ਚੰਡੀਗੜ੍ਹ : ਪੰਜਾਬ ਪੁਲਸ ਦੇ ਤਕਰੀਬਨ 80 ਹਜ਼ਾਰ ਮੁਲਾਜ਼ਮ 1 ਜੁਲਾਈ 2015 ਤੋਂ ਲੈ ਕੇ 31 ਦਸੰਬਰ 2015 ਤੱਕ ਦੀ ਆਪਣੀ ਡੀ. ਏ. ਦੀ ਕਿਸ਼ਤ ਦੀ ਅਦਾਇਗੀ ਦੀ ਅਜੇ ਵੀ ਉਡੀਕ ਕਰ ਰਹੇ ਹਨ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇਸ ਸਾਲ 24 ਮਈ ਨੂੰ ਸਾਰੇ ਵਿਭਾਗਾਂ ਦੇ ਮੁਖੀਆਂ, ਸਮੂਹ ਡਵੀਜ਼ਨਾਂ ਦੇ ਕਮਿਸ਼ਨਰਾਂ, ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਸਮੂਹ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਤੇ ਸੈਸ਼ਨ ਜੱਜਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖਿਆ ਸੀ।
ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ
ਇਸ ਪੱਤਰ ’ਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 1 ਜੁਲਾਈ 2015 ਤੋਂ ਲੈ ਕੇ 31 ਦਸੰਬਰ 2015 ਤੱਕ ਦੇ 6 ਮਹੀਨਿਆਂ ਦੀ ਬਕਾਇਆ 6 ਫ਼ੀਸਦੀ ਮਹਿੰਗਾਈ ਭੱਤੇ ਦੀ ਰਕਮ ਦੀ ਅਦਾਇਗੀ ਕਰਨ ਸਬੰਧੀ ਹੁਕਮ ਜਾਰੀ ਕੀਤੇ ਸਨ। ਇਸ ਪੱਤਰ ’ਚ ਮੁਲਾਜ਼ਮਾਂ ਦੀ ਅਦਾਇਗੀ ਨੂੰ ਮਾਣਯੋਗ ਰਾਜਪਾਲ ਵੱਲੋਂ ਪ੍ਰਵਾਨਗੀ ਦੇਣ ਦੀ ਗੱਲ ਵੀ ਕਹੀ ਗਈ ਸੀ। ਇਸ ਬਕਾਇਆ ਅਦਾਇਗੀ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਜਲਦ ਹੀ ਇਹ ਰਕਮ ਮਿਲ ਜਾਵੇਗੀ। ਮੁਲਾਜ਼ਮਾਂ ਦੀ ਉਮੀਦ ਉਦੋਂ ਹੋਰ ਜ਼ਿਆਦਾ ਪੱਕੀ ਹੋ ਗਈ, ਜਦੋਂ ਪਟਿਆਲਾ ਵਿਖੇ ਸਥਿਤ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਵੱਲੋਂ 7 ਜੂਨ 2023 ਨੂੰ ਇਕ ਵਿਭਾਗ ਪੱਤਰ ਵੀ ਜਾਰੀ ਕਰ ਦਿੱਤਾ ਗਿਆ। ਸਰਕਾਰ ਦੇ ਹੁਕਮਾਂ ਤੋਂ ਬਾਅਦ ਕਈ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਇਹ ਬਕਾਇਆ ਅਦਾਇਗੀ ਹੋ ਗਈ ਹੈ, ਜਦਕਿ ਪੰਜਾਬ ਪੁਲਸ ਦੇ ਮੁਲਾਜ਼ਮ ਅਜੇ ਵੀ ਇਸ ਦੀ ਉਡੀਕ ਕਰ ਰਹੇ ਹਨ।
ਸੁਨੀਲ ਜਾਖੜ ਦੇ ਰੂਪ ’ਚ ਭਾਜਪਾ ਨੇ ਕੀਤਾ ਨਵਾਂ ਸਿਆਸੀ ਤਜਰਬਾ, ਆਸਾਮ ਵਾਂਗ ਕਮਲ ਖਿੜਾਉਣ ਦੀ ਦਿੱਤੀ ਜ਼ਿੰਮੇਵਾਰੀ
NEXT STORY