ਨੈਸ਼ਨਲ ਡੈਸਕ– ਮਾਰਚ ਮਹੀਨੇ ਦੇ ਨਾਲ ਹੀ ਵਿੱਤੀ ਸਾਲ 2023-24 ਵੀ ਖ਼ਤਮ ਹੋ ਗਿਆ ਹੈ। ਅੱਜ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ। ਇਹ ਨਵੀਂ ਸਵੇਰ ਨਾ ਸਿਰਫ਼ ਆਪਣੇ ਨਾਲ ਨਵੀਂ ਤਾਰੀਖ਼ ਲੈ ਕੇ ਆਈ, ਸਗੋਂ ਕਈ ਬਦਲਾਅ ਵੀ ਲਿਆਈ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ’ਤੇ ਪਵੇਗਾ, ਜਿਸ ’ਚ ਕ੍ਰੈਡਿਟ ਕਾਰਡ ਨਾਲ ਜੁੜੇ ਪੈਸੇ, ਸ਼ਰਤਾਂ ਤੇ ਟੈਕਸ ਨਿਯਮਾਂ ’ਚ ਬਦਲਾਅ ਕੀਤੇ ਜਾਣਗੇ। ਆਓ ਦੇਖੀਏ ਉਨ੍ਹਾਂ ਬਦਲਾਵਾਂ ਨੂੰ, ਜੋ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੇ ਹਨ–
ਜੇਕਰ ਹੁਣ ਤੱਕ ਤੁਸੀਂ ਪੁਰਾਣੀ ਟੈਕਸ ਪ੍ਰਣਾਲੀ ਦੇ ਅਨੁਸਾਰ ਆਮਦਨ ਕਰ ਅਦਾ ਕਰ ਰਹੇ ਹੋ ਤਾਂ ਤੁਹਾਨੂੰ ਇਹ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਦੇਸ਼ ’ਚ ਨਵੀਂ ਟੈਕਸ ਪ੍ਰਣਾਲੀ ਡਿਫਾਲਟ ਹੋ ਗਈ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਹਰ ਸਾਲ 1 ਅਪ੍ਰੈਲ ਤੋਂ ਬਾਅਦ ਆਪਣੀ ਟੈਕਸ ਪ੍ਰਣਾਲੀ ਦੀ ਚੋਣ ਕਰਨੀ ਪਵੇਗੀ ਨਹੀਂ ਤਾਂ ਇਹ ਆਪਣੇ ਆਪ ਹੀ ਨਵੀਂ ਟੈਕਸ ਪ੍ਰਣਾਲੀ ’ਚ ਤਬਦੀਲ ਹੋ ਜਾਵੇਗੀ।
ਮਿਲੇਗੀ 50,000 ਰੁਪਏ ਦੀ ਵਾਧੂ ਛੋਟ
ਜੇਕਰ ਤੁਸੀਂ ਵਿੱਤੀ ਸਾਲ 2024-25 ’ਚ ਨਵੀਂ ਟੈਕਸ ਪ੍ਰਣਾਲੀ ’ਚ ਚਲੇ ਜਾਂਦੇ ਹੋ ਤਾਂ ਤੁਹਾਨੂੰ ਹੁਣ 50,000 ਰੁਪਏ ਦੀ ਮਿਆਰੀ ਕਟੌਤੀ ਦਾ ਲਾਭ ਮਿਲੇਗਾ, ਜੋ ਪਹਿਲਾਂ ਸਿਰਫ਼ ਪੁਰਾਣੀ ਟੈਕਸ ਪ੍ਰਣਾਲੀ ’ਚ ਸੰਭਵ ਸੀ। ਹਾਲਾਂਕਿ ਇਹ ਨਿਯਮ 1 ਅਪ੍ਰੈਲ, 2023 ਤੋਂ ਲਾਗੂ ਹੋ ਚੁੱਕਾ ਹੈ ਪਰ ਤੁਹਾਡੇ ਕੋਲ 1 ਅਪ੍ਰੈਲ, 2024 ਨੂੰ ਇਸ ਨੂੰ ਬਦਲਣ ਦਾ ਮੌਕਾ ਹੈ। ਅਜਿਹਾ ਕਰਨ ਨਾਲ ਤੁਹਾਡੀ 7.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋ ਜਾਵੇਗੀ।
ਟੈਕਸ ਛੋਟ ਦੀ ਲਿਮਿਟ ਬਦਲੀ
ਨਵੀਂ ਟੈਕਸ ਵਿਵਸਥਾ ’ਚ 1 ਅਪ੍ਰੈਲ, 2023 ਤੋਂ ਟੈਕਸ ਛੋਟ ਦੀ ਲਿਮਿਟ ਵਧਾ ਦਿੱਤੀ ਗਈ ਹੈ। ਹੁਣ ਨਵੀਂ ਟੈਕਸ ਵਿਵਸਥਾ ’ਚ 2.5 ਲੱਖ ਰੁਪਏ ਦੀ ਬਜਾਏ 3 ਲੱਖ ਰੁਪਏ ਤੱਕ ਦੀ ਆਮਦਨ ’ਤੇ ਟੈਕਸ ਨਹੀਂ ਰਹਿ ਗਿਆ ਹੈ, ਜਦਕਿ ਸੈਕਸ਼ਨ 87ਏ ਤਹਿਤ ਦਿੱਤੀ ਜਾਣ ਵਾਲੀ ਟੈਕਸ ਛੋਟ 5 ਲੱਖ ਦੀ ਬਜਾਏ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ ਪੁਰਾਣੀ ਟੈਕਸ ਪ੍ਰਣਾਲੀ ’ਚ ਨਿਲ ਟੈਕਸ ਲਿਮਿਟ ਅਜੇ ਵੀ 2.5 ਲੱਖ ਰੁਪਏ ਤੱਕ ਹੈ ਤੇ ਟੈਕਸ ਛੋਟ 5 ਲੱਖ ਰੁਪਏ ਤੱਕ ਹੈ।
ਇਹ ਖ਼ਬਰ ਵੀ ਪੜ੍ਹੋ : ਠੇਕੇ ਟੁੱਟਣ ’ਤੇ ਸ਼ਰਾਬੀਆਂ ਦੇ ਨਜ਼ਾਰੇ ਪਰ ਚੋਣ ਜ਼ਾਬਤੇ ਵਿਚਕਾਰ ਆਬਕਾਰੀ ਨਿਯਮਾਂ ਦੀਆਂ ਰੱਜ ਕੇ ਉੱਡੀਆਂ ਧੱਜੀਆਂ
NPS ਖ਼ਾਤੇ ’ਚ ਲੌਗਇਨ ਕਰਨ ਲਈ ਟੂ ਫੈਕਟਰ ਵੈਰੀਫਿਕੇਸ਼ਨ ਜ਼ਰੂਰੀ
ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ (PFRDA) ਨੇ NPS ਗਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਆਪਣੇ ਲੌਗਇਨ ਸਿਸਟਮ ’ਚ ਬਦਲਾਅ ਕੀਤੇ ਹਨ। ਹੁਣ NPS ਖ਼ਾਤੇ ’ਚ ਲੌਗਇਨ ਕਰਨ ਲਈ NPS ਖ਼ਾਤਾ ਧਾਰਕਾਂ ਨੂੰ ਉਪਭੋਗਤਾ ID ਤੇ ਪਾਸਵਰਡ ਦੇ ਨਾਲ-ਨਾਲ ਆਧਾਰ ਨਾਲ ਲਿੰਕ ਕੀਤੇ ਮੋਬਾਇਲ ਨੰਬਰ ਦੀ ਲੋੜ ਹੋਵੇਗੀ। PFRDA NPS ’ਚ ਆਧਾਰ ਆਧਾਰਿਤ ਲੌਗਇਨ ਪ੍ਰਮਾਣਿਕਤਾ ਪੇਸ਼ ਕਰਨ ਜਾ ਰਿਹਾ ਹੈ। ਇਹ ਨਿਯਮ 1 ਅਪ੍ਰੈਲ, 2024 ਤੋਂ ਲਾਗੂ ਹੋਵੇਗਾ।
ਐੱਸ. ਬੀ. ਆਈ. ਕ੍ਰੈਡਿਟ ਕਾਰਡ ਨਿਯਮ
SBI ਕ੍ਰੈਡਿਟ ਕਾਰਡ ਧਾਰਕਾਂ ਲਈ ਬੁਰੀ ਖ਼ਬਰ ਹੈ। ਹੁਣ ਕਿਰਾਏ ਦੇ ਭੁਗਤਾਨ ’ਤੇ ਮਿਲਣ ਵਾਲੇ ਰਿਵਾਰਡ ਪੁਆਇੰਟ 1 ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਸ ਤਹਿਤ SBI ਦੇ AURUM, SBI Card Elite, SBI Card Pulse, SBI Card Elite Advantage ਤੇ SimplyCLICK ਕ੍ਰੈਡਿਟ ਕਾਰਡਾਂ ’ਚ ਇਹ ਸਹੂਲਤ ਬੰਦ ਕੀਤੀ ਜਾ ਰਹੀ ਹੈ।
ਯੈੱਸ ਬੈਂਕ ਕ੍ਰੈਡਿਟ ਕਾਰਡ
ਯੈੱਸ ਬੈਂਕ ਨੇ ਨਵੇਂ ਵਿੱਤੀ ਸਾਲ ’ਚ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਤੋਹਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਹੁਣ ਗਾਹਕਾਂ ਨੂੰ ਮੌਜੂਦਾ ਵਿੱਤੀ ਸਾਲ ਦੀ ਇਕ ਤਿਮਾਹੀ ’ਚ ਘੱਟੋ-ਘੱਟ 10,000 ਰੁਪਏ ਖ਼ਰਚ ਕਰਨ ’ਤੇ ਘਰੇਲੂ ਹਵਾਈ ਅੱਡੇ ਦੇ ਲਾਊਂਜ ਤੱਕ ਮੁਫ਼ਤ ਪਹੁੰਚ ਮਿਲੇਗੀ। ਨਵੇਂ ਨਿਯਮ 1 ਅਪ੍ਰੈਲ, 2024 ਤੋਂ ਲਾਗੂ ਹੋਣਗੇ।
ਆਈ. ਸੀ. ਆਈ. ਸੀ. ਆਈ. ਬੈਂਕ ਕ੍ਰੈਡਿਟ ਕਾਰਡ
ICICI ਬੈਂਕ ਵੀ ਆਪਣੇ ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਬਦਲਾਅ ਕਰਨ ਜਾ ਰਿਹਾ ਹੈ। 1 ਅਪ੍ਰੈਲ, 2024 ਤੋਂ ਜੇਕਰ ਗਾਹਕ ਇਕ ਤਿਮਾਹੀ ’ਚ 35,000 ਰੁਪਏ ਤੋਂ ਵੱਧ ਖ਼ਰਚ ਕਰਦੇ ਹਨ ਤਾਂ ਉਨ੍ਹਾਂ ਨੂੰ ਮੁਫ਼ਤ ਏਅਰਪੋਰਟ ਲਾਊਂਜ ਐਕਸੈੱਸ ਮਿਲੇਗਾ।
ਐੱਲ. ਪੀ. ਜੀ. ਗੈਸ ਦੀਆਂ ਕੀਮਤਾਂ
ਐੱਲ. ਪੀ. ਜੀ. ਗੈਸ ਦੀਆਂ ਕੀਮਤਾਂ ਹਰ ਮਹੀਨੇ ਦੇ ਪਹਿਲੇ ਦਿਨ ਬਦਲਦੀਆਂ ਹਨ। ਕਈ ਵਾਰ ਕੀਮਤਾਂ ਸਥਿਰ ਰਹਿੰਦੀਆਂ ਹਨ ਤੇ ਫਿਰ ਕੁਝ ਮਹੀਨਿਆਂ ਤੱਕ ਵਾਧਾ ਦੇਖਿਆ ਜਾਂਦਾ ਹੈ। ਇਸੇ ਤਰ੍ਹਾਂ 1 ਅਪ੍ਰੈਲ ਨੂੰ ਵੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਜੇਕਰ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਅਸਰ ਜਨਤਾ ਦੀਆਂ ਜੇਬਾਂ ’ਤੇ ਪਵੇਗਾ।
OLA ਮਨੀ ਵਾਲੇਟ
OLA Money 1 ਅਪ੍ਰੈਲ, 2024 ਤੋਂ ਆਪਣੇ ਵਾਲੇਟ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ SMS ਭੇਜ ਕੇ ਸੂਚਿਤ ਕੀਤਾ ਹੈ ਕਿ ਉਹ ਛੋਟੀ PPI (ਪ੍ਰੀਪੇਡ ਪੇਮੈਂਟ ਇੰਸਟਰੂਮੈਂਟ) ਵਾਲੇਟ ਸੇਵਾ ਦੀ ਸੀਮਾ ਵਧਾ ਕੇ 10,000 ਰੁਪਏ ਕਰਨ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੌਸਮ ਨੂੰ ਲੈ ਕੇ ਸਾਹਮਣੇ ਆਈ ਚੰਗੀ ਖ਼ਬਰ, ਆਮ ਲੋਕਾਂ ਤੇ ਕਿਸਾਨਾਂ ਨੂੰ ਮਿਲੇਗਾ ਸੁੱਖ ਦਾ ਸਾਹ
NEXT STORY