ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ 'ਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ 7 ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਹ ਐਵਾਰਡੀ ਸਮਾਜ ਸੇਵਾ, ਥਿਏਟਰ, ਖੇਡਾਂ, ਵਪਾਰ ਤੇ ਸਰਕਾਰੀ ਸੇਵਾ ਦੇ ਖੇਤਰ ਨਾਲ ਸਬੰਧਿਤ ਹਨ, ਜਿਨ੍ਹਾਂ ਆਪਣੇ ਟੀਚਿਆਂ ਦੀ ਪੂਰਤੀ ਲਈ ਲਾਮਿਸਾਲ ਕੋਸ਼ਿਸ਼ਾਂ ਨਾਲ ਆਪੋ-ਆਪਣੇ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾਈ।
ਸੂਬਾ ਪੱਧਰੀ ਸਮਾਰੋਹ ਦੌਰਾਨ ਸਟੇਟ ਐਵਾਰਡ ਹਾਸਲ ਕਰਨ ਵਾਲਿਆਂ 'ਚ ਉੱਘੇ ਪੱਤਰਕਾਰ, ਸਿੱਖਿਆ ਸ਼ਾਸਤਰੀ ਤੇ ਪਦਮ ਸ਼੍ਰੀ ਜਗਜੀਤ ਸਿੰਘ ਦਰਦੀ (ਪਟਿਆਲਾ), ਸਮਾਜ ਸੇਵਾ ਤੇ ਆਸਰਾ ਵੈੱਲਫੇਅਰ ਸੁਸਾਇਟੀ ਦੇ ਮੁਖੀ ਰਮੇਸ਼ ਕੁਮਾਰ ਮਹਿਤਾ (ਬਠਿੰਡਾ), ਉੱਘੀ ਥਿਏਟਰ ਸ਼ਖ਼ਸੀਅਤ ਪ੍ਰਾਨ ਸੱਭਰਵਾਲ (ਪਟਿਆਲਾ), ਸੰਗੀਤਕਾਰ ਤੇ ਗਾਇਕ ਹਰਗੁਣ ਕੌਰ (ਅੰਮ੍ਰਿਤਸਰ), ਟਰੈਕਟਰ ਮੈਨੂਫੈਕਚਰਰ ਤੇ ਕਾਰੋਬਾਰੀ ਅਮਰਜੀਤ ਸਿੰਘ (ਪਟਿਆਲਾ), ਸ਼ਾਟ-ਪੁੱਟਰ ਜੈਸਮੀਨ ਕੌਰ ਤੇ ਸੀਨੀਅਰ ਕੰਸਲਟੈਂਟ ਈ-ਗਵਰਨੈਂਸ ਮਿਸ਼ਨ ਟੀਮ (ਪ੍ਰਸ਼ਾਸਨਿਕ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ) ਜਸਮਿੰਦਰ ਸਿੰਘ (ਮੋਹਾਲੀ) ਸ਼ਾਮਲ ਹਨ।
ਇਹ ਵੀ ਪੜ੍ਹੋ : Amazing : 50 ਹਜ਼ਾਰ ਰੁਪਏ ’ਚ ਵਿਕ ਰਿਹੈ ਮੁਰਗੀ ਦਾ ਆਂਡਾ, ਜਾਣੋ ਕੀ ਹੈ ਇਸ ਦੀ ਖਾਸੀਅਤ?
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੇਂਦਰੀ ਮੰਤਰੀ ਦੇ ਸ਼ਹਿਰ ਫਗਵਾੜਾ ’ਚ ਕੌਮੀ ਝੰਡਾ ਸਥਾਨ ਤੋਂ ‘ਤਿਰੰਗਾ’ ਗਾਇਬ!
NEXT STORY