ਲੁਧਿਆਣਾ (ਰਾਜ): ਲੁਧਿਆਣਾ ਦੇ ਗ੍ਰੀਨ ਪਾਰਕ ਵਿਚ ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸੇ ਹੋਏ ਹਨ। ਮ੍ਰਿਤਕ ਦੀ ਪਛਾਣ ਰਾਮ ਨਗਰ ਭਾਮੀਆ ਦੇ ਰਹਿਣ ਵਾਲੇ ਪ੍ਰਦੀਪ ਬਿੱਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਲਾ ਖ਼ੁਦ ਇਕ ਸ਼ਾਤਰ ਅਪਰਾਧੀ ਸੀ ਤੇ ਪੁਲਸ ਨੂੰ ਕਈ ਮਾਮਲਿਆਂ ਵਿਚ ਉਸ ਦੀ ਭਾਲ ਸੀ। ਪੁਲਸ ਨੇ ਮ੍ਰਿਤਕ ਦੇ ਡੱਬ ਵਿਚੋਂ ਇਕ ਪਿਸਟਲ ਵੀ ਬਰਾਮਦ ਕੀਤਾ ਹੈ। ਫ਼ਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿ4ਤਾ ਹੈ। ਪੁਲਸ ਹੁਣ ਬਿੱਲਾ ਦੇ ਕਰੀਬੀ ਦੋਸਤਾਂ ਤੇ ਪੁਰਾਣੇ ਦੁਸ਼ਮਣਾਂ ਦੀ ਲਿਸਟ ਖੰਗਾਲ ਰਹੀ ਹੈ। ਘਟਨਾਸਥਲ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆੰ ਦੀ ਫੁਟੇਜ ਨੂੰ ਵੀ ਕੇਬਜ਼ੇ ਵਿਚ ਲੈ ਲਿਆ ਗਿਆ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਜਾਣਕਾਰੀ ਮੁਤਾਬਕ ਸ਼ਾਮ ਵੇਲੇ ਪ੍ਰਦੀਪ ਬਿੱਲਾ ਜਮਾਲਪੁਰ ਚੌਕ ਨੇੜੇ ਸਥਿਤ ਗ੍ਰੀਨ ਪਾਰਕ ਵਿਚ ਮੌਜੂਦ ਸੀ। ਇਸੇ ਦੌਰਾਨ ਉੱਥੇ ਪਹੁੰਚੇ ਕੁਝ ਲੋਕਾਂ ਦੇ ਨਾਲ ਉਸ ਦਾ ਕਿਸੇ ਗੱਲੋਂ ਵਿਵਾਦ ਹੋ ਗਿਆ। ਬਹਿਸਬਾਜ਼ੀ ਤੋਂ ਸ਼ੁਰੂ ਹੋਇਆ ਟਕਰਾਅ ਹੱਥੋਪਾਈ ਤੋਂ ਹੁੰਦਾ ਹੋਇਆ ਗੋਲ਼ੀਆਂ ਤਕ ਪਹੁੰਚ ਗਿਆ। ਹਮਲਾਵਰਾਂ ਨੇ ਬਿੱਲਾ 'ਤੇ ਤਾਬੜਤੋੜ ਫ਼ਾਇਰਿੰਗ ਕਰ ਦਿੱਤੀ, ਜਿਸ ਨਾਲ ਉਹ ਖ਼ੂਨੋਖ਼ੂਨ ਹੋ ਕੇ ਉੱਥੇ ਹੀ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ।
ਵਾਰਦਾਤ ਵੇਲੇ ਬਿੱਲਾ ਨਾਲ ਸੀ ਦੋ ਮਹਿਲਾਵਾਂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜਮਾਲਪੁਰ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਦਲਜੀਤ ਸਿੰਘ ਪੁਲਸ ਫ਼ੋਰਸ ਦੇ ਨਾਲ ਮੌਕੇ 'ਤੇ ਪਹੁੰਚੇ। ਐੱਸ. ਐੱਚ. ਓ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਾਰਦਾਤ ਵੇਲੇ ਬਿੱਲਾ ਦੇ ਨਾਲ ਦੋ ਮਹਿਲਾਵਾਂ ਵੀ ਸਨ, ਜੋ ਗੋਲ਼ੀ ਚੱਲਣ ਤੋਂ ਤੁਰੰਤ ਬਾਅਦ ਉੱਥੋਂ ਗਾਇਬ ਹੋ ਗਈਆਂ। ਪੁਲਸ ਹੁਣ ਇਨ੍ਹਾਂ ਮਹਿਲਾਵਾਂ ਦੀ ਭਾਲ ਕਰ ਰਹੀ ਹੈ, ਤਾਂ ਜੋ ਕਤਲ ਦੀ ਗੁੱਥੀ ਸੁਲਝ ਸਕੇ।
5-6 ਮਾਮਲਿਆਂ ਵਿਚ Wanted ਸੀ ਬਿੱਲਾ
ਪੁਲਸ ਮੁਤਾਬਕ ਮਾਰੇ ਗਏ ਪ੍ਰਦੀਪ ਬਿੱਲਾ ਦਾ ਪੁਰਾਣਾ ਕ੍ਰਾਈਮ ਰਿਕਾਰਡ ਹੈ। ਉਸ 'ਤੇ ਪਹਿਲਾਂ ਤੋਂ ਹੀ 5 ਤੋਂ 6 ਸੰਗੀਨ ਮਾਮਲੇ ਦਰਜ ਸਨ ਤੇ ਉਹ ਲੰਮੇ ਸਮੇਂ ਤੋਂ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਸੀ। ਪੁਲਸ ਨੂੰ ਮ੍ਰਿਤਕ ਦੇ ਕੋਲੋਂ ਇਕ ਰਿਵਾਲਵਰ ਵੀ ਬਰਾਮਦ ਹੋਈ ਹੈ।
ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲਾ ਮੁਲਜ਼ਮ ਗ੍ਰਿਫ਼ਤਾਰ
NEXT STORY