ਲੁਧਿਆਣਾ (ਸਲੂਜਾ) : ਪੰਜਾਬ 'ਚ ਇਸ ਵਾਰ ਮਾਨਸੂਨ ਜੁਲਾਈ ਮਹੀਨੇ 'ਚ ਜ਼ਬਰਦਸਤ ਵਰਿਆ ਪਰ ਅਗਸਤ 'ਚ ਮਾਨਸੂਨ ਕਮਜ਼ੋਰ ਰਹਿਣ ਕਾਰਨ ਇਸ ਵਾਰ ਅਗਸਤ ਮਹੀਨੇ 'ਚ ਜੁਲਾਈ ਮਹੀਨੇ ਦੇ ਮੁਕਾਬਲੇ 60 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਪੰਜਾਬ 'ਚ ਅਗਸਤ ਮਹੀਨੇ ਵਿੱਚ 141 ਮਿਲੀਮੀਟਰ ਮੀਂਹ ਪੈਂਦਾ ਹੈ ਜਦੋਂ ਕਿ ਇਸ ਵਾਰ ਸਿਰਫ਼ 58 ਮਿਲੀਮੀਟਰ ਮੀਂਹ ਹੀ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪਹਿਲੀ ਅਗਸਤ ਤੋਂ 30 ਅਗਸਤ ਤੱਕ ਪਠਾਨਕੋਟ 'ਚ 295.6 ਮਿਲੀਮੀਟਰ (20 ਫੀਸਦੀ ਘੱਟ), ਗੁਰਦਾਸਪੁਰ 'ਚ 83.4 ਮਿਲੀਮੀਟਰ (59 ਫੀਸਦੀ ਘੱਟ), ਅੰਮ੍ਰਿਤਸਰ 'ਚ 99.2 ਮਿਲੀਮੀਟਰ (38 ਫੀਸਦੀ ਘੱਟ) ਮੀਂਹ ਪਿਆ।
ਇਹ ਵੀ ਪੜ੍ਹੋ : ਡੇਂਗੂ ਦੀ ਲਪੇਟ 'ਚ ਪੰਜਾਬ; ਅਕਤੂਬਰ ਦੇ ਅੱਧ ਤੱਕ ਸਿਖ਼ਰ 'ਤੇ ਹੋਣਗੇ ਮਾਮਲੇ
ਪੰਜਾਬ 'ਚ ਤਰਨਤਾਰਨ 38.2mm (54 ਫੀਸਦੀ ਘੱਟ), ਕਪੂਰਥਲਾ 108.9mm (31 ਫੀਸਦੀ ਘੱਟ), ਹੁਸ਼ਿਆਰਪੁਰ 65.1mm (68 ਫੀਸਦੀ ਘੱਟ), SBS ਨਗਰ 63.2mm (72 ਫੀਸਦੀ ਘੱਟ), ਜਲੰਧਰ 36.4mm (79 ਫੀਸਦੀ ਘੱਟ) , ਲੁਧਿਆਣਾ 53.4mm (63 ਫੀਸਦੀ ਘੱਟ) ਨਗਰ 115.6mm (58 ਫੀਸਦੀ ਘੱਟ), ਫਤਿਹਗੜ੍ਹ ਸਾਹਿਬ 21.2mm (86 ਫੀਸਦੀ ਘੱਟ), ਪਟਿਆਲਾ 26.7mm (85 ਫੀਸਦੀ ਘੱਟ), ਸੰਗਰੂਰ 24mm (82 ਫੀਸਦੀ ਘੱਟ), ਬਰਨਾਲਾ। 20.1 ਮਿਲੀਮੀਟਰ (84 ਫੀਸਦੀ ਘੱਟ), ਮਾਨਸਾ 47.4 ਮਿਲੀਮੀਟਰ (48 ਫੀਸਦੀ ਘੱਟ), ਬਠਿੰਡਾ 42.8 ਮਿਲੀਮੀਟਰ (54 ਫੀਸਦੀ ਘੱਟ), ਮੋਗਾ 56 ਮਿਲੀਮੀਟਰ (45 ਫੀਸਦੀ ਘੱਟ), ਫਿਰੋਜ਼ਪੁਰ 70.3 ਮਿਲੀਮੀਟਰ (4 ਫੀਸਦੀ ਘੱਟ), ਫਰੀਦਕੋਟ 150.8 ਮਿਲੀਮੀਟਰ (77 ਫੀਸਦੀ ਘੱਟ), ਮੁਕਤਸਰ ਵਿੱਚ 62.6 ਮਿਲੀਮੀਟਰ (29 ਫੀਸਦੀ ਘੱਟ), ਫਾਜ਼ਿਲਕਾ ਵਿੱਚ 16.3 ਮਿਲੀਮੀਟਰ (76 ਫੀਸਦੀ ਘੱਟ) ਮੀਂਹ ਪਿਆ ਹੈ।
ਖੁੱਡਾ ਵਿਖੇ ਵੱਡੀ ਵਾਰਦਾਤ, ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਲੁੱਟੇ 50 ਹਜ਼ਾਰ ਰੁਪਏ
NEXT STORY