ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗਠਜੋੜ ਦੀ ਵਕਾਲਤ ਨੇ ਪੰਜਾਬ ਦੀ ਸਿਆਸਤ ਨੂੰ ਇਕ ਵਾਰ ਫਿਰ ਮਘਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ, 2032 ਵੀ ਭੁੱਲ ਜਾਓ ਤੇ ਸ਼ਾਇਦ 2037 'ਚ ਕੁੱਝ ਸੰਭਾਵਨਾ ਬਣੇ। ਉਨ੍ਹਾਂ ਦਾ ਇਹ ਬਿਆਨ ਨਾ ਸਿਰਫ ਧਮਾਕੇਦਾਰ ਹੈ, ਸਗੋਂ ਦੋ ਦਹਾਕਿਆਂ ਦਾ ਸਿਆਸੀ ਗਣਿਤ ਇਕ ਝਟਕੇ 'ਚ ਬਦਲ ਦੇਣ ਵਾਲਾ ਹੈ। ਕੈਪਟਨ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਸੂਬੇ 'ਚ ਆਪਣਾ ਕੱਦ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੇ ਮਹੀਨੇ ਵੱਡਾ ਐਨਕਾਊਂਟਰ! ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
ਅਜਿਹੇ 'ਚ ਕੈਪਟਨ ਦੇ ਬਿਆਨ ਦਾ ਪਾਰਟੀ 'ਤੇ ਕੀ ਅਸਰ ਪਾਵੇਗਾ, ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਹੀ ਲੱਗੇਗਾ। ਹਾਲਾਂਕਿ ਜਿੱਥੇ ਕੈਪਟਨ ਵਲੋਂ ਅਕਾਲੀ ਦਲ-ਭਾਜਪਾ ਗਠਜੋੜ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਭਾਜਪਾ ਆਗੂ ਰਵਨੀਤ ਬਿੱਟੂ, ਅਸ਼ਵਨੀ ਸ਼ਰਮਾ ਅਤੇ ਹੋਰ ਆਗੂ ਗਠਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਹਨ। ਅਜਿਹੇ 'ਚ ਕੈਪਟਨ ਦੇ ਬਿਆਨ ਨੇ ਭਾਜਪਾ ਲਈ ਇਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਭਾਜਪਾ ਵਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ 'ਤੇ ਹੀ ਲੜੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਚੱਲਣ ਨੂੰ ਲੈ ਕੇ ਨਵੀਂ ਅਪਡੇਟ! PRTC ਕਾਮਿਆਂ ਦੀ ਹੜਤਾਲ ਅਜੇ...(ਵੀਡੀਓ)
ਕੈਪਟਨ ਸਮੇਤ ਪੂਰੇ ਪਰਿਵਾਰ ਨੇ ਵਧਾਈ ਸਰਗਰਮੀ
ਦੂਜੇ ਪਾਸੇ ਕੈਪਟਨ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਦੁਬਾਰਾ ਸਰਗਰਮ ਹੋਣ ਨਾਲ ਪੰਜਾਬ ਦੀ ਸਿਆਸਤ ਅਹਿਮ ਮੋੜ ਲੈ ਸਕਦੀ ਹੈ। ਪ੍ਰਨੀਤ ਕੌਰ, ਜੈਇੰਦਰ ਕੌਰ ਅਤੇ ਖ਼ੁਦ ਕੈਪਟਨ ਦੀਆਂ ਸਿਆਸੀ ਗਤੀਵਿਧੀਆਂ ਸਪੱਸ਼ਟ ਕਰ ਰਹੀਆਂ ਹਨ ਕਿ ਭਾਜਪਾ 2027 ਨੂੰ ਲੈ ਕੇ ਇਕ ਵੱਡੀ ਤਿਆਰੀ ਕਰ ਰਹੀ ਹੈ ਪਰ ਉਨ੍ਹਾਂ ਨੇ ਇਹ ਵੀ ਦੱਸ ਦਿੱਤਾ ਕਿ ਸਿਰਫ ਭਾਜਪਾ ਦਾ ਕੈਡਰ ਬਣਾਉਣ ਨਾਲ ਕੁੱਝ ਨਹੀਂ ਹੋਵੇਗਾ, ਗਠਜੋੜ ਹੀ ਰਸਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕੈਬਨਿਟ 'ਚ ਇਨ੍ਹਾਂ ਮੁਲਾਜ਼ਮਾਂ ਬਾਰੇ ਹੋਵੇਗਾ ਅਹਿਮ ਫ਼ੈਸਲਾ, ਜਾਣੋ ਵੱਡੀ ਅਪਡੇਟ
NEXT STORY