ਫਾਜ਼ਿਲਕਾ : ਫਾਜ਼ਿਲਕਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਹਿਰ ਦੀ ਪਟੜੀ ਟੁੱਟਣ ਕਾਰਨ ਇਕ ਪੱਤਰਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਪਿੰਡ ਘੁਬਾਇਆ ਦੇ ਨੇੜੇ ਨਹਿਰ 'ਚ ਪਾੜ ਪੈਣ ਕਾਰਨ ਪਾਣੀ ਫ਼ਸਲਾਂ 'ਚ ਭਰ ਗਿਆ। ਪਤਾ ਲੱਗਣ 'ਤੇ ਇਕ ਨਿੱਜੀ ਚੈਨਲ ਦਾ ਪੱਤਰਕਾਰ ਇਸ ਦੀ ਕਵਰੇਜ ਕਰਨ ਲਈ ਮੌਕੇ 'ਤੇ ਪਹੁੰਚਿਆ। ਕਵਰੇਜ ਕਰਦੇ ਸਮੇਂ ਅਚਾਨਕ ਨਹਿਰ ਦੀ ਪਟੜੀ ਜ਼ਮੀਨ 'ਚ ਧੱਸ ਗਈ ਅਤੇ ਉੱਪਰ ਕਵਰੇਜ ਕਰ ਰਿਹਾ ਪੱਤਰਕਾਰ ਮੂੰਹ ਦੇ ਬਲ ਹੇਠਾਂ ਡਿੱਗਿਆ ਅਤੇ ਮਿੱਟੀ ਹੇਠਾਂ ਦੱਬ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਡੇਂਗੂ ਦਾ ਕਹਿਰ ਸ਼ੁਰੂ, 50 ਦੇ ਕਰੀਬ ਮਰੀਜ਼ਾਂ ਦੀ ਪੁਸ਼ਟੀ
ਉਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪੱਤਰਕਾਰ ਦੇ ਭਰਾ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਘੁਬਾਇਆ ਨੇੜੇ ਜਦੋਂ ਉਸ ਦਾ ਭਰਾ ਟੁੱਟੀ ਨਹਿਰ ਦੀ ਖ਼ਬਰ ਕਵਰ ਕਰ ਰਿਹਾ ਸੀ ਤਾਂ ਅਚਾਨਕ ਨਹਿਰ ਦੀ ਪਟੜੀ ਜ਼ਮੀਨ 'ਚ ਧੱਸਣ ਕਾਰਨ ਉਹ ਹੇਠਾਂ ਦੱਬ ਗਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਦਸਤਾਵੇਜ਼ਾਂ ਸਬੰਧੀ ਹੁਣ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ
ਲੋਕਾਂ ਨੇ ਉਸ ਨੂੰ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ ਤਾਂ ਉਹ ਬੇਹੋਸ਼ ਹੋ ਚੁੱਕਾ ਸੀ। ਸਾਹ ਚੱਲਦੇ ਦੇਖ ਲੋਕ ਉਸ ਨੂੰ ਨੇੜਲੇ ਹਸਪਤਾਲ ਲੈ ਗਏ। ਇੱਥੇ ਪਹਿਲਾਂ ਉਸ ਦੀ ਹਾਲਤ ਗੰਭੀਰ ਦੱਸੀ ਗਈ ਅਤੇ ਫਿਰ ਦੱਸਿਆ ਗਿਆ ਕਿ ਪੱਤਰਕਾਰ ਦੀ ਹਾਲਤ 'ਚ ਸੁਧਾਰ ਹੋਇਆ ਹੈ ਅਤੇ ਉਸ ਨੂੰ ਹੋਸ਼ ਆ ਗਿਆ ਹੈ। ਪੱਤਰਕਾਰ ਨਾਲ ਹੋਏ ਹਾਦਸੇ 'ਚ ਕਿਸੇ ਵੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ, ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਓ ਦੀ ਮੌਤ ਮਗਰੋਂ ਮਾਂ ਦਾ ਸਹਾਰਾ ਬਣਨ ਵਿਦੇਸ਼ ਜਾਣਾ ਚਾਹੁੰਦੀ ਸੀ ਧੀ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼
NEXT STORY