ਚੰਡੀਗਡ਼੍ਹ, (ਰਮਨਜੀਤ)–ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਅਤੇ ਦੇਸ਼ ਲਈ ਵੱਖ-ਵੱਖ ਖੇਡਾਂ ’ਚ ਹਿੱਸਾ ਲੈਣ ਵਾਲੇ 79 ਖਿਡਾਰੀ ਪੰਜਾਬ ਪੁਲਸ ’ਚ ਭਰਤੀ ਹੋਣ ਲਈ ਪਿਛਲੇ ਲਗਭਗ ਢਾਈ ਸਾਲਾਂ ਤੋਂ ਵੱਖ-ਵੱਖ ਸਰਕਾਰੀ ਦਫਤਰਾਂ ਦੇ ਚੱਕਰ ਲਾ ਰਹੇ ਹਨ, ਜਦੋਂਕਿ ਇਨ੍ਹਾਂ ਦੇ ਹੀ ਕਈ ਸਾਥੀਆਂ ਅਤੇ ਜੂਨੀਅਰਾਂ ਦੀ ਪੁਲਸ ’ਚ ਚੋਣ ਹੋ ਚੁੱਕੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਉਸ ਸਮੇਂ ਵਿਭਾਗ ਵੱਲੋਂ ਦਿੱਤੇ ਗਏ 6-7 ਘੰਟਿਆਂ ਦੇ ਨੋਟਿਸ ’ਤੇ ਚੰਡੀਗਡ਼੍ਹ ’ਚ ਆਯੋਜਿਤ ਸਮਾਰੋਹ ’ਚ ਪਹੁੰਚ ਨਹੀਂ ਪਾਏ ਸਨ ਕਿਉਂਕਿ ਜ਼ਿਆਦਾਤਰ ਖਿਡਾਰੀ ਉਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਟ੍ਰੇਨਿੰਗ ਲੈ ਰਹੇ ਸਨ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਹੈਂਡਬਾਲ, ਹਾਕੀ, ਫੁੱਟਬਾਲ ਅਤੇ ਫੈਂਸਿੰਗ ਦੇ ਖਿਡਾਰੀ ਰੁਪਿੰਦਰ ਕੌਰ, ਰਮਨਦੀਪ ਕੌਰ ਅਤੇ ਗੁਰਮੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਰਾਜ ਪੁਲਸ ’ਚ ਵੱਖ-ਵੱਖ ਅਹੁਦਿਆਂ ’ਤੇ ਨੌਕਰੀ ਦੇਣ ਦੇ ਉਦੇਸ਼ ਨਾਲ 5 ਜੁਲਾਈ, 2016 ਨੂੰ ਖੇਡ ਵਿਭਾਗ ਨੇ ਇਸ਼ਤਿਹਾਰ ਜਾਰੀ ਕਰਕੇ 125 ਅਹੁਦਿਆਂ ਲਈ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਸਨ।
ਖਿਡਾਰੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਖੇਡ ਵਿਭਾਗ ਨੇ ਮੈਰਿਟ ਸੂਚੀ ਤਿਆਰ ਕੀਤੀ ਅਤੇ ਉਸ ਦੇ ਆਧਾਰ ’ਤੇ ਦਸੰਬਰ 2016 ’ਚ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੰਡੀਗਡ਼੍ਹ ਸਥਿਤ ਟੈਗੋਰ ਥਿਏਟਰ ’ਚ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ 46 ਖਿਡਾਰੀਆਂ (10 ਡੀ. ਐੱਸ. ਪੀ. ਅਤੇ 37 ਸਬ-ਇੰਸਪੈਕਟਰ) ਨੂੰ ਨਿਯੁਕਤੀ ਪੱਤਰ ਦੇ ਦਿੱਤੇ ਪਰ ਬਾਕੀ 79 ਖਿਡਾਰੀ ਜੋ ਉਸ ਸਮੇਂ ਪ੍ਰਦੇਸ਼ ਤੋਂ ਬਾਹਰ ਸਨ, ਉਨ੍ਹਾਂ ਨੂੰ ਅੱਜ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਹਨ। ਇਨ੍ਹਾਂ 79 ਖਿਡਾਰੀਆਂ ਦਾ ਦਾਅਵਾ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕੋਡ ਆਫ ਕੰਡਕਟ ਲਾਗੂ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਬਾਅਦ ’ਚ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ ਪਰ ਇਸ ਤੋਂ ਬਾਅਦ ਤੋਂ ਹੁਣ ਤੱਕ ਉਨ੍ਹਾਂ ਦੀ ਮੰਗ ’ਤੇ ਸਰਕਾਰ ਟਾਲ-ਮਟੋਲ ਹੀ ਕਰ ਰਹੀ ਹੈ। ਖਿਡਾਰੀਆਂ ਨੇ ਕਿਹਾ ਕਿ ਨੌਕਰੀ ਲਈ ਸਾਰੇ 79 ਖਿਡਾਰੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਮਿਲੇ ਸਨ ਅਤੇ ਉਨ੍ਹਾਂ ਨੇ ਨਿਯੁਕਤੀ ’ਤੇ ਸਹਿਮਤੀ ਵੀ ਜਤਾਈ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ 13 ਸਬ-ਇੰਸਪੈਕਟਰਾਂ ਅਤੇ 65 ਕਾਂਸਟੇਬਲਾਂ ਦੀ ਨਿਯੁਕਤੀ ਦਾ ਮਾਮਲਾ ਖੇਡ ਵਿਭਾਗ ਵੱਲੋਂ ਕਈ ਵਾਰ ਮੁੱਖ ਮੰਤਰੀ ਦਫ਼ਤਰ ਨੂੰ ਮਨਜ਼ੂਰੀ ਲਈ ਭੇਜਿਆ ਜਾ ਚੁੱਕਿਆ ਹੈ ਪਰ ਫਿਰ ਵੀ ਕੁੱਝ ਨਹੀਂ ਹੋ ਰਿਹਾ ਹੈ।
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਨਿਕਲੇ
NEXT STORY