਤਾਂ ਇਨ੍ਹਾਂ ਦੀ ਕੁਆਲਿਟੀ ਤੇ ਹੈਰੀਟੇਜ ਸਟੇਟਸ ਨੇ ਇਨ੍ਹਾਂ ਦੀ ਕੀਮਤ ਵਿਚ ਜ਼ਬਰਦਸਤ ਉਛਾਲ ਲਿਆਂਦਾ ਹੈ। ਅੱਜ ਇਕ ਪੱਖੇ ਦੀ ਕੀਮਤ 7 ਤੋਂ 8 ਹਜ਼ਾਰ ਰੁਪਏ ਹੈ। ਪੀ. ਜੀ. ਆਈ. ਦੀ ਵਰਕਸ਼ਾਪ ਵਿਚ ਅਜਿਹੇ ਕਈ ਪੱਖੇ ਪਏ ਹਨ, ਜਿਨ੍ਹਾਂ ਦੇ ਪੁਰਜ਼ੇ ਹੁਣ ਮਾਰਕੀਟ ਵਿਚ ਨਹੀਂ ਮਿਲਦੇ ਤੇ ਇਸ ਦੇ ਬਾਵਜੂਦ ਵੀ ਇਨ੍ਹਾਂ ਪੱਖਿਆਂ ਦੀ ਲੋਕ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਹਨ।
ਹਪਸਤਾਲਾਂ ਵਿਚ ਪੱਖੇ ਬੜੀ ਮੁਸ਼ਕਿਲ ਨਾਲ ਬੰਦ ਹੁੰਦੇ ਹਨ ਪਰ ਆਈ. ਸੀ. ਯੂ. ਸਮੇਤ ਅਜਿਹੇ ਕਈ ਵਿਭਾਗ ਹਨ, ਜਿਥੇ ਪੱਖੇ ਨਾ ਸਿਰਫ਼ ਗਰਮੀਆਂ ਵਿਚ ਬਲਕਿ ਸਰਦੀਆਂ ਵਿਚ ਵੀ ਚਲਦੇ ਹਨ। ਹੁਣ ਜੋ ਪੱਖੇ ਬਾਜ਼ਾਰ ਵਿਚ ਮਿਲਦੇ ਹਨ, ਉਹ ਹਸਪਤਾਲ ਦੀਆਂ ਲੋੜਾਂ ਮੁਤਾਬਿਕ ਜ਼ਿਆਦਾ ਕਾਰਗਰ ਨਹੀਂ ਹਨ।
ਡੱਡੂਮਾਜਰਾ 'ਚ ਕਚਰਾ ਸੁੱਟਣਾ ਬੰਦ ਕਰੋ : ਬਾਂਸਲ
NEXT STORY