ਜਲੰਧਰ, (ਮਹੇਸ਼)— ਥਾਣਾ ਸਦਰ ਦੀ ਪੁਲਸ ਚੌਕੀ ਜਲੰਧਰ ਹਾਈਟਸ ਦੇ ਮੁਖੀ ਭਗਵੰਤ ਸਿੰਘ ਨੇ ਪਿੰਡ ਕਾਦੀਆਂਵਾਲੀ ਦੇ ਇਕ ਘਰ ਵਿਚੋਂ 70 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਸਦਰ ਦੇ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ 66 ਫੁੱਟੀ ਰੋਡ 'ਤੇ ਫੋਲੜੀਵਾਲ ਗੇਟ ਨੇੜੇ ਏ. ਐੱਸ. ਆਈ. ਭਗਵੰਤ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਸੀ ਕਿ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਜਗਦੀਸ਼ ਕੁਮਾਰ ਨਿਵਾਸੀ ਪਿੰਡ ਕਾਦੀਆਂਵਾਲੀ ਆਪਣੇ ਘਰ ਵਿਚ ਹੀ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਦਾ ਹੈ ਤੇ ਜੇਕਰ ਉਥੇ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਸ਼ਰਾਬ ਸਮੇਤ ਉਸਨੂੰ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਉਕਤ ਜਗ੍ਹਾ 'ਤੇ ਛਾਪੇਮਾਰੀ ਕਰ ਕੇ ਦੀਪੂ ਨੂੰ ਸ਼ਰਾਬ ਸਮੇਤ ਕਾਬੂ ਕਰ ਲਿਆ। ਮੁਲਜ਼ਮ ਵੱਲੋਂ ਭਾਰੀ ਮਾਤਰਾ ਵਿਚ ਸ਼ਰਾਬ ਰੱਖਣ ਦਾ ਪਰਮਿਟ ਜਾਂ ਲਾਇਸੈਂਸ ਨਾ ਦਿਖਾਏ ਜਾਣ ਕਾਰਨ ਪੁਲਸ ਨੇ ਸ਼ਰਾਬ ਆਪਣੇ ਕਬਜ਼ੇ ਵਿਚ ਲੈ ਲਈ।
ਦੀਪੂ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਦੀਪੂ ਨੇ ਦੱਸਿਆ ਕਿ ਉਹ ਕਾਲਾ ਸੰਘਿਆਂ ਸਾਈਡ ਤੋਂ ਸ਼ਰਾਬ ਫੋਨ 'ਤੇ ਮੰਗਵਾਉਂਦਾ ਸੀ। ਪੀ. ਪੀ. ਐੱਸ. ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੀਪੂ ਕਿਸ ਵਿਅਕਤੀ ਤੋਂ ਸ਼ਰਾਬ ਲੈਂਦਾ ਸੀ, ਨਾਲ ਜੁੜੇ ਹੋਰ ਸਮੱਗਲਰਾਂ ਨੂੰ ਵੀ ਜਲਦੀ ਹੀ ਪੁਲਸ ਬੇਨਕਾਬ ਕਰੇਗੀ।
ਆਦਮਪੁਰ 6.6 ਡਿਗਰੀ ਸੈਲਸੀਅਸ ਕਾਰਨ ਪੰਜਾਬ ਵਿਚ ਸਭ ਤੋਂ ਠੰਡਾ
NEXT STORY