ਫਿਰੋਜ਼ਪੁਰ (ਸੰਨੀ, ਜਸਪਾਲ) : ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ 7 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਹਤ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਸਬੰਧੀ ਮਾਮਲਿਆਂ ਨੂੰ ਉਜਾਗਰ ਨਹੀਂ ਕਰ ਰਿਹਾ ਹੈ ਅਤੇ ਕੋਰੋਨਾ ਕੇਸਾਂ ਦੀ ਜਾਣਕਾਰੀ ਦੇਰੀ ਨਾਲ ਦਿੱਤੀ ਜਾ ਰਹੀ ਹੈ। ਨਵੇਂ ਕੇਸਾਂ 'ਚ ਮੱਲਾਂਵਾਲਾ ਦੀ ਇੱਕ ਔਰਤ ਸਮੇਤ ਚਾਰ ਹੋਰ ਕੋਰੋਨਾ ਪਾਜ਼ੇਟਿਵ ਆ ਗਏ ਹਨ, ਜਿਨ੍ਹਾਂ ਦੀ ਪੁਸ਼ਟੀ ਐਸ. ਐਮ. ਓ. ਡਾ. ਬਲਕਾਰ ਸਿੰਘ ਨੇ ਕੀਤੀ।
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਅੱਜ, ਵਿਚਾਰੇ ਜਾਣਗੇ ਪ੍ਰਭਾਵਸ਼ਾਲੀ ਮੁੱਦੇ
ਜ਼ਿਕਰਯੋਗ ਹੈ ਕਿ ਬੀਤੀ 16 ਜੂਨ ਨੂੰ ਦਿੱਲੀ ਤੋਂ ਆਇਆ ਜਤਿੰਦਰ ਕੁਮਾਰ ਕੋਰੋਨਾ ਪਾਜ਼ੀਟਿਵ ਆਇਆ ਸੀ। ਹੁਣ ਉਸ ਦੇ ਪਰਿਵਾਰਕ ਮੈਂਬਰ ਕਰਮਜੀਤ ਕੌਰ ਪਤਨੀ ਜਤਿੰਦਰ ਕੁਮਾਰ, ਵੰਸ਼ਿਤ ਪੁੱਤਰ ਜਤਿੰਦਰ ਕੁਮਾਰ, ਸੁਰਿੰਦਰ ਕੁਮਾਰ ਪੁੱਤਰ ਲਛਮਣ ਦਾਸ ਅਤੇ ਲਛਮਣ ਦਾਸ ਪੁੱਤਰ ਬਲਵੀਰ ਦਾਸ ਵੀ ਕੋਰੋਨਾ ਪਾਜ਼ੀਟਿਵ ਆਏ ਹਨ। ਮੱਲਾਂਵਾਲਾ 'ਚ ਚਾਰ ਕੇਸ ਹੋਰ ਕੋਰੋਨਾ ਪਾਜ਼ੇਟਿਵ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਸਮੇਂ ਸ਼ਹਿਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 67 ਤੱਕ ਪਹੁੰਚ ਗਈ ਹੈ ਅਤੇ 46 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ, ਜਦੋਂ ਕਿ 3 ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਸਮੇਂ ਸ਼ਹਿਰ 'ਚ ਕੋਰੋਨਾ ਦੇ 18 ਸਰਗਰਮ ਮਾਮਲੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ 2 ਹੋਰ ਕੋਰੋਨਾ ਕੇਸ ਆਏ ਸਾਹਮਣੇ, ਕੁੱਲ ਗਿਣਤੀ ਪੁੱਜੀ 84 'ਤੇ
ਜਲੰਧਰ : ਬਸਤੀ ਸ਼ੇਖ 'ਚ ਹੋਈ ਗੁੰਡਾਗਰਦੀ, ਨੌਜਵਾਨਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY