ਜਲੰਧਰ (ਜ. ਬ.) : ਅਰਬਨ ਅਸਟੇਟ ਫੇਸ-2 ’ਚ ਸਥਿਤ ਹੋਟਲ ਮੋਤੀ ਮਹਿਲ ਡੀਲਕਸ ਵਿਚ ਸਥਿਤ ਫਨ ਫੈਕਟਰੀ ਵਿਚ ਬੱਚਿਆਂ ਦੀ ਪਾਰਟੀ ’ਚ ਹੋਟਲ ਮੈਨੇਜਮੈਂਟ ਦੀ ਲਾਪ੍ਰਵਾਹੀ ਕਾਰਨ ਬੱਚੇ ਨੂੰ 40 ਮਿੰਟ ਗਰਮੀ ’ਚ ਬਾਥਰੂਮ ਦੇ ਅੰਦਰ ਕੈਦ ਹੋ ਕੇ ਰਹਿਣਾ ਪਿਆ। ਕਾਫੀ ਸਮੇਂ ਤੱਕ ਜਦੋਂ ਬੱਚਾ ਨਾ ਮਿਲਿਆ ਤਾਂ ਮਾਪਿਆਂ ਨੇ ਉਸਦੀ ਭਾਲ ਸ਼ੁਰੂ ਕੀਤੀ। ਬਾਥਰੂਮ ਚੈੱਕ ਕਰਨ ’ਤੇ ਬੱਚਾ ਤਾਂ ਮਿਲ ਗਿਆ ਪਰ ਉਸਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਪਸੀਨੇ ’ਚ ਭਿੱਜਿਆ ਬੱਚਾ ਡਿਪ੍ਰੈਸ਼ਨ ਵਿਚ ਜਾ ਚੁੱਕਾ ਸੀ। ਮਾਪੇ ਬੱਚੇ ਨੂੰ ਵਾਪਸ ਘਰ ਲੈ ਆਏ ਪਰ ਬੱਚੇ ਦੇ ਪਿਤਾ ਨੇ ਦੁਪਹਿਰ ਦੇ ਸਮੇਂ ਹੋਟਲ ਵਿਚ ਆ ਕੇ ਬਾਥਰੂਮ ਛੱਡ ਕੇ ਗਾਇਬ ਹੋਏ ਹੋਟਲ ਕਰਮਚਾਰੀ ਬਾਰੇ ਜਾਣਕਾਰੀ ਮੰਗੀ ਤਾਂ ਮੈਨੇਜਮੈਂਟ ਨੇ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਸ਼ਿਕਾਇਤ ਮਿਲਣ ’ਤੇ ਪੁਲਸ ਨੇ ਹੋਟਲ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਦਿੰਦਿਆਂ ਨਿਊ ਦਿਓਲ ਨਗਰ ਨਿਵਾਸੀ ਦੀਪਕ ਨੇ ਦੱਸਿਆ ਕਿ ਬੁੱਧਵਾਰ ਰਾਤੀਂ ਉਹ ਹੋਰਨਾਂ ਪਰਿਵਾਰਾਂ ਨਾਲ ਅਰਬਨ ਅਸਟੇਟ ਫੇਸ-2 ’ਚ ਸਥਿਤ ਹੋਟਲ ਮੋਤੀ ਮਹਿਲ ਡੀਲਕਸ ਵਿਚ ਆਏ ਸਨ। ਉਹ ਹੇਠਾਂ ਬੈਠ ਕੇ ਖਾਣਾ ਖਾ ਰਹੇ ਸਨ ਅਤੇ ਹੋਟਲ ਵਿਚ ਹੀ ਸਥਿਤ ਬੱਚਿਆਂ ਲਈ ਬਣਾਏ ਗਏ ਫਨ ਫੈਕਟਰੀ ਵਿਚ ਬੱਚਿਆਂ ਦੀ ਪਾਰਟੀ ਦਾ ਆਯੋਜਨ ਕਰਵਾਇਆ ਗਿਆ ਸੀ। ਇਸੇ ਵਿਚਕਾਰ ਉਨ੍ਹਾਂ ਦੇ 4 ਸਾਲ ਦੇ ਬੱਚੇ ਨੇ ਬਾਥਰੂਮ ਜਾਣਾ ਸੀ। ਹੋਟਲ ਦਾ ਇਕ ਕਰਮਚਾਰੀ ਬੱਚੇ ਨੂੰ ਬਾਥਰੂਮ ਛੱਡ ਕੇ ਖੁਦ ਵਾਪਸ ਆ ਗਿਆ ਅਤੇ ਉਸਨੂੰ ਲੈਣ ਹੀ ਨਹੀਂ ਗਿਆ। ਦੀਪਕ ਨੇ ਕਿਹਾ ਕਿ ਜਦੋਂ ਉਹ ਬੱਚੇ ਨੂੰ ਦੇਖਣ ਉੱਪਰ ਆਏ ਤਾਂ ਬੱਚਾ ਨਾ ਮਿਲਿਆ।
ਇਹ ਵੀ ਪੜ੍ਹੋ : ਦੇਰ ਰਾਤ ਚੱਲੀ ਹਨ੍ਹੇਰੀ ਨੇ ਹਿਲਾਈਆਂ ਪਾਵਰਕਾਮ ਦੀਆਂ ਚੂਲਾਂ, ਕਰੋੜਾਂ ਦਾ ਹੋਇਆ ਨੁਕਸਾਨ
ਹੋਟਲ ਮੈਨੇਜਮੈਂਟ ਵੀ ਸਹੀ ਜਵਾਬ ਨਹੀਂ ਦੇ ਸਕੀ ਪਰ ਲੱਭਦੇ ਹੋਏ ਉਹ ਬਾਥਰੂਮ ਤੱਕ ਪਹੁੰਚੇ ਤਾਂ ਉਨ੍ਹਾਂ ਦਾ ਬੱਚਾ ਅੰਦਰ ਕੈਦ ਹੋਇਆ ਪਿਆ ਸੀ। 40 ਮਿੰਟ ਬੱਚਾ ਬਾਥਰੂਮ ਵਿਚ ਬੰਦ ਰਿਹਾ। ਉਸਦਾ ਰੋ-ਰੋ ਕੇ ਬੁਰਾ ਹਾਲ ਸੀ। ਜਦੋਂ ਕਿ ਉਹ ਕਾਫੀ ਸਹਿਮ ਗਿਆ ਸੀ ਅਤੇ ਡਿਪ੍ਰੈਸ਼ਨ ਵਿਚ ਚਲਾ ਗਿਆ ਸੀ, ਜਿਸ ਕਾਰਨ ਰਾਤ ਨੂੰ ਬੱਚੇ ਨੂੰ ਘਰ ਲਿਜਾਣਾ ਹੀ ਸਹੀ ਸਮਝਿਆ। ਦੀਪਕ ਜਦੋਂ ਹੋਟਲ ਵਿਚ ਸ਼ਿਕਾਇਤ ਲੈ ਕੇ ਪੁੱਜਾ ਤਾਂ ਮੈਨੇਜਮੈਂਟ ਨੇ ਕਿਹਾ ਕਿ ਜਿਸ ਜਗ੍ਹਾ ’ਤੇ ਬੱਚਿਆਂ ਦੀ ਪਾਰਟੀ ਸੀ, ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖਰਾਬ ਹਨ। ਕਦੀ ਉਹ ਕੈਮਰੇ ਖਰਾਬ ਹੋਣ ਦੀ ਗੱਲ ਕਰ ਰਹੇ ਸਨ ਤਾਂ ਕਦੀ ਕਹਿੰਦੇ ਸਨ ਕਿ ਉਨ੍ਹਾਂ ਦਾ ਡੀ. ਵੀ. ਆਰ. ਖਰਾਬ ਹੈ। ਦੀਪਕ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਆਪਣੀ ਲਾਪ੍ਰਵਾਹੀ ਲੁਕਾਉਣ ਲਈ ਝੂਠ ਬੋਲ ਰਹੀ ਸੀ। ਉਨ੍ਹਾਂ ਦੋਸ਼ ਲਾਏ ਕਿ ਮੈਨੇਜਮੈਂਟ ਨੇ ਉਸ ਸਮੇਂ ਦੀ ਵੀਡੀਓ ਡਿਲੀਟ ਕਰ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਜਦੋਂ ਥਾਣਾ ਨੰਬਰ 7 ਵਿਚ ਪੁਲਸ ਨੂੰ ਸੂਚਨਾ ਦਿੱਤੀ ਤਾਂ ਮੌਕੇ ’ਤੇ ਪਹੁੰਚ ਕੇ ਪੁਲਸ ਨੇ ਦੀਪਕ ਦੀ ਸ਼ਿਕਾਇਤ ਲਈ ਅਤੇ ਡੀ. ਵੀ. ਆਰ. ਨੂੰ ਵੀ ਕਬਜ਼ੇ ਵਿਚ ਲੈ ਲਿਆ। ਥਾਣਾ ਨੰਬਰ 7 ਦੇ ਇੰਚਾਰਜ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਝੋਨੇ ਦੀ ਬਿਜਾਈ ਤੋਂ ਪਹਿਲਾਂ ਜ਼ਰੂਰ ਜਾਣ ਲਓ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵਿਜੀਲੈਂਸ ਬਿਊਰੋ ਵੱਲੋਂ ਆਬਕਾਰੀ ਅਧਿਕਾਰੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ 'ਤੇ ਮਾਮਲਾ ਦਰਜ
NEXT STORY