ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਨੇ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਹੂਲਤ ਲਈ ਇੱਕ ਅਹਿਮ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਫ਼ੈਸਲੇ ਦੇ ਅਨੁਸਾਰ ਹੁਣ ਤਿੰਨ ਸਾਲ ਦਾ ਬੱਚਾ ਵੀ ਪੰਜਾਬ ਦੇ ਸਕੂਲਾਂ 'ਚ ਨਰਸਰੀ ਜਮਾਤ 'ਚ ਦਾਖ਼ਲਾ ਲੈ ਸਕੇਗਾ। ਆਪਣੇ ਬੱਚੇ ਨੂੰ ਦਾਖ਼ਲ ਕਰਵਾਉਣ ਲਈ ਮਾਪਿਆਂ ਨੂੰ ਹੁਣ ਘਰ ਬੈਠ ਕੇ ਕਿਸੇ ਵੀ ਜਮਾਤ ਦੇ ਲਈ ਦਾਖ਼ਲੇ ਅਤੇ ਰਜਿਸਟਰੇਸ਼ਨ ਕਰਵਾਉਣ ਦੀ ਸਹੂਲਤ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਇਸ ਤਹਿਤ ਈ-ਪੰਜਾਬ ਪੋਰਟਲ 'ਤੇ ਸਟੂਡੈਂਟ ਆਨਲਾਈਨ ਐਡਮਿਸ਼ਨ ਲਿੰਕ ਰਾਹੀਂ ਐਡਮਿਸ਼ਨ ਅਤੇ ਰਜਿਸਟਰੇਸ਼ਨ ਫਾਰਮ ਭਰਿਆ ਜਾ ਸਕੇਗਾ। ਜਦੋਂ ਮਾਪੇ ਆਪਣੇ ਬੱਚੇ ਦਾ ਇਹ ਫਾਰਮ ਭਰ ਲੈਣਗੇ ਤਾਂ ਸਬੰਧਿਤ ਸਕੂਲ ਦੇ ਅਧਿਆਪਕ ਖ਼ੁਦ ਮਾਪਿਆਂ ਨਾਲ ਸੰਪਰਕ ਕਰਨਗੇ। ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹੁਣ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ-ਪ੍ਰਾਈਮਰੀ-2 ਦੀ ਥਾਂ ਐੱਲ. ਕੇ. ਜੀ. ਅਤੇ ਯੂ. ਕੇ. ਜੀ. ਨਾਂ ਦੀਆਂ ਜਮਾਤਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਭਵਿੱਖਬਾਣੀ
ਅਸਲ 'ਚ ਅਜਿਹਾ ਸਰਕਾਰ ਨੇ ਕੇਂਦਰ ਸਰਕਾਰ ਵੀ ਸਿੱਖਿਆ ਨੀਤੀ ਨੂੰ ਧਿਆਨ 'ਚ ਰੱਖਦਿਆਂ ਕੀਤਾ ਹੈ। ਇਸ ਨੀਤੀ ਦੇ ਅਨੁਸਾਰ ਸਰਕਾਰੀ ਸਕੂਲਾਂ 'ਚ ਪਹਿਲੀ ਜਮਾਤ 'ਚ ਦਾਖ਼ਲ ਹੋਣ ਲਈ ਬੱਚੇ ਦੀ ਉਮਰ 6 ਸਾਲ ਤੱਕ ਹੋਣੀ ਜ਼ਰੂਰੀ ਹੈ। ਹੁਣ ਤੱਕ ਪ੍ਰੀ ਪ੍ਰਾਇਮਰੀ-1 ਦੇ ਵਿੱਚ ਦਾਖ਼ਲੇ ਦੇ ਲਈ ਬੱਚੇ ਦੀ 4 ਸਾਲ ਤੱਕ ਦੀ ਉਮਰ ਨਿਰਧਾਰਿਤ ਕੀਤੀ ਗਈ ਸੀ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਵਾਲੇ 3 ਸਾਲ ਦੇ ਬੱਚੇ ਨੂੰ ਵੀ ਦਾਖ਼ਲ ਕਰ ਲੈਂਦੇ ਸਨ। ਅਜਿਹਾ ਹੋਣ ਨਾਲ ਆਂਗਣਵਾੜੀ ਵਿੱਚੋਂ ਨਿਕਲਦਿਆਂ ਬੱਚਾ ਸਿੱਧਾ ਹੀ ਪ੍ਰਾਈਵੇਟ ਸਕੂਲਾਂ 'ਚ ਨਰਸਰੀ 'ਚ ਚਲਾ ਜਾਂਦਾ ਸੀ, ਜਿਸ ਕਰਕੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਕਾਫੀ ਘੱਟਣ ਲੱਗ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)
ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਹਿੰਮ 9 ਫਰਵਰੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਜੀ ਦਾਸ ਦੀ ਯਾਦਗਾਰੀ ਕੰਪਲੈਕਸ ਵਿਖੇ ਅਰਦਾਸ ਕਰਨ ਦੇ ਨਾਲ ਸ਼ੁਰੂ ਹੋਵੇਗੀ। ਇਸ ਦੇ ਤਹਿਤ ਪ੍ਰੀ-ਪ੍ਰਾਈਮਰੀ ਵਿੱਚ 10 ਫ਼ੀਸਦੀ ਪ੍ਰਾਈਮਰੀ ਵਿੱਚ 5 ਫ਼ੀਸਦੀ ਅਤੇ ਸੈਕੰਡਰੀ 'ਚ 5 ਫ਼ੀਸਦੀ ਦਾਖ਼ਲੇ 'ਚ ਵਾਧੇ ਦਾ ਟੀਚਾ ਸਰਕਾਰ ਵੱਲੋਂ ਲਗਾਤਾਰ ਕੀਤਾ ਗਿਆ ਹੈ। ਨਵੇਂ ਨਿਯਮਾਂ ਅਨੁਸਾਰ 3 ਸਾਲ ਤੱਕ ਦਾ ਬੱਚਾ ਨਰਸਰੀ 'ਚ, 4 ਸਾਲ ਦਾ ਬੱਚਾ ਐੱਲ. ਕੇ. ਜੀ. ਵਿੱਚ, 5 ਸਾਲ ਦਾ ਬੱਚਾ ਯੂ. ਕੇ. ਜੀ. 'ਚ ਅਤੇ 6 ਸਾਲ ਦਾ ਬੱਚਾ ਪਹਿਲੀ ਜਮਾਤ 'ਚ ਦਾਖ਼ਲਾ ਲੈ ਸਕੇਗਾ। ਇਸ ਸਬੰਧ 'ਚ ਸਿੱਖਿਆ ਵਿਭਾਗ ਵੱਲੋਂ ਦਾਖ਼ਲੇ ਸਬੰਧੀ ਸੂਬਾ ਪੱਧਰੀ, ਜ਼ਿਲ੍ਹਾ ਪੱਧਰੀ ਬਲਾਕ ਪੱਧਰੀ ਸੈਂਟਰ ਪੱਧਰੀ ਅਤੇ ਸਕੂਲ ਪੱਧਰੀ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਐਲੀਮੈਂਟਰੀ ਅਤੇ ਸੈਕੰਡਰੀ ਵਿੰਗ ਦੇ ਲਈ ਵੱਖੋ-ਵੱਖ ਕਮੇਟੀਆਂ ਬਣਾਈਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ 'ਚ ਵੱਡੀ ਵਾਰਦਾਤ, ਘਰ 'ਚ ਦਾਖ਼ਲ ਹੋਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY