ਵੈੱਬ ਡੈਸਕ : ਪੰਜਾਬ ਵਿਚ ਭਲਕੇ ਵੱਖ-ਵੱਖ ਇਲਾਕਿਆਂ ਵਿਚ ਲੰਮੇ ਪਾਵਰ ਕੱਟ ਲੱਗਣਗੇ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ 7-7 ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਨਾਭਾ, (ਖੁਰਾਣਾ)-ਬਿਜਲੀ ਬੋਰਡ ਸ਼ਹਿਰੀ ਸਬ-ਡਵੀਜਨ ਦੇ ਵਧੀਕ ਇੰਜੀਨੀਅਰ ਅਮਨਦੀਪ ਸਿੰਘ ਅਤੇ ਇੰਜੀਨੀਅਰ ਨਰਿੰਦਰ ਮੋਹਨ ਨੇ ਦੱਸਿਆ ਹੈ ਕਿ 220 ਕੇ. ਬੀ ਫੀਡਰ ਪੁੱਡਾ ਗਰਿੱਡ 'ਤੇ ਜ਼ਰੂਰੀ ਮੁਰੰਮਤ ਕਾਰਨ ਇਥੋਂ ਚੱਲਣ ਵਾਲੇ 11 ਕੇਵੀ ਪੁੱਡਾ ਫੀਡਰ ਦੀ ਬਿਜਲੀ ਸਪਲਾਈ 22 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਜਸਪਾਲ ਕਾਲੋਨੀ, ਰਾਣੀ ਬਾਗ, ਨਵੀ ਅਨਾਜ ਮੰਡੀ, ਹੀਰਾ ਇੰਨਕਲੇਵ, ਐਸਡੀਐਮ ਦਫਤਰ, ਕੋਰਟ ਕੰਮਪਲੈਕਸ, ਵਿਸ਼ਵਕਰਮਾ ਕਾਲੋਨੀ ਅਤੇ ਬੋੜਾਂ ਗੇਟ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਰਾਏਕੋਟ, (ਭੱਲਾ)-ਪਾਵਰਕਾਮ ਰਾਏਕੋਟ ਵਲੋਂ ਬਿਜਲੀ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇ.ਵੀ. ਗਰਿੱਡ ਤੋਂ ਚੱਲਦੇ 11 ਕੇ.ਵੀ. ਗੰਗਾਸਾਗਰ ਫੀਡਰ (ਕੈਟਾਗਰੀ-1) ਤੋਂ ਚੱਲਣ ਵਾਲੀ ਬਿਜਲੀ ਸਪਲਾਈ 22 ਮਾਰਚ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਸ ਕਾਰਨ ਉਕਤ ਫੀਡਰਾਂ ਤੋਂ ਚੱਲਦੇ ਇਲਾਕੇ ਈਦਗਾਹ ਰੋਡ, ਬਰਨਾਲਾ ਰੋਡ, ਸਿਮਰਤ ਹਸਪਤਾਲ ਤੇ ਰਾਧਾ ਸੁਆਮੀ ਡੇਰਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਡਾ. ਗਗਨ ਰੰਧਾਵਾ ਨੂੰ ਭਾਰੀ ਦਬਾਅ ਹੇਠ ਆਪਣੀ ਜਾਨ ਗੁਆਉਣੀ ਪਈ : ਰਾਜਾ ਵੜਿੰਗ
NEXT STORY