ਲੁਧਿਆਣਾ (ਖੁਰਾਣਾ) : ਅਮਰੀਕਾ ਅਤੇ ਇਜ਼ਰਾਈਲ ਵੱਲੋਂ ਖਾੜੀ ਦੇਸ਼ਾਂ ’ਤੇ ਕੀਤੇ ਜਾ ਰਹੇ ਮਿਜ਼ਾਈਲ ਹਮਲਿਆਂ ਕਾਰਨ ਦੇਸ਼ ਭਰ ’ਚ ਪੈਦਾ ਹੋਈ ਐੱਲ. ਪੀ. ਜੀ. ਗੈਸ ਦੀ ਕਿੱਲਤ ਦੇ ਗੰਭੀਰ ਪ੍ਰਭਾਵ ਹਰ ਕਾਰੋਬਾਰ ’ਤੇ ਦਿਖਾਈ ਦੇ ਰਹੇ ਹਨ। ਕੇਂਦਰੀ ਪੈਟਰੋਲੀਅਮ ਮੰਤਰਾਲਾ ਵੱਲੋਂ ਕਮਰਸ਼ੀਅਲ ਸਿਲੰਡਰਾਂ ਦੀ ਵਿਕਰੀ ’ਤੇ ਲਾਈ ਰੋਕ ਕਾਰਨ ਜਿੱਥੇ ਉਦਯੋਗ ਪ੍ਰਭਾਵਿਤ ਹੋਏ ਹਨ, ਉੱਥੇ ਹੀ ਹੋਟਲ, ਮੈਰਿਜ ਪੈਲੇਸ ਅਤੇ ਕੈਟਰਿੰਗ ਦਾ ਕੰਮ ਲੱਗਭਗ ਠੱਪ ਹੋ ਗਿਆ ਹੈ। ‘ਜਗ ਬਾਣੀ’ ਦੇ ਸਰਵੇ ਮੁਤਾਬਕ ਹੁਣ ਕੈਟਰਰਜ਼ ਵਿਆਹ-ਸ਼ਾਦੀਆਂ ਦੇ ਨਵੇਂ ਆਰਡਰ ਲੈਣ ਤੋਂ ਮਨ੍ਹਾ ਕਰਨ ਲੱਗੇ ਹਨ। ਸਲੇਮ ਟਾਬਰੀ ਦੇ ਪ੍ਰਸਿੱਧ ਕੈਟਰਰ ਜੱਗੂ ਚੋਪੜਾ (ਜੱਗੂ ਢਾਬਾ ਅਤੇ ਮਨੀ ਚੋਪੜਾ ਕੈਟਰਰਜ਼) ਨੇ ਦੱਸਿਆ ਕਿ ਉਹ ਸਿਰਫ ਪੁਰਾਣੇ ਆਰਡਰ ਹੀ ਪੂਰੇ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਐੱਨ. ਸੀ. ਈ. ਆਰ. ਟੀ. ਨੇ ਲਿਆ ਦਾ ਵੱਡਾ ਫ਼ੈਸਲਾ
ਉਨ੍ਹਾਂ ਦੱਸਿਆ ਕਿ 1850 ਰੁਪਏ ਵਾਲਾ ਕਮਰਸ਼ੀਅਲ ਸਿਲੰਡਰ ਬਲੈਕ ’ਚ 3500 ਰੁਪਏ ਤੱਕ ਮਿਲ ਰਿਹਾ ਹੈ, ਜਿਸ ਕਾਰਨ ਕੰਮ ਕਰਨਾ ਘਾਟੇ ਦਾ ਸੌਦਾ ਹੈ। ਗਾਹਕਾਂ ਨੂੰ ਨਾਰਾਜ਼ਗੀ ਤੋਂ ਬਚਾਉਣ ਲਈ ਡੀਜ਼ਲ ਦੀਆਂ ਭੱਠੀਆਂ ਵਰਗੇ ਜੁਗਾੜ ਲਾਏ ਜਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ 5500 ਰੁਪਏ ਵਾਲੀ ਡੀਜ਼ਲ ਦੀ ਭੱਠੀ ਹੁਣ 9000 ਰੁਪਏ ’ਚ ਵਿਕ ਰਹੀ ਹੈ। ਦੂਜੇ ਪਾਸੇ ਘਰੇਲੂ ਰਸੋਈਆਂ ’ਚ ਗੈਸ ਨਾ ਹੋਣ ਕਾਰਨ ਇੰਡਕਸ਼ਨ ਚੁੱਲ੍ਹਿਆਂ ਦੀ ਮੰਗ ਵੱਧ ਗਈ ਹੈ। ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਦੁਕਾਨਦਾਰਾਂ ਨੇ 2500 ਰੁਪਏ ਵਾਲਾ ਇੰਡਕਸ਼ਨ ਚੁੱਲ੍ਹਾ 4000 ਰੁਪਏ ਤੋਂ ਪਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ : LPG ਗੈਸ ਸੰਕਟ ਵਿਚਾਲੇ ਖ਼ਪਤਕਾਰਾਂ ਨੂੰ ਪਈ ਨਵੀਂ ਮੁਸੀਬਤ, KYC ਦੇ ਨਾਂ 'ਤੇ ਹੁਣ...
ਘੁਮਾਰ ਮੰਡੀ, ਮੀਨਾ ਬਾਜ਼ਾਰ ਅਤੇ ਜਵਾਹਰ ਨਗਰ ਕੈਂਪ ’ਚ ਖਰੀਦਦਾਰੀ ਕਰ ਰਹੇ ਲੋਕਾਂ ਅਨੁਸਾਰ ਇਹ ਸਿੱਧੇ ਤੌਰ ’ਤੇ ਅਸੈਂਸ਼ੀਅਲ ਕਮੋਡੀਟਿਜ਼ ਐਕਟ 1955 ਦੀ ਉਲੰਘਣਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਨਾਫ਼ਾਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਰੋਜ਼ੀ-ਰੋਟੀ ਦਾ ਸੰਕਟ ਦੇਖਦਿਆਂ ਲੋਕ ਪੁਰਾਣੇ ਤਰੀਕਿਆਂ ਵੱਲ ਮੁੜ ਰਹੇ ਹਨ। ਜਵਾਹਰ ਨਗਰ ਕੈਂਪ ’ਚ 50 ਸਾਲਾਂ ਤੋਂ ਚਾਹ ਦਾ ਠੇਲਾ ਲਾਉਣ ਵਾਲੇ ਗੁਪਤਾ ਟੀ-ਸਟਾਲ ਦੇ ਮਾਲਕ ਨੇ ਦੱਸਿਆ ਕਿ ਸਿਲੰਡਰ ਨਾ ਮਿਲਣ ਕਾਰਨ ਉਨ੍ਹਾਂ ਨੇ ਮੁੜ ਕੈਰੋਸੀਨ (ਮਿੱਟੀ ਦਾ ਤੇਲ) ਵਰਤ ਕੇ ਸਟੋਵ ’ਤੇ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਤਨਾਮ ਸੰਧੂ ਨੇ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਕੀਤਾ ਸਵਾਗਤ, ਜਾਣੋ ਕੀ ਬੋਲੇ
NEXT STORY