ਚੰਡੀਗੜ੍ਹ,(ਰਮਨਜੀਤ)-ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਜਾਣ ਲਈ ਰਜਿਸਟਰਡ ਕਰਨ ਦੇ ਮਾਮਲੇ ’ਚ ਪੰਜਾਬ ਨੇ ਦੇਸ਼ ਦੇ ਹੋਰ ਰਾਜਾਂ ਤੋਂ ਕਿਤੇ ਜ਼ਿਆਦਾ ਤੇਜ਼ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਪੰਜਾਬ ਵਲੋਂ ਆਨਲਾਈਨ ਪੋਰਟਲ ਦੇ ਜ਼ਰੀਏ ਕੀਤੀ ਜਾ ਰਹੀ ਰਜਿਸਟ੍ਰੇਸ਼ਨ ਦਾ ਹੀ ਨਤੀਜਾ ਹੈ ਕਿ ਪੰਜਾਬ ’ਚ ਐਤਵਾਰ ਸ਼ਾਮ ਤੱਕ ਆਪਣੇ- ਆਪਣੇ ਗ੍ਰਹਿ ਰਾਜਾਂ ਨੂੰ ਜਾਣ ਲਈ 6,44,000 ਮਜ਼ਦੂਰਾਂ ਵਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਪੰਜਾਬ ਵਲੋਂ ਕੀਤੀ ਜਾ ਰਹੀ ਇਸ ਰਜਿਸਟ੍ਰੇਸ਼ਨ ਨੂੰ ਨਾਲ ਦੀ ਨਾਲ ਪੂਰੇ ਤਰੀਕੇ ਨਾਲ ਸਬੰਧਿਤ ਰਾਜਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।ਰਜਿਸਟਰਡ ਹੋਏ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਅਤੇ ਕੇਂਦਰ ਸਰਕਾਰ ਵਲੋਂ ਟ੍ਰੇਨ ਜਾਂ ਬੱਸਾਂ ਦੇ ਜ਼ਰੀਏ ਪੰਜਾਬ ਤੋਂ ਲਿਜਾਣ ਦਾ ਇੰਤਜ਼ਾਮ ਕੀਤਾ ਜਾਵੇਗਾ।
ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਤੋਂ ਅੰਡੇਮਾਨ ਨਿਕੋਬਾਰ ਟਾਪੂ ਸਮੂਹ ਜਾਣ ਲਈ 10 ਲੋਕਾਂ ਵਲੋਂ, ਆਂਧਰਾ ਪ੍ਰਦੇਸ਼ ਜਾਣ ਲਈ 886, ਅਰੁਣਾਚਲ ਪ੍ਰਦੇਸ਼ ਜਾਣ ਲਈ 271, ਆਸਾਮ ਜਾਣ ਲਈ 592, ਬਿਹਾਰ ਜਾਣ ਲਈ 2,35,273, ਚੰਡੀਗੜ੍ਹ ਜਾਣ ਲਈ 789, ਛੱਤੀਗੜ੍ਹ ਜਾਣ ਲਈ 2040, ਦਾਦਰਾ ਅਤੇ ਨਗਰ ਹਵੇਲੀ ਜਾਣ ਲਈ 10, ਦਮਨ ਐਂਡ ਦਿਊ ਜਾਣ ਲਈ 2, ਦਿੱਲੀ ਜਾਣ ਲਈ 1963, ਗੋਆ ਜਾਣ ਲਈ 6, ਗੁਜਰਾਤ ਜਾਣ ਲਈ 627, ਹਰਿਆਣਾ ਲਈ 2450, ਹਿਮਾਚਲ ਪ੍ਰਦੇਸ਼ ਲਈ 4682, ਜੰਮੂ-ਕਸ਼ਮੀਰ ਲਈ 5810, ਝਾਰਖੰਡ ਲਈ 10,692, ਕਰਨਾਟਕ ਲਈ 145, ਕੇਰਲਾ ਲਈ 684, ਲੱਦਾਖ ਲਈ 341, ਮੱਧ ਪ੍ਰਦੇਸ਼ ਲਈ 9914, ਮਹਾਰਾਸ਼ਟਰ ਲਈ 1596, ਮਣੀਪੁਰ ਲਈ 475, ਮੇਘਾਲਿਆ ਲਈ 50, ਮਿਜ਼ੋਰਮ ਲਈ 112, ਨਾਗਾਲੈਂਡ ਲਈ 72, ਓਡਿਸ਼ਾ ਲਈ 600, ਪੁੱਡੂਚੇਰੀ ਲਈ 14, ਰਾਜਸਥਾਨ ਲਈ 3794, ਸਿੱਕਿਮ ਲਈ 52, ਤਮਿਲਨਾਡੂ ਲਈ 256, ਤੇਲੰਗਾਨਾ ਲਈ 421, ਤ੍ਰਿਪੁਰਾ ਲਈ 156, ਉੱਤਰ ਪ੍ਰਦੇਸ਼ ਲਈ 3,43,081, ਉੱਤਰਾਖੰਡ ਲਈ 6157 ਅਤੇ ਵੈਸਟ ਬੰਗਾਲ ਲਈ 10,355 ਮਜ਼ਦੂਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਪੰਜਾਬ ਨੂੰ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਲਈ ਮਿਲੀ ਮਨਜ਼ੂਰੀ
NEXT STORY