ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਜ਼ਿਲ੍ਹਾ ਸਵਾਬੀ ਦੇ ਪਿੰਡ ਪਰਮੁਲੀ ’ਚ ਇਕ 6 ਮਹੀਨੇ ਦੀ ਗਰਭਵਤੀ ਜਨਾਨੀ ਦਾ ਉਸ ਦੇ ਪਤੀ ਅਤੇ ਸਹੁਰੇ ਵਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਮ੍ਰਿਤਕ ਆਰਜੀਨ ਦੀ ਮਾਤਾ ਅਜਮੀਨਾ ਬੀਬੀ ਨੇ ਪਰਮੁਲੀ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਇਆ ਕਿ ਉਸ ਨੇ ਆਪਣੀ ਕੁੜੀ ਦਾ ਨਿਕਾਹ 8 ਮਹੀਨੇ ਪਹਿਲਾਂ ਸਲਮਾਨ ਖਾਨ ਨਾਲ ਕੀਤਾ ਸੀ।
ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ : ਨਸ਼ੇੜੀ ਪੁੱਤ ਦਾ ਕਾਰਾ, ਸਿਰ ’ਚ ਬਾਲਾ ਮਾਰ ਕੀਤਾ ਪਿਓ ਦਾ ਕਤਲ
ਉਸ ਦੀ ਕੁੜੀ 6 ਮਹੀਨੇ ਦੀ ਗਰਭਵਤੀ ਸੀ। ਉਸ ਦੇ ਪਤੀ ਨੇ ਕੁਝ ਦਿਨ ਪਹਿਲਾਂ ਜਾਂਚ ਕਰਵਾ ਕੇ ਉਸ ਦੇ ਢਿੱਡ ਵਿਚ ਪਲ ਰਹੇ ਬੱਚੇ ਦੇ ਲਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਲਮਾਨ ਖਾਨ ਅਤੇ ਉਸ ਦੀ ਕੁੜੀ ਦਾ ਸਹੁਰਾ ਖਾਨ ਮਲਿਕ ਦੋਵੇਂ ਮੁੰਡੇ ਦੀ ਚਾਹਤ ’ਚ ਆਰਜੀਨ ਨੂੰ ਗਰਭਪਾਤ ਕਰਵਾਉਣ ਲਈ ਦਬਾਅ ਪਾ ਰਹੇ ਸਨ ਪਰ ਆਰਜੀਨ ਇਸ ਲਈ ਸਹਿਮਤ ਨਹੀਂ ਸੀ। ਬੀਤੇ ਦਿਨ ਸਵੇਰੇ ਉਸ ਦੀ ਕੁੜੀ ਦੇ ਸਹੁਰੇ ਖਾਨ ਮਲਿਕ ਦਾ ਮੈਨੂੰ ਫੋਨ ਆਇਆ ਕਿ ਆਰਜੀਨ ਨੇ ਆਤਮਹੱਤਿਆ ਕਰ ਲਈ ਹੈ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਕੁੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਰਿਸ਼ਤੇਦਾਰਾਂ ਨਾਲ ਉਸ ਦੇ ਘਰ ਪਹੁੰਚੀ ਤਾਂ ਆਰਜੀਨ ਮਰੀ ਪਈ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸੀ, ਜੋ ਇਹ ਸਿੱਧ ਕਰਦੇ ਹਨ ਕਿ ਆਰਜੀਨ ਦੀ ਤਸੀਹੇ ਦੇ ਕੇ ਹੱਤਿਆ ਕੀਤੀ ਗਈ ਹੈ। ਪੁਲਸ ਨੇ ਇਸ ਸਬੰਧੀ ਲਾਸ਼ ਕਬਜ਼ੇ ’ਚ ਲੈ ਕੇ ਪਤੀ ਤੇ ਸਹੁਰੇ ਨੂੰ ਹਿਰਾਸਤ ਵਿਚ ਲੈ ਲਿਆ।
ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ
ਇਮਰਾਨ ਨੇ ਸ਼ਾਹਬਾਜ਼ ਸ਼ਰੀਫ 'ਤੇ ਲਈ ਚੁਟਕੀ, ਕਿਹਾ- ਪੁਤਿਨ ਦੀ ਮੌਜੂਦਗੀ 'ਚ ਕੰਬ ਰਹੀਆਂ ਸਨ ਲੱਤਾਂ
NEXT STORY