ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਹਰਿਆਣਾ ਦੀ ਪੁਲਸ ਨੇ ਇਕ ਕਬੂਤਰਬਾਜ਼ ਟਰੈਵਲ ਏਜੰਟ ਵਿਰੁੱਧ ਠੱਗੀ ਦੇ ਦੋਸ਼ 'ਚ ਧਾਰਾ 406, 420 ਅਧੀਨ ਕੇਸ ਦਰਜ ਕੀਤਾ ਹੈ। ਨਿਤਿਸ਼ ਸ਼ਰਮਾ ਪੁੱਤਰ ਸੁਰਜੀਤ ਕੁਮਾਰ ਵਾਸੀ ਪਿੰਡ ਸ਼ੇਰਪੁਰ ਪੱਕਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਸੀ ਕਿ ਭੁਪਿੰਦਰ ਪੁੱਤਰ ਸਰਵਣ ਸਿੰਘ ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਵਾਸੀ ਪਿੰਡ ਨੀਲਾ ਨਲੋਆ ਨੇ ਉਸ ਨੂੰ ਆਸਟ੍ਰੇਲੀਆਂ ਭੇਜਣ ਲਈ 9 ਲੱਖ ਰੁਪਏ ਲਏ ਸਨ। ਦੋਸ਼ੀ ਜੋੜੇ ਨੇ ਉਸ ਨੂੰ ਨਾ ਹੀ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਆਰਥਿਕ ਅਪਰਾਧ ਸ਼ਾਖਾ ਵੱਲੋਂ ਮਾਮਲੇ ਦੀ ਜਾਂਚ ਉਪਰੰਤ ਪੁਲਸ ਨੇ ਕੇਸ ਦਰਜ ਕਰ ਲਿਆ।
ਕਾਰਗਿਲ ਦੇ ਸ਼ਹੀਦ ਹੌਲਦਾਰ ਜਸਵੰਤ ਸਿੰਘ ਦੀ 18ਵੀਂ ਬਰਸੀ ਮਨਾਈ
NEXT STORY