ਲੁਧਿਆਣਾ (ਸੰਨੀ) : ਸ਼ਹਿਰ ਦੇ ਇੱਕ ਨੌਜਵਾਨ ਦਾ ਥਾਰ ਗੱਡੀ ’ਚ ਚੌੜੇ ਟਾਇਰ ਪਵਾਉਣ ’ਤੇ ਵਾਹਨ ਮੋਡੀਫ਼ਿਕੇਸ਼ਨ ਦੇ ਜ਼ੁਰਮ ’ਚ ਚਲਾਨ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਵਿਭਾਗ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਇੱਕ ਸ਼ਿਕਾਇਤ ਵੀ ਮਿਲੀ ਸੀ। ਜਿਸ ਤੋਂ ਬਾਅਦ ਟ੍ਰੈਫ਼ਿਕ ਪੁਲਸ ਹਰਕਤ ’ਚ ਆਈ। ਉਕਤ ਨੌਜਵਾਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਉਸ ਨੇ ਆਪਣੀ ਥਾਰ ਗੱਡੀ ’ਚ ਨਿਯਮਾਂ ਦੇ ਉਲਟ ਚੌੜੇ ਟਾਇਰ ਪਵਾ ਰੱਖੇ ਸਨ। ਮੋਟਰ ਵ੍ਹੀਕਲ ਐਕਟ ਦੀ ਗੱਲ ਕਰੀਏ ਤਾਂ ਗੱਡੀ ਦੇ ਟਾਇਰ ਪਵਾਉਣ ’ਚ ਵੀ ਨਿਯਮ ਹਨ।
ਆਪਣੀ ਮਰਜ਼ੀ ਨਾਲ ਗੱਡੀ ਦੇ ਟਾਇਰ ਦਾ ਸਾਈਜ਼ ਨਹੀਂ ਬਦਲਵਾ ਸਕਦੇ। ਗੱਡੀ ਦੇ ਟਾਇਰ ਓਵਰਸਾਈਜ਼ ਕਰਵਾਉਣ ਨਾਲ ਵਾਹਨ ਦੀ ਬ੍ਰੇਕਿੰਗ ਅਤੇ ਕੰਟਰੋਲ ’ਚ ਦਿੱਕਤ ਆ ਸਕਦੀ ਹੈ। ਪੁਲਸ ਵਿਭਾਗ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਗੱਡੀ ਦੇ ਨੰਬਰ ਦੇ ਆਧਾਰ ’ਤੇ ਜ਼ੋਨ ਇੰਚਾਰਜ ਇੰਸਪੈਕਟਰ ਸੁਨੀਤਾ ਕੌਰ ਨੇ ਨੌਜਵਾਨ ਦੀ ਪਛਾਣ ਕਰਕੇ ਉਸ ਦਾ ਮੋਡੀਫ਼ਿਕੇਸ਼ਨ ਦੇ ਜ਼ੁਰਮ ’ਚ ਚਲਾਨ ਕੀਤਾ ਹੈ, ਜਿਸ ਦੀ ਜੁਰਮਾਨਾ ਰਾਸ਼ੀ 5 ਹਜ਼ਾਰ ਰੁਪਏ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਵਾਹਨ ਨਿਯਮਾਂ ਦੇ ਅਨੁਰੂਪ ਹੀ ਚਲਾਉਣ।
ਪੰਜਾਬ 'ਚ ਵੱਡਾ ਹਾਦਸਾ, ਦਰਾਣੀ-ਜਠਾਣੀ ਦੀ ਇਕੱਠਿਆਂ ਮੌਤ
NEXT STORY