ਸੁਲਤਾਨਪੁਰ ਲੋਧੀ (ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਲੱਖਾਂ ਸ਼ਰਧਾਲੂ ਸੰਗਤਾਂ ਸੁਲਤਾਨਪੁਰ ਲੋਧੀ ਪੁੱਜ ਰਹੀਆਂ ਹਨ, ਉੱਥੇ ਸੰਗਤਾਂ ਲਈ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਵਲੋਂ ਵੱਡੇ-ਵੱਡੇ ਲੰਗਰ ਲਗਾਏ ਗਏ ਹਨ। ਇਸੇ ਲੜੀ ਤਹਿਤ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸੇਵਕ ਜਥੇ ਦੇ ਸਮੂਹ ਕਿਰਤੀ ਸੇਵਾਦਾਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁ. ਸ੍ਰੀ ਬੇਰ ਸਾਹਿਬ ਤੋਂ ਗੁ. ਸ੍ਰੀ ਅੰਤਰਯਾਮਤਾ ਸਾਹਿਬ ਰੋਡ 'ਤੇ ਵਿਧਾਇਕ ਚੀਮਾ ਦੀ ਕੋਠੀ ਨੇੜੇ ਕਾਲੌਨੀ 'ਚ ਡੇਢ ਏਕੜ ਦਾ ਸਾਦਾ ਪਰ ਸੁੰਦਰ ਪੰਡਾਲ ਸਜਾ ਕੇ ਭਾਈ ਲਾਲੋ ਜੀ ਦੇ ਨਾਮ 'ਤੇ ਗੁਰੂ ਕਾ ਲੰਗਰ ਆਰੰਭ ਕਰਵਾਇਆ ਗਿਆ ਹੈ ।
ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਦੇ ਸੇਵਾਦਾਰਾਂ ਡਾਕਟਰ ਨਿਰਵੈਲ ਸਿੰਘ ਧਾਲੀਵਾਲ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਸੂਰਤ ਸਿੰਘ ਮਿਰਜਾਪੁਰ ਆਦਿ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ ਜਿਸ ਦੇ ਭੋਗ 4 ਨਵੰਬਰ ਦੀ ਸਵੇਰ ਪਾਏ ਜਾਣਗੇ। ਇਸ ਦੇ ਨਾਲ ਹੀ 2 ਨਵੰਬਰ ਤੋਂ 15 ਨਵੰਬਰ ਤੱਕ ਗੁਰੂ ਕਾ ਲੰਗਰ ਦੀ ਸੇਵਾ 24 ਘੰਟੇ ਲਈ ਆਰੰਭ ਕੀਤੀ ਗਈ ਹੈ ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਲੰਗਰ ਛਕ ਰਹੀਆਂ ਹਨ ।
ਡਾ. ਨਿਰਵੈਲ ਸਿੰਘ ਧਾਲੀਵਾਲ ਤੇ ਹੋਰਨਾਂ ਸੇਵਾਦਾਰਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਿਆਰੇ ਕਿਰਤੀ ਸਿੱਖ ਭਾਈ ਲਾਲੋ ਜੀ ਨੂੰ 550ਵੇਂ ਪ੍ਰਕਾਸ਼ ਪੁਰਬ 'ਤੇ ਯਾਦ ਕਰਦੇ ਹੋਏ ਸਮੂਹ ਸੇਵਾਦਾਰਾਂ ਉਨ੍ਹਾਂ ਦੇ ਨਾਮ 'ਤੇ ਆਪਣੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਨਾਲ ਇਹ ਗੁਰੂ ਕੇ ਲੰਗਰ ਦੀ ਸੇਵਾ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਤੇ ਭਾਈ ਲਾਲੋ ਜੀ ਨੂੰ ਅਸੀਂ ਭੁਲਾ ਨਹੀਂ ਸਕਦੇ। ਇਸ ਲੰਗਰ 'ਚ ਸੰਗਤਾਂ ਨੂੰ ਪੁਰਾਤਨ ਰਵਾਇਤੀ ਖਾਣਾ, ਕੜੀ- ਚੌਲ, ਮਿੱਠੇ ਚਾਵਲ, ਦਾਲ-ਸਬਜੀ, ਚਟਣੀ, ਆਚਾਰ ਤੇ ਜਲੇਬੀਆਂ, ਲੱਡੂ ਤੋਂ ਇਲਾਵਾ ਚਾਹ-ਪਕੌੜੇ ਦੀ ਸੇਵਾ ਕੀਤੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਭਾਈ ਦਿਲਬਾਗ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਅੰਤਰਯਾਮਤਾ ਸਾਹਿਬ ਸੁਲਤਾਨਪੁਰ ਲੋਧੀ, ਬਾਬਾ ਪੂਰਨ ਸਿੰਘ, ਬਿੰਦਰ ਸਿੰਘ, ਜੋਗਿੰਦਰ ਸਿੰਘ ਚੱਕਾਂ, ਚਰਨਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਦਵਿੰਦਰ ਸਿੰਘ, ਮਿਸਤਰੀ ਸੁਰਜੀਤ ਸਿੰਘ, ਮਨਜੀਤ ਸਿੰਘ, ਸੁਖਜਿੰਦਰ ਸਿੰਘ ਸੋਢੀ, ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਦੀਪੇਵਾਲ, ਵਿਕਰਮਜੀਤ ਸਿੰਘ, ਦੀਪਕ ਸਿੰਘ, ਗੁਰਪ੍ਰੀਤ ਸਿੰਘ, ਅਮਰ ਸਿੰਘ, ਨਿਸ਼ਾਨ ਸਿੰਘ ਆਦਿ ਨੇ ਸ਼ਿਰਕਤ ਕੀਤੀ। ਇਸਤੋਂ ਇਲਾਵਾ ਹੋਰ ਅਨੇਕਾਂ ਗੁਰੂ ਕੇ ਲੰਗਰਾਂ ਚ ਸੰਗਤਾਂ ਲੰਗਰ ਛਕਿਆ ।
ਕਰਤਾਰਪੁਰ ਲਾਂਘਾ ਖੋਲ੍ਹੇ ਜਾਣ 'ਤੇ ਕੈਪਟਨ ਨੇ ਪਾਕਿ ਦੀ ਨੀਅਤ 'ਤੇ ਫਿਰ ਚੁੱਕੇ ਸਵਾਲ
NEXT STORY