ਚੰਡੀਗੜ੍ਹ, (ਲਲਨ)- ਰੇਲਵੇ ਵਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਲਗਾਈਆਂ ਗਈਆਂ ਛੇ ਵਾਟਰ ਵੈਂਡਿੰਗ ਮਸ਼ੀਨਾਂ ਪਿਛਲੇ 3 ਮਹੀਨਿਆਂ ਤੋਂ ਆਈ. ਆਰ. ਸੀ. ਟੀ. ਸੀ. ਤੇ ਕਰਮਚਾਰੀਆਂ ਵਿਚਕਾਰ ਹੋਏ ਵਿਵਾਦ ਕਾਰਨ ਬੰਦ ਪਈਆਂ ਹਨ, ਜਿਸ ਦਾ ਖਮਿਆਜ਼ਾ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਤਿੰਨ ਮਹੀਨਿਆਂ ਤੋਂ ਯਾਤਰੀਆਂ ਨੂੰ ਠੰਡੇ ਪਾਣੀ ਲਈ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਇਹੀ ਨਹੀਂ, ਹਜ਼ਾਰਾਂ ਦੀ ਗਿਣਤੀ ਵਿਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਯਾਤਰੀ ਸਫਰ ਕਰਦੇ ਹਨ, ਜਿਨ੍ਹਾਂ ਦੇ ਪਾਣੀ ਪੀਣ ਲਈ ਰੇਲਵੇ ਸਟੇਸਨ 'ਤੇ ਸਿਰਫ ਦੋ ਹੀ ਵਾਟਰ ਕੂਲਰ ਹਨ। ਵਾਟਰ ਵੈਂਡਿੰਗ ਮਸ਼ੀਨਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਜਾਣਕਾਰੀ ਮੁਤਾਬਿਕ ਪਿਛਲੇ 7 ਦਿਨਾਂ ਵਿਚ 3 ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਸੀ ਪਰ ਕਿਸੇ ਵੀ ਅਧਿਕਾਰੀ ਨੇ ਵਾਟਰ ਵੈਂਡਿੰਗ ਮਸ਼ੀਨਾਂ ਚੱਲਣ ਜਾਂ ਨਾ ਚੱਲਣ ਦਾ ਕਾਰਨ ਨਹੀਂ ਜਾਣਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਆਈ. ਆਰ. ਸੀ. ਟੀ. ਸੀ. ਵਲੋਂ ਕੁਝ ਦਿਨ ਪਹਿਲਾਂ ਰੇਲਵੇ ਸਟੇਸ਼ਨ 'ਤੇ ਵਾਟਰ ਵੈਂਡਿੰਗ ਮਸ਼ੀਨਾਂ ਚਲਾਉਣ ਲਈ ਕਰਮਚਾਰੀ ਲਗਾਏ ਗਏ ਸਨ ਪਰ ਤਨਖਾਹ ਨੂੰ ਲੈ ਕੇ ਕਰਮਚਾਰੀਆਂ ਨੇ ਮਸ਼ੀਨਾਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਰੇਲਵੇ ਸਟੇਸ਼ਨ 'ਤੇ ਵਾਟਰ ਵੈਂਡਿੰਗ ਮਸ਼ੀਨਾਂ ਸਿਰਫ ਇਕ ਸ਼ੋਅਪੀਸ ਬਣ ਕੇ ਰਹਿ ਗਈਆਂ ਹਨ।
ਹੁਣ ਟੈਕਨੀਕਲ ਅਤੇ ਮਾਹਿਰ ਪੁਲਸ ਅਫਸਰ ਕਰਨਗੇ ਸਾਂਪਲਾ ਪਰਿਵਾਰ 'ਤੇ ਲੱਗੇ ਦੋਸ਼ਾਂ ਦੀ ਜਾਂਚ
NEXT STORY