ਚੰਡੀਗੜ੍ਹ (ਸੰਦੀਪ)-ਸਥਾਨਕ ਨਿਵਾਸੀ ਇਕ ਲੜਕੀ ਦੀ ਸ਼ਿਕਾਇਤ 'ਤੇ ਸੈਕਟਰ-3 ਥਾਣਾ ਪੁਲਸ ਨੇ ਹਰਿਆਣਾ ਸਥਿਤ ਲਾੜਵਾ ਦੇ ਰਹਿਣ ਵਾਲੇ ਅਭਿਮਨਿਊ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਹਾਈ ਕੋਰਟ 'ਚ ਜੂਨੀਅਰ ਵਕੀਲ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੀੜਤਾ ਤੇ ਅਭਿਮਨਿਊ 'ਚ ਜਾਣ-ਪਛਾਣ ਹੈ। ਲੜਕੀ ਬੈਂਕ 'ਚ ਕਰਮਚਾਰੀ ਹੈ ਤੇ ਕੁਝ ਦਿਨ ਪਹਿਲਾਂ ਹੀ ਦੋਵਾਂ 'ਚ ਕਿਸੇ ਗੱਲ ਤੋਂ ਗਿਲਾ-ਸ਼ਿਕਵਾ ਹੋ ਗਿਆ ਤੇ ਇਸ ਤੋਂ ਬਾਅਦ ਲੜਕੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ।
ਅਭਿਮਨਿਊ ਨੇ ਕਈ ਵਾਰ ਉਸ ਨਾਲ ਫੋਨ 'ਤੇ ਗੱਲ ਕਰਕੇ ਗਿਲਾ-ਸ਼ਿਕਵਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਇਸ 'ਤੇ ਉਹ ਉਸ ਨਾਲ ਗੱਲ ਕਰਨ ਲਈ ਬੁੱਧਵਾਰ ਸ਼ਾਮ ਨੂੰ ਸੈਕਟਰ-8 ਦੀ ਮਾਰਕੀਟ 'ਚ ਗਿਆ। ਅਭਿਮਨਿਊ ਨੇ ਉਸ ਨਾਲ ਉਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਉਸਨੂੰ ਰੋਕ ਕੇ ਫੜ ਲਿਆ। ਲੜਕੀ ਨੇ ਤੰਗ ਆ ਕੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਕਿ ਅਭਿਮਨਿਊ ਨੇ ਉਸ ਨਾਲ ਛੇੜਛਾੜ ਕੀਤੀ ਹੈ।
ਸਿੱਖਿਆ ਵਿਭਾਗ ਦੀ ਸੀ. ਬੀ. ਐੱਸ. ਈ. ਤੇ ਆਈ. ਸੀ. ਆਈ. ਸਕੂਲਾਂ 'ਤੇ ਰਹੇਗੀ ਤਿੱਖੀ ਨਜ਼ਰ
NEXT STORY