ਜਲੰਧਰ (ਵੈੱਬ ਡੈਸਕ)- ਲੋਕ ਜਿੱਥੇ ਸਾਰਾ ਹਫ਼ਤਾ ਕੰਮ ਕਰਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਮਾ Power Cut ਲੱਗਣ ਜਾ ਰਿਹਾ ਹੈ। ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਅੱਜ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ। ਇਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਫਗਵਾੜਾ,(ਮੁਕੇਸ਼)-ਐੱਸਡੀਓ ਹੁਸ਼ਿਆਰਪੁਰ ਰੋਡ ਬਿਜਲੀ ਘਰ ਫਗਵਾੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਹੁਸ਼ਿਆਰਪੁਰ ਰੋਡ ਸਥਿਤ ਬਿਜਲੀ ਘਰ 'ਚ ਜ਼ਰੂਰੀ ਤਕਨੀਕੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ। ਇਸ ਦੇ ਚਲਦੇ 11 ਕੇਵੀ ਫੀਡਰ 18 ਅਕਤੂਬਰ 10 ਵਜੇ ਤੋ ਦੁਪਹਿਰ 2 ਵਜੇ ਤੱਕ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਨਾਲ ਵੱਖ-ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਵਿਭਾਗ ਦੇ ਅਨੁਸਾਰ ਘਰੇਲੂ ਸਪਲਾਈ ਨਾਲ ਜੁੜੇ 11 ਕੇਵੀ ਸਿਵਲ ਹਸਪਤਾਲ, ਬਾਬਾ ਗਧੀਆ, ਲਿੰਕ ਫੀਡਰ, ਕੌਨਵੈਂਟ ਸਕੂਲ ਫੀਡਰ, ਬੀੜ ਪੁਆਧ, ਢੱਡੇ, ਪਿੰਡੂ ਸਹਿਰੀ-1, ਪਿੰਡੂ ਸਹਿਰੀ-2 ਅਤੇ ਫਤਿਹਗੜ੍ਹ ਯੂਪੀਐੱਸ ਫੀਡਰ ,ਭਾਨੋਕੀ ਰੋਡ ਫੀਡਰ ਬੰਦ ਰਹਿਣਗੇ।
ਇਸ ਤੋਂ ਇਲਾਵਾ ਖੇਤੀ ਮੋਟਰਾਂ ਦੀ ਸਪਲਾਈ ਨਾਲ ਜੁੜੇ ਖੁਰਮਪੁਰ ਏਪੀ, ਖਾਟੀ ਏਪੀ, ਲਖਪੁਰ ਏਪੀ, ਸੰਗਤਪੁਰ ਏਪੀ ਵੀ ਬੰਦ ਰੱਖੇ ਜਾਣਗੇ। ਇਸਦੇ ਨਾਲ ਹੀ ਫੀਡਰਾਂ ਦੇ ਬੰਦ ਰਹਿਣ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਸੰਤੋਖਪੁਰਾ, ਚਾਹਲ ਨਗਰ, ਪਲਾਹੀ ਰੋਡ,ਜੀ ਟੀ ਰੋਡ,ਬਾਬਾ ਗਧੀਆ, ਪਲਾਹੀ ਗੇਟ, ਡੱਡਲ ਮੁਹੱਲਾ, ਮਹਿਲੀ ਗੇਟ, ਖਲਵਾੜਾ ਗੇਟ, ਖਲਵਾੜਾ ਰੋਡ, ਦਸਮੇਸ਼ ਨਗਰ, ਕਰਤਾਰ ਐਸਟੇਟ, ਸ਼ਾਮ ਐਨਕਲੇਵ ਅਤੇ ਸਕਿਲਮੈਨ ਰੋਡ, ਚੱਕ ਹਕੀਮ, ਲਖਪੁਰ, ਸੰਗਤਪੁਰ, ਅਕਾਲਗੜ੍ਹ, ਚੱਕ ਪ੍ਰੇਮਾ, ਭੁੱਲਾਰਾਈ ਤੇ ਨਵਾਂ ਪਿੰਡ ਇਲਾਕਿਆਂ 'ਚ ਵੀ ਬਿਜਲੀ ਬੰਦ ਰਹੇਗੀ।
ਸ਼ਾਮ ਚੁਰਾਸੀ, (ਦੀਪਕ)- ਇੰਜੀ. ਸੁਰਿੰਦਰ ਸਿੰਘ ਜੀ ਉਪ ਮੰਡਲ ਅਫਸਰ ਪੰ. ਸ. ਪਾ. ਕਾ. ਲਿ. ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 19 ਅਕਤੂਬਰ 66 ਕੇ. ਵੀ. ਸਬ-ਸਟੇਸ਼ਨ ਸ਼ਾਮ ਚੁਰਾਸੀ ਤੋਂ ਚੱਲਦੇ 11 ਕੇ. ਵੀ. ਯੂ. ਪੀ. ਐੱਸ. ਤਾਰਾਗੜ੍ਹ ਫੀਡਰ ਉਪਰ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਦੁਪਿਹਰ 2:00 ਵਜੇ ਤੱਕ ਬੰਦ ਰਹੇਗੀ। ਇਸ ਲਈ ਇਸ ਫੀਡਰ ਤੋਂ ਚਲਦੇ ਬਾਹਿਦ, ਮਡਿਆਲਾ ਢੋਡੋਮਾਜਰਾ ਪਿੰਡਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਭਾਜਪਾ ਮਹਿਲਾ ਮੋਰਚੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਕੀਤੀਆਂ ਤੇਜ਼
NEXT STORY