ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਡਾਕਾ ਮਾਰਨ ਦੀ ਯੋਜਨਾ ਬਣਾਉਂਦੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਏ. ਐੱਸ. ਆਈ. ਨਰਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਸ਼ੱਕੀ ਅਨਸਰਾਂ ਦੀ ਚੈਕਿੰਗ ਕਰਨ ਲਈ ਮੁੱਲਾਂਪੁਰ ਚੌਕ ’ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੱਤੀ ਬੂੜਾ ਦਾਖਾ ਲੁਧਿਆਣਾ ਜਿਸ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਉਸ ਨੇ ਆਪਣੇ ਨਾਲ ਨਵੇਂ ਮੁੰਡੇ ਰਲਾਏ ਹੋਏ ਹਨ ਅਤੇ ਉਨ੍ਹਾਂ ਕੋਲੋਂ ਵਾਰਦਾਤਾਂ ਕਰਵਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ: ਡੱਬ 'ਚ ਪਿਸਟਲ ਲਾ ਕੁੜੀਆਂ ਨਾਲ ਘੁੰਮਦੇ ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ, ਹੋ ਗਏ ਵੱਡੇ ਖ਼ੁਲਾਸੇ
ਅੱਜ ਵੀ ਕਰਮਜੀਤ ਸਿੰਘ ਸਮੇਤ ਕੁੰਦਨ ਕੁਮਾਰ ਪੁੱਤਰ ਸੁਬੋਤ ਪਾਸਵਾਨ, ਸੰਜੇ ਕੁਮਾਰ ਪੁੱਤਰ ਸੀਆ ਰਾਮ ਵਾਸੀ ਮੰਡੀ ਮੁੱਲਾਂਪੁਰ, ਮੁਹੰਮਦ ਸਮੀਰ ਸ਼ੇਖ ਪੁੱਤਰ ਮੁਹੰਮਦ ਹੁਸੈਨ ਵਾਸੀ ਪਿੰਡ ਦਾਖਾ, ਸ਼ਿਵਾ ਚੌਧਰੀ ਪੁੱਤਰ ਮਨੋਜ ਚੌਧਰੀ ਵਾਸੀ ਮੰਡੀ ਮੁੱਲਾਾਂਪੁਰ ਅਤੇ ਅਕਾਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਦਾਖਾ ਗੁਰਮਿਤ ਭਵਨ ਦੇ ਸਾਹਮਣੇ ਖਾਲੀ ਪਲਾਟ ਵਿਚ ਬੈਠੇ ਹਨ ਅਤੇ ਕਿਸੇ ਏ. ਟੀ. ਐੱਮ. ਬੂਥ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕੋਲ ਮਾਰੂ ਹਥਿਆਰ ਵੀ ਹਨ। ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਨਰਿੰਦਰ ਸ਼ਰਮਾ ਨੇ ਛਾਪੇਮਾਰੀ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 4 ਖੰਡੇ, 1 ਕਿਰਪਾਨ ਅਤੇ 1 ਡਾਂਗ ਬਰਾਮਦ ਕਰ ਕੇ ਉਨ੍ਹਾਂ ਵਿਰੁੱਧ ਜ਼ੇਰੇ ਧਾਰਾ 310 (4),310 (5) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਪੁੱਛਗਿੱਛ ਜਾਰੀ ਹੈ।
ਵਿਦਿਆਰਥੀਆਂ ਨੂੰ ਠੱਗਣ ਲਈ ਫ਼ਰਜ਼ੀ ਪ੍ਰਸ਼ਨ-ਪੱਤਰ ਵੇਚਣ ਦਾ ਲਾਲਚ ਦੇ ਰਹੇ ਸਾਈਬਰ ਅਪਰਾਧੀ
NEXT STORY