ਸ੍ਰੀ ਅਨੰਦਪੁਰ ਸਾਹਿਬ,(ਦਲਜੀਤ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧ ਹੇਠਲੀ ਸਰ੍ਹਾਂ 'ਚ ਪ੍ਰਸ਼ਾਸਨ ਵਲੋਂ ਇਕਾਂਤਵਾਸ ਕੀਤੇ ਪਿਛਲੇ ਦਿਨੀਂ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਆਏ 21 ਸ਼ਰਧਾਲੂਆਂ ਦੇ ਦੂਜੀ ਵਾਰ ਕਰਵਾਏ ਟੈਸਟਾਂ ਦੀਆਂ ਆਈਆਂ ਰਿਪੋਰਟਾਂ 'ਚੋਂ 9 ਹੋਰ ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਸਬ ਡਵੀਜ਼ਨ 'ਚ ਕੋਰੋਨਾ ਵਾਇਰਸ ਮਰੀਜਾਂ ਦੀ ਗਿਣਤੀ 19 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ 'ਚੋਂ 10 ਦੇ ਨਮੂਨੇ ਪਹਿਲੀ ਵਾਰ 'ਚ ਹੀ ਪਾਜ਼ੇਟਿਵ ਨਿਕਲੇ ਸਨ। ਇਸ ਸਬੰਧੀ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਦੂਜੀ ਵਾਰ ਕਰਵਾਏ ਟੈਸਟਾਂ 'ਚ ਪਾਜ਼ੇਟਿਵ ਪਾਏ ਗਏ 9 ਸ਼ਰਧਾਲੂਆਂ ਨੂੰ ਗਿਆਨ ਸਾਗਰ ਹਸਪਤਾਲ ਅਤੇ ਮੈਡੀਕਲ ਕਾਲਜ, ਬਨੂੜ ਵਿਖੇ ਅਗਲੇਰੇ ਇਲਾਜ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਪਾਏ ਗਏ ਲੋਕਾਂ 'ਚ ਸ੍ਰੀ ਹਜੂਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੈਣ ਗਈਆਂ ਬੱਸਾਂ ਦੇ 5 ਡਰਾਈਵਰ ਜਿਨ੍ਹਾਂ 'ਚ ਬਲਾਕ ਨੂਰਪੁਰਬੇਦੀ ਦੇ ਪਿੰਡ ਝਾਂਡੀਆਂ, ਟਿੱਬਾ ਟੱਪਰੀਆਂ, ਮਵਾ, ਸਿੰਬਲ ਮਾਜਰਾ, ਹਰੀਪੁਰ ਫੂਲੜੇ, ਦੋ ਅੋਰਤਾਂ 'ਚ ਪਿੰਡ ਗੰਗੂਵਾਲ ਅਤੇ ਢਾਹਾਂ ਅਤੇ ਇਕ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਬਣੀ, 10 ਸਾਲਾ ਬੱਚਾ ਪਿੰਡ ਬਜਰੂੜ ਸ਼ਾਮਲ ਹਨ। ਤਹਿਸੀਲਦਾਰ ਰਾਮ ਕਿਸ਼ਨ ਨੇ ਦੱਸਿਆ ਕਿ ਸਥਾਨਕ ਸਰਕਾਰੀ ਕੰਨਿਆ ਸੀ: ਸੈ: ਸਕੂਲ ਵਿਖੇ ਬੀਤੇ ਦਿਨੀਂ ਇਕਾਂਤਵਾਸ ਕੀਤੇ ਪੁਲਸ ਮੁਲਾਜ਼ਮਾਂ ਅਤੇ ਪਿੰਡ ਨਿੱਕੂਵਾਲ ਦੇ ਪਾਜ਼ੇਟਿਵ ਪਾਏ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਸਮੇਤ 32 ਵਿਅਕਤੀਆਂ ਦੇ ਸਿਹਤ ਵਿਭਾਗ ਵਲੋਂ ਖੂਨ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜ ਦਿੱਤੇ ਗਏ ਹਨ।
ਪਟਿਆਲਾ ਜ਼ਿਲੇ 'ਚੋਂ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਇਆ ਸਾਹਮਣੇ
NEXT STORY