ਚੰਡੀਗੜ੍ਹ (ਅਰਚਨਾ ਸੇਠੀ) : ਪੰਜਾਬ ਪਾਣੀ ਦੇ ਸੰਕਟ ਦੇ ਕੰਢੇ ’ਤੇ ਹੈ। ਕਿਸਾਨਾਂ ਵਲੋਂ ਖੇਤੀਬਾੜੀ ਲਈ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਸੁਕਾ ਰਹੀ ਹੈ। ਇਸ ਲਈ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਭਵਿੱਖ 'ਚ ਮੁਸ਼ਕਲਾਂ ਵੱਧਣ ਦੇ ਨਾਲ-ਨਾਲ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਸ਼ਹਿਰੀਕਰਨ, ਉਦਯੋਗ ਅਤੇ ਵੱਧਦੀ ਆਬਾਦੀ ਵੀ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਦਾ ਕਾਰਨ ਬਣ ਰਹੀ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ 115 ਜ਼ਿਆਦਾ ਪਾਣੀ ਦੀ ਵਰਤੋਂ ਵਾਲੇ ਬਲਾਕਾਂ ਦੇ 45.96 ਫ਼ੀਸਦੀ ਖੇਤਰ 'ਚ ਜ਼ਮੀਨ ਹੇਠਲਾ ਪਾਣੀ ਹੁਣ 15 ਮੀਟਰ ਤੋਂ ਹੇਠਾਂ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ : ਅੱਧੀ ਰਾਤੀਂ ਵਾਪਰਿਆ ਵੱਡਾ ਹਾਦਸਾ, ਸੁੱਤੇ ਪਏ ਲੋਕਾਂ ਦੇ ਕੰਬ ਗਏ ਦਿਲ
ਮੌਜੂਦਾ ਜ਼ਮੀਨ ਹੇਠਲੇ ਪਾਣੀ ਸਬੰਧੀ ਮੁਲਾਂਕਣ ਅਧਿਐਨ ਰਿਪੋਰਟ ਅਨੁਸਾਰ ਪੰਜਾਬ ਦੇ 75.16 ਫ਼ੀਸਦੀ ਖੇਤਰ ਦਾ ਬਹੁਤ ਜ਼ਿਆਦਾ ਘਾਣ ਹੋ ਗਿਆ ਹੈ ਤੇ 156.87 ਫ਼ੀਸਦੀ ਪਾਣੀ ਜ਼ਮੀਨ ’ਚੋਂ ਕੱਢਿਆ ਜਾ ਰਿਹਾ ਹੈ। ਪੰਜਾਬ ਦੇ ਲੁਧਿਆਣਾ ਦੇ 14, ਜਲੰਧਰ ਦੇ 12, ਅੰਮ੍ਰਿਤਸਰ ਦੇ 10, ਪਟਿਆਲਾ ਦੇ 9, ਸੰਗਰੂਰ ਦੇ 8, ਤਰਨਤਾਰਨ ਦੇ 8, ਗੁਰਦਾਸਪੁਰ ਦੇ 8, ਹੁਸ਼ਿਆਰਪੁਰ ਦੇ 6, ਕਪੂਰਥਲਾ ਦੇ 5, ਬਠਿੰਡਾ ਦੇ 5, ਮੋਗਾ ਦੇ 5, ਫਤਿਹਗੜ੍ਹ ਸਾਹਿਬ ਦੇ 5, ਫ਼ਿਰੋਜ਼ਪੁਰ ਦੇ 3, ਐੱਸ. ਬੀ. ਐੱਸ. ਨਗਰ ਦੇ 3, ਫ਼ਰੀਦਕੋਟ ਦੇ 3, ਬਰਨਾਲਾ ਦੇ 3, ਮਲੇਰਕੋਟਲਾ ਦੇ 2, ਮਾਨਸਾ ਦੇ 2, ਰੂਪਨਗਰ ਦੇ 2, ਫ਼ਾਜ਼ਿਲਕਾ ਦੇ 1 ਅਤੇ ਮੋਹਾਲੀ ਦੇ 1 ਬਲਾਕ 'ਚ ਖੇਤੀਬਾੜੀ ਲਈ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਸੂਬੇ ’ਚ ਪਾਣੀ ਦੀ ਸਥਿਤੀ ਅਜਿਹੀ ਹੈ ਕਿ ਕੁੱਝ ਇਲਾਕਿਆਂ ’ਚ ਲੋੜ ਤੋਂ ਵੱਧ ਪਾਣੀ ਹੈ ਅਤੇ ਕੁੱਝ ਇਲਾਕਿਆਂ 'ਚ ਘੱਟ ਪਾਣੀ ਹੈ। 14.50 ਲੱਖ ਤੋਂ ਵੱਧ ਟਿਊਬਵੈੱਲ ਜ਼ਮੀਨ ਹੇਠੋਂ ਪਾਣੀ ਕੱਢਣ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, ਪੂਰੇ ਸੂਬੇ 'ਚ ਜਾਰੀ ਹੋਇਆ ALERT
80 ਦੇ ਦਹਾਕੇ ’ਚ ਸਿਰਫ 53 ਬਲਾਕਾਂ ’ਚ ਵਰਤਿਆ ਜਾ ਰਿਹਾ ਸੀ ਜ਼ਿਆਦਾ ਪਾਣੀ
ਅੰਕੜੇ ਦੱਸਦੇ ਹਨ ਕਿ ਸਾਲ 1984 ਵਿਚ ਪੰਜਾਬ 'ਚ ਜ਼ਿਆਦਾ ਪਾਣੀ ਦੀ ਵਰਤੋਂ ਵਾਲੇ ਬਲਾਕਾਂ ਦੀ ਗਿਣਤੀ ਸਿਰਫ਼ 53 ਸੀ, ਜੋ ਸਾਲ 1999 'ਚ ਵੱਧ ਕੇ 73 ਹੋ ਗਈ। ਉਸ ਤੋਂ ਬਾਅਦ ਸਾਲ 2009 'ਚ ਇਨ੍ਹਾਂ ਬਲਾਕਾਂ ਦੀ ਗਿਣਤੀ 110, ਸਾਲ 2020 'ਚ 117 ਅਤੇ ਹੁਣ ਇਨ੍ਹਾਂ ਦੀ ਗਿਣਤੀ 115 ਤੱਕ ਪਹੁੰਚ ਗਈ ਹੈ। 80 ਦੇ ਦਹਾਕੇ 'ਚ ਪੰਜਾਬ ਵਿਚ ਰਾਖਵੇਂ ਬਲਾਕਾਂ ਦੀ ਗਿਣਤੀ 36 ਸੀ। 90 ਦੇ ਦਹਾਕੇ 'ਚ ਇਹ 38 ਹੋ ਗਈ। ਸਾਲ 2009 'ਚ ਇਨ੍ਹਾਂ ਦੀ ਗਿਣਤੀ 23 ਹੋ ਗਈ। ਸਾਲ 2020 'ਚ ਇਨ੍ਹਾਂ ਦੀ ਗਿਣਤੀ 17 ਸੀ, ਜਦੋਂ ਕਿ 2024 'ਚ ਰਾਖਵੇਂ ਬਲਾਕਾਂ ਦੀ ਸ਼੍ਰੇਣੀ ਵਿਚ 22 ਬਲਾਕ ਬਚੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ ਸਾਵਧਾਨ! ਆਉਣ ਵਾਲੇ ਦਿਨਾਂ 'ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਜਾਰੀ ਹੋਈ ਐਡਵਾਇਜ਼ਰੀ
NEXT STORY