ਲੁਧਿਆਣਾ (ਬਸਰਾ) : ਦੇਰ ਰਾਤ ਚੱਲੀ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਜਿੱਥੇ ਆਮ ਲੋਕਾਂ ਨੂੰ ਤਪਿਸ਼ ਤੋਂ ਰਾਹਤ ਮਹਿਸੂਸ ਹੋਈ, ਉੱਥੇ ਪੀ. ਐੱਸ. ਪੀ. ਸੀ. ਐੱਲ. ਲਈ ਹਨੇਰੀ ਕਿਸੇ ਆਫਤ ਤੋਂ ਘੱਟ ਨਹੀਂ ਰਹੀ। ਬੀਤੀ ਰਾਤ ਚੱਲੀ ਤੇਜ਼ ਹਨੇਰੀ ਦੀ ਰਫਤਾਰ ਦੀ ਗੱਲ ਕਰੀਏ ਤਾਂ ਇਸ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹੀ। ਰਾਤ 1 ਵਜੇ ਤੋਂ 3 ਵਜੇ ਤੱਕ ਹਨੇਰੀ ਨੇ ਆਪਣਾ ਖੂਬ ਜ਼ੋਰ ਦਿਖਾਇਆ, ਜਿਸ ਕਾਰਨ ਲੁਧਿਆਣਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਵੱਡੀ ਗਿਣਤੀ ’ਚ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਨੁਕਸਾਨੇ ਗਏ। ਇਸ ਸਬੰਧੀ ਜਦੋਂ ਚੀਫ ਇੰਜੀਨੀਅਰ ਲੁਧਿਆਣਾ ਰਮਨ ਵਸ਼ਿਸ਼ਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤੇਜ਼ ਹਨ੍ਹੇਰੀ ਨੇ ਪਾਵਰਕਾਮ ਦਾ ਕਾਫੀ ਨੁਕਸਾਨ ਕੀਤਾ ਹੈ। ਦੇਰ ਰਾਤ ਹਨ੍ਹੇਰੀ ਰੁਕਣ ਤੋਂ ਬਾਅਦ ਰਾਤ ਸਮੇਂ ਡਿਊਟੀ ’ਤੇ ਤਾਇਨਾਤ ਸਾਰਾ ਹੀ ਸਟਾਫ਼ ਯੁੱਧ ਪੱਧਰ ’ਤੇ ਕੰਮ ’ਤੇ ਲੱਗ ਗਿਆ। ਸ਼ਹਿਰ ਦੀ ਬਿਜਲੀ ਵਿਵਸਥਾ ਨੂੰ ਦਰੁਸਤ ਕਰਨ ਲਈ ਤੜਕੇ ਬਾਕੀ ਸਟਾਫ ਵੀ ਕੰਮ ਉੱਪਰ ਲਗਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਪਾਵਰਕਾਮ ਦੇ 719 ਦੇ ਕਰੀਬ ਸੀਮੈਂਟ ਵਾਲੇ ਖੰਭੇ ਜ਼ਮੀਨ ਤੋਂ ਹੀ ਪੁੱਟੇ ਗਏ ਅਤੇ ਕਈ ਟੁੱਟ ਕੇ ਡਿੱਗ ਪਏ।
ਇਸੇ ਤਰ੍ਹਾਂ 134 ਟ੍ਰਾਂਸਫਾਰਮਰ ਅਤੇ 2445 ਕੇ. ਐੱਮ. ਏ. ਸੀ./ਐੱਸ. ਆਰ. ਕੇਬਲ ਦਾ ਨੁਕਸਾਨ ਹੋਇਆ। ਇਸ ਤਰ੍ਹਾਂ ਪਾਵਰਕਾਮ ਦਾ 1.8 ਕਰੋੜ ਤੋਂ ਵੱਧ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਨੂੰ ਲੈ ਕੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵੱਡਾ ਬਿਆਨ, ਸਾਂਝੀ ਕੀਤੀ ਅਹਿਮ ਜਾਣਕਾਰੀ
ਸਰਕਲ ਵਾਈਜ਼ ਹੋਏ ਨੁਕਸਾਨ ਦਾ ਵੇਰਵਾ
ਕੇਂਦਰੀ ਜ਼ੋਨ ਦੇ ਪੂਰਬੀ/ਸੀ. ਐੱਮ. ਸੀ. ਸਰਕਲ ਵਿਚ 1 ਟ੍ਰਾਂਸਫਾਰਮਰ ਨੁਕਸਾਨਿਆਂ ਗਿਆ, ਜਿਸ ਦੀ ਲਾਗਤ 3.09 ਲੱਖ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਪੂਰਬੀ ਫੋਕਲ ਪੁਆਇੰਟ ਸਰਕਲ ’ਚ 2 ਟ੍ਰਾਂਸਫਾਰਮਰ ਅਤੇ 2 ਖੰਬੇ ਜਿਨ੍ਹਾਂ ਦੀ ਲਾਗਤ 5.10 ਲੱਖ, ਪੂਰਬੀ ਸੁੰਦਰ ਨਗਰ ਸਰਕਲ ’ਚ 5 ਟ੍ਰਾਂਸਫਾਰਮਰ ਅਤੇ 17 ਖੰਭੇ ਜਿਨ੍ਹਾਂ ਦੀ ਲਾਗਤ 9.25 ਲੱਖ ਹੈ। ਇਸੇ ਤਰ੍ਹਾਂ ਪੂਰਬੀ ਸਰਕਲ ’ਚ 17.44 ਲੱਖ ਦਾ ਨੁਕਸਾਨ ਹੋਇਆ। ਪੱਛਮੀ ਅਗਰ ਨਗਰ ਸਰਕਲ ’ਚ 2 ਟ੍ਰਾਂਸਫਾਰਮਰ ਅਤੇ 4 ਖੰਭੇ, ਜਿਨ੍ਹਾਂ ਦੀ ਲਾਗਤ 2.52 ਲੱਖ, ਪੱਛਮੀ ਸਿਟੀ ਸਰਕਲ ’ਚ 1 ਟ੍ਰਾਂਸਫਾਰਮਰ ਅਤੇ 4 ਖੰਭੇ ਜਿਨ੍ਹਾਂ ਦੀ ਲਾਗਤ 3.25 ਲੱਖ, ਪੱਛਮੀ ਅਸਟੇਟ ਸਰਕਲ ’ਚ 60 ਖੰਭੇ ਅਤੇ 1.68 ਕੇ. ਐੱਮ. ਕੇਬਲ ਨੁਕਸਾਨੀ ਗਈ, ਜਿਸ ਦੀ ਲਾਗਤ 5.52 ਲੱਖ ਰਹੀ।
ਇਹ ਵੀ ਪੜ੍ਹੋ : ਗੁਰਦਾਸਪੁਰ ਸਿਵਲ ਹਸਪਤਾਲ ’ਚ ਔਰਤ ਨੇ 9ਵੇਂ ਬੱਚੇ ਨੂੰ ਦਿੱਤਾ ਜਨਮ, 20 ਸਾਲ ਦੀ ਹੈ ਵੱਡੀ ਕੁੜੀ
ਇਸੇ ਤਰ੍ਹਾਂ ਪੱਛਮੀ ਜਨਤਾ ਨਗਰ ਸਰਕਲ ’ਚ 1 ਟ੍ਰਾਂਸਫਾਰਮਰ, ਜਿਸ ਦੀ ਲਾਗਤ 3.09 ਲੱਖ, ਪੱਛਮੀ ਮਾਡਲ ਟਾਊਨ ਸਰਕਲ ’ਚ 5 ਟ੍ਰਾਂਸਫਾਰਮਰ ਅਤੇ 1 ਖੰਭਾ, ਜਿਸ ਦੀ ਲਾਗਤ 14 ਲੱਖ ਰਹੀ। ਇਸੇ ਤਰ੍ਹਾਂ ਸੁਭੁਰਬਨ ਦੇ ਲਲਤੋਂ, ਅੱਡਾ ਦਾਖਾ, ਜਗਰਾਓਂ, ਰਾਏਕੋਟ ਅਤੇ ਅਹਿਮਦਗੜ੍ਹ ਸਰਕਾਲ ’ਚ 32 ਟ੍ਰਾਂਸਫਾਰਮਰ ਅਤੇ 330 ਖੰਭੇ, ਜਿਨ੍ਹਾਂ ਦੀ ਲਾਗਤ 29.02 ਲੱਖ ਦਾ ਨੁਕਸਾਨ ਹੋਇਆ। ਇਸੇ ਤਰ੍ਹਾਂ ਖੰਨਾ, ਦੋਰਾਹਾ, ਐੱਮ. ਜੀ. ਜੀ., ਅਮਲੋਹ ਅਤੇ ਸਰਹਿੰਦ ਸਰਕਲ ’ਚ 85 ਟਰਾਂਸਫਾਰਮਰ ਅਤੇ 301 ਖੰਭੇ ਨੁਕਸਾਨੇ ਗਏ, ਜਿਨ੍ਹਾਂ ਦੀ ਲਾਗਤ 20.04 ਲੱਖ ਸੀ। ਇਸੇ ਤਰ੍ਹਾਂ ਪਾਵਰਕਾਮ ਲਈ ਮੁਸੀਬਤ ਬਣ ਕੇ ਆਈ ਹਨੇਰੀ ਨੇ ਕਾਫੀ ਨੁਕਸਾਨ ਕੀਤਾ। ਚੀਫ ਇੰਜੀਨੀਅਰ ਲੁਧਿਆਣਾ ਮੁਤਾਬਿਕ 12 ਵਜੇ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਦੀ ਬਿਜਲੀ ਸਪਲਾਈ ਦਰੁਸਤ ਕਰ ਦਿੱਤੀ ਗਈ ਸੀ। ਹਨੇਰੀ ਦਾ ਸਮਾਂ ਰਾਤ ਦਾ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।\
ਇਹ ਵੀ ਪੜ੍ਹੋ : ਝੋਨੇ ਦੀ ਬਿਜਾਈ ਤੋਂ ਪਹਿਲਾਂ ਜ਼ਰੂਰ ਜਾਣ ਲਓ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਬਲੈਕਮੇਲ ਕਰਕੇ ਔਰਤ ਨੂੰ ਲੈ ਗਿਆ ਨਾਲ, ਦੋ ਸਾਲ ਬਾਅਦ ਪਰਤੀ ਨੇ ਕੀਤੀ ਖ਼ੁਦਕੁਸ਼ੀ
NEXT STORY