ਅੰਮ੍ਰਿਤਸਰ(ਇੰਦਰਜੀਤ)— ਅੰਮ੍ਰਿਤਸਰ ਹਵਾਈ ਅੱਡੇ 'ਤੇ ਅੱਜ ਮੌਸਮ ਦੀ ਖਰਾਬੀ ਦੇ ਬਾਵਜੂਦ ਕੋਈ ਵੀ ਉਡਾਣ ਰੱਦ ਨਹੀਂ ਹੋਈ, ਜਦੋਂ ਕਿ 6 ਉਡਾਣਾਂ ਲੇਟ ਰਹੀਆਂ। ਅੱਜ ਮੌਸਮ 'ਚ ਦੁਪਹਿਰ 2 ਵਜੇ ਤੱਕ ਕੜਕਦੀ ਧੁੱਪ ਰਹੀ, ਉਪਰੰਤ ਤੇਜ਼ ਹਵਾਵਾਂ ਨਾਲ ਹਲਕਾ ਮੀਂਹ ਵੀ ਪਿਆ। ਇੰਡੀਗੋ ਏਅਰਲਾਈਨਸ ਦੀ ਦਿੱਲੀ ਦੀ ਸਵੇਰੇ 6:10 'ਤੇ ਆਉਣ ਵਾਲੀ ਉਡਾਣ 6ਈ-2525 ਸਵੇਰੇ 7 ਵਜੇ ਪਹੁੰਚੀ। ਸਪਾਈਸ ਜੈੱਟ ਦੀ ਦੁਬਈ ਦੀ ਉਡਾਣ ਗਿਣਤੀ ਐੱਸ. ਜੀ.-56 ਆਪਣੇ ਨਿਰਧਾਰਿਤ ਸਮੇਂ 9:40 ਦੀ ਬਜਾਏ 10:30 ਵਜੇ ਪਹੁੰਚੀ।
ਇੰਡੀਗੋ ਏਅਰਲਾਈਨਸ ਦੀ ਦੁਬਈ ਦੀ ਉਡਾਣ 6ਈ-48 ਸਵੇਰੇ 10:30 ਵਜੇ ਦੀ ਬਜਾਏ 11 ਵਜੇ ਪਹੁੰਚੀ। ਏਅਰ ਇੰਡੀਆ ਐਕਸਪ੍ਰੈੱਸ ਦੁਬਈ ਦੀ ਉਡਾਣ ਆਈ. ਐਕਸ.-192 ਆਪਣੇ ਨਿਰਧਾਰਿਤ ਸਮੇਂ 2:25 ਦੀ ਬਜਾਏ 2 ਘੰਟੇ ਲੇਟ ਰਹੀ। ਸਪਾਈਸ ਜੈੱਟ ਦੀ ਮੁੰਬਈ ਦੀ ਉਡਾਣ ਐੱਸ. ਜੀ.-6371 ਆਪਣੇ ਨਿਰਧਾਰਿਤ ਸਮੇਂ 2:55 ਦੀ ਬਜਾਏ 3:20 'ਤੇ ਪਹੁੰਚੀ। ਵਿਸਤਾਰਾ ਏਅਰਲਾਈਨਸ ਦੀ ਮੁੰਬਈ ਦੀ ਉਡਾਣ ਯੂ. ਕੇ.-635 ਆਪਣੇ ਨਿਰਧਾਰਿਤ ਸਮੇਂ ਸ਼ਾਮ 3:40 ਦੀ ਬਜਾਏ 4:20 'ਤੇ ਪਹੁੰਚੀ।
ਮੁਕਤਸਰ : ਔਰਤ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਂਗਰਸੀ ਕੌਂਸਲਰ ਗ੍ਰਿਫਤਾਰ
NEXT STORY