ਲੁਧਿਆਣਾ (ਵੈੱਬ ਡੈਸਕ/ਵਿਜੇ): ਲੁਧਿਆਣਾ ਵਿਚ Instagram Influencer ਕਾਰਤਿਕ ਬਗੱਨ ਦੇ ਕਤਲਕਾਂਡ ਦੇ ਤਾਰ ਗੈਂਗਵਾਰ ਨਾਲ ਜੁੜ ਰਹੇ ਹਨ। ਇਸ ਕਤਲ ਦੀ ਜ਼ਿੰਮੇਵਾਰੀ ਗੋਪੀ ਘਣਸ਼ਿਆਮਪੁਰ ਗਰੁੱਪ ਨੇ ਲੈ ਲਈ ਹੈ। ਇਸ ਸਬੰਧੀ ਇਕ ਇੰਸਟਾਗ੍ਰਾਮ ਸਟੋਰੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਬਾਰੇ ਪੁਲਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਤੇ ਮਾਮਲਾ ਜਾਂਚ ਅਧੀਨ ਹੈ। 'ਜਗ ਬਾਣੀ' ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸੋਮਵਾਰ ਨੂੰ ਵੀ ਛੁੱਟੀ ਦਾ ਐਲਾਨ!
ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਮੁਤਾਬਕ ਕਾਰਤਿਕ ਬਗੱਨ ਦੇ ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ, ਮੁਹੱਬਤ ਰੰਧਾਵਾ, ਅਮਰ ਖੱਪੇ, ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਵੱਲੋਂ ਲਈ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਾਰਤਿਕ ਉਨ੍ਹਾਂ ਦੇ ਭਰਾਵਾਂ ਨਾਲ ਰੰਜਿਸ਼ ਰੱਖਦਾ ਸੀ ਤੇ ਉਨ੍ਹਾਂ ਨੂੰ ਫ਼ੋਨ 'ਤੇ ਗਾਲ੍ਹਾ ਕੱਢਦਾ ਸੀ। ਦੂਜੇ ਪਾਸੇ ਕਾਰਤਿਕ ਬੱਗਨ (22) ਗੈਂਗਸਟਰ ਵਿਸ਼ਾਲ ਗਿੱਲ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗੈਂਗਵਾਰ! ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਇੱਥੇ ਦੱਸ ਦਈਏ ਕਿ ਸ਼ਨੀਵਾਰ ਰਾਤ ਨੂੰ ਸੁੰਦਰ ਨਗਰ ਵਿਚ ਕਾਰਤਿਕ ਬਗੱਨ ਅਤੇ ਉਸ ਦੇ ਸਾਥੀ ਮੋਹਨ ਕਨੋਜੀਆ ਦੇ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਸਨ। ਇਸ ਦੌਰਾਨ ਕਾਰਰਤਿਕ ਬਗੱਨ ਦੀ ਮੌਤ ਹੋ ਗਈ ਤੇ ਮੋਹਨ ਕਨੋਜੀਆ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਤੋਂ ਮਿਲੀ ਮੰਦਭਾਗੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ
NEXT STORY