ਜਲੰਧਰ (ਵਰੁਣ)-ਜਲੰਧਰ ਸ਼ਹਿਰ ਦੇ ਮਿਸ਼ਨ ਕੰਪਾਊਂਡ ’ਚ ਸਥਿਤ 135 ਸਾਲ ਪੁਰਾਣੇ ਗੋਲਕਨਾਥ ਮੈਮੋਰੀਅਲ ਚਰਚ, ਜੋਕਿ ਇਤਿਹਾਸਕ ਇਮਾਰਤਾਂ ’ਚ ਸ਼ਾਮਲ ਹੈ, ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਇਤਿਹਾਸਕ ਟਰੱਸਟ ਦੀ ਰਜਿਸਟਰੀ 2 ਦਿਨਾਂ ਬਾਅਦ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਜਦੋਂ ਟਰੱਸਟ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੂਚਿਤ ਕੀਤਾ ਗਿਆ ਤੇ ਬਾਅਦ ’ਚ ਸੀ. ਪੀ. ਨੂੰ ਵੀ ਸ਼ਿਕਾਇਤ ਕੀਤੀ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਯੂਨਾਈਟਿਡ ਚਰਚ ਆਫ਼ ਨਾਰਥ ਇੰਡੀਆ ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਜਾਂਚ ਕਰਵਾਈ। ਪਤਾ ਲੱਗਾ ਕਿ ਈਸਾ ਨਗਰ ਲੁਧਿਆਣਾ ਦੇ ਜੌਰਡਨ ਮਸੀਹ ਨੇ 5 ਕਰੋੜ ਰੁਪਏ ਦਾ ਬਿਆਨਾ ਦੇ ਕੇ ਲਾਡੋਵਾਲੀ ਰੋਡ ਦੇ ਰਹਿਣ ਵਾਲੇ ਬਾਬਾ ਦਾਸ ਨੂੰ 24 ਕਨਾਲ ਤੋਂ ਵੱਧ ਦੀ ਚਰਚ ਦੀ ਪ੍ਰਾਪਰਟੀ ਦਾ ਸੌਦਾ ਕੀਤਾ ਸੀ। ਫਰਦ ’ਤੇ ਚਰਚ ਦਾ ਖਸਰਾ ਨੰਬਰ ਵੀ ਸੀ, ਜਦਕਿ ਟਰੱਸਟ ਕੋਲ 5 ਕਰੋੜ ਰੁਪਏ ਦੀ ਬਿਆਨਾ ਰਾਸ਼ੀ ਦੀ ਸਟੇਟਮੈਂਟ ਵੀ ਆ ਗਈ ਸੀ।
ਇਹ ਵੀ ਪੜ੍ਹੋ- ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ
ਇਹ ਵੀ ਖ਼ੁਲਾਸਾ ਹੋਇਆ ਸੀ ਕਿ ਚਰਚ ਨੂੰ ਵੇਚਣ ਲਈ ਯੂਨਾਈਟਿਡ ਚਰਚ ਆਫ਼ ਨਾਰਥ ਇੰਡੀਆ ਦੇ ਨਾਂ ’ਤੇ ਫਰਜ਼ੀ ਟਰੱਸਟ ਵੀ ਬਣਾਇਆ ਗਿਆ ਸੀ। ਬੀਤੇ ਸ਼ੁੱਕਰਵਾਰ ਨੂੰ ਇਹ ਖ਼ਬਰ ਸ਼ਰਧਾਲੂਆਂ ’ਚ ਫੈਲ ਗਈ, ਜਿਸ ਤੋਂ ਬਾਅਦ ਉਥੇ ਭਾਰੀ ਹੰਗਾਮਾ ਹੋ ਗਿਆ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਅਗਰਵਾਲ ਨੂੰ ਦਿੱਤੀ ਗਈ। ਤਹਿਸੀਲਦਾਰ-1 ਮਨਿੰਦਰ ਸਿੰਘ ਨੇ ਵੀ ਕਾਹਲੀ ਨਾਲ ਰਜਿਸਟਰੀ ਰੁਕਵਾ ਦਿੱਤੀ।
ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਧੋਖਾਧੜੀ ਦੀ ਕੋਸ਼ਿਸ਼ ’ਚ ਸ਼ਾਮਲ ਨਟਵਰਲਾਲ ਜੌਰਡਨ ਮਸੀਹ ਵਾਸੀ ਈਸਾ ਨਗਰ, ਲੁਧਿਆਣਾ ਤੇ ਬਾਬਾ ਦਾਸ ਵਾਸੀ ਲਾਡੋਵਾਲੀ ਰੋਡ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਜੌਰਡਨ ਮਸੀਹ ਤੇ ਬਾਬਾ ਦਾਸ ਖਿਲਾਫ ਥਾਣਾ ਨਵੀਂ ਬਾਰਾਂਦਰੀ ’ਚ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਕਮਲਜੀਤ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕਮਜ਼ੋਰ ਮਾਨਸੂਨ ਕਾਰਨ ਵਧੀ ਚਿੰਤਾ, ਪੰਜਾਬ ਦੇ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 50 ਫ਼ੀਸਦੀ ਤੱਕ ਖਾਲੀ
NEXT STORY