ਤਰਨਤਾਰਨ (ਰਮਨ ਚਾਵਲਾ) : ਘਰ ’ਚ ਕਲੇਸ਼ ਦੇ ਚਲਦਿਆਂ ਇਕ ਵਿਅਕਤੀ ਵੱਲੋਂ ਪੈਲੇਸ ’ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਪਤਨੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਦੀਪ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਬੱਚਡੇ ਨੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ 18 ਨਵੰਬਰ ਦੀ ਦੁਪਹਿਰ 2 ਵਜੇ ਉਸ ਦੀ ਭੈਣ ਬਲਬੀਰ ਕੌਰ ਪਤਨੀ ਸ਼ਮੀਰ ਸਿੰਘ ਵਾਸੀ ਮਾਸਟਰ ਕਾਲੋਨੀ ਤਰਨਤਾਰਨ ਨੂੰ ਪਰਮਜੀਤ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਮਾਸਟਰ ਕਾਲੋਨੀ ਤਰਨਤਾਰਨ ਦਾ ਫੋਨ ਆਇਆ ਕਿ ਉਸ ਦੇ ਜੇਠ ਸਤਨਾਮ ਸਿੰਘ ਪੁੱਤਰ ਸ਼ਮੀਰ ਸਿੰਘ ਵਾਸੀ ਮਾਸਟਰ ਕਾਲੋਨੀ ਤਰਨਤਾਰਨ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਜੇ. ਐੱਸ. ਰਿਜੋਰਟ ਪੈਲੇਸ ਨਜ਼ਦੀਕ ਕੱਕਾ ਕੰਡਿਆਲਾ ਫਾਟਕ ’ਚ ਵਿਆਹ ਗਏ ਹਨ ਅਤੇ ਆਪਸ ਵਿਚ ਝਗੜਾ ਕਰ ਰਹੇ ਹਨ।
ਇਹ ਵੀ ਪੜ੍ਹੋ : ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਲਈ ਗਰਾਊਂਡ ਜ਼ੀਰੋ 'ਤੇ ਪੁੱਜੀ ਕੇਂਦਰ ਵੱਲੋਂ ਭੇਜੀ ਟੀਮ
ਇਸ ਸੂਚਨਾ ਤੋਂ ਬਾਅਦ ਉਹ ਜੇ. ਐੱਸ. ਪੈਲੇਸ ਜਾ ਪੁੱਜਾ ਤਾਂ ਵੇਖਿਆ ਕਿ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਆਪਸ ਵਿਚ ਝਗੜ ਰਹੇ ਸਨ ਅਤੇ ਉਸ ਦੇ ਭਣੇਵੇਂ ਸਤਨਾਮ ਸਿੰਘ ਨੇ ਆਪਣੀ ਜੇਬ ’ਚੋਂ ਸਲਫਾਸ ਦੀਆਂ ਗੋਲੀਆਂ ਮੂੰਹ ਵਿਚ ਪਾਉਂਦੇ ਹੋਏ ਚੱਬ ਲਈਆਂ। ਇਸ ਦੌਰਾਨ ਸਤਨਾਮ ਸਿੰਘ ਨੇ ਸਾਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਗੋਲੀਆਂ ਨੂੰ ਚੰਗੀ ਤਰ੍ਹਾਂ ਚੱਬ ਕੇ ਅੰਦਰ ਲੈ ਗਿਆ। ਇਸ ਦੌਰਾਨ ਉਸ ਦੀ ਖਰਾਬ ਹੋਈ ਤਬੀਅਤ ਨੂੰ ਵੇਖਦੇ ਹੋਏ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਪੀ. ਜੀ. ਆਈ. ਚੰਡੀਗਡ਼੍ਹ ਲਿਜਾਣ ਲਈ ਕਿਹਾ ਗਿਆ। ਹਾਲਤ ਜ਼ਿਆਦਾ ਵਿਗੜਦੀ ਵੇਖ ਉਹ ਸਤਨਾਮ ਸਿੰਘ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਲੈ ਆਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਗੁਰਦੀਪ ਸਿੰਘ ਦੇ ਬਿਆਨਾਂ ਹੇਠ ਮ੍ਰਿਤਕ ਸਤਨਾਮ ਸਿੰਘ ਦੀ ਪਤਨੀ ਗੁਰਮੀਤ ਕੌਰ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਨੇ ਹੋਟਲ ਦੇ ਕਮਰੇ ’ਚ ਫਾਹਾ ਲੈ ਕੇ ਕੀਤੀ ਖ਼ੁਦ.ਕੁਸ਼ੀ
NEXT STORY